ਮੁੰਬਈ- ਭਾਜਪਾ ਵਿੱਚ ਚੱਲ ਰਹੀ ਆਪਸੀ ਲੜਾਈ ਹੁਣ ਸੱਭ ਦੇ ਸਾਹਮਣੇ ਆ ਰਹੀ ਹੈ। ਨਿਤਿਨ ਗੜਕਰੀ ਨੂੰ ਦੁਬਾਰਾ ਪਾਰਟੀ ਪ੍ਰਧਾਨ ਬਣਾਏ ਜਾਣ ਸਬੰਧੀ ਪਹਿਲਾਂ ਹੀ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਪਾਰਟੀ ਵਿੱਚ ਵੱਡਾ ਝਗੜਾ ਹੋ ਸਕਦਾ ਹੈ। ਇੱਕ ਪੱਤਰਕਾਰ ਸੰਮੇਲਨ ਦੌਰਾਨ ਗੋਪੀਨਾਥ ਮੁੰਡੇ ਅਤੇ ਸ਼ਾਹਨਵਾਜ਼ ਹੁਸੈਨ ਦੇ ਆਪਸ ਵਿੱਚ ਖਹਿਬੜਨ ਤੇ ਵੀ ਪਾਰਟੀ ਦਾ ਅਸਲੀ ਚਿਹਰਾ ਸਾਫ਼ ਵਿਖਾਈ ਦਿੰਦਾ ਹੈ।
ਨਿਤਿਨ ਗੜਕਰੀ ਨੂੰ ਦੁਬਾਰਾ ਪਾਰਟੀ ਪ੍ਰਧਾਨ ਬਣਾਏ ਜਾਣ ਤੇ ਬੀਜੇਪੀ ਦੈ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਖੁਸ਼ ਨਹੀਂ ਹਨ।ਇਸ ਲਈ ਉਹ ਬੀਜੇਪੀ ਦੀ ਰੈਲੀ ਵਿੱਚ ਸ਼ਾਮਿਲ ਨਹੀਂ ਹੋ ਰਹੇ। ਭਿਰਸ਼ਟਾਚਾਰ ਦੇ ਕੇਸ ਵਿੱਚ ਫਸੇ ਕਰਨਾਟਕ ਦੇ ਸਾਬਕਾ ਮੁੱਖਮੰਤਰੀ ਯੇਦਿਯੁਰੱਪਾ ਨੇ ਵੀ ਮੋਦੀ ਦੇ ਪ੍ਰਧਾਨਮੰਤਰੀ ਬਣਨ ਦੀ ਫਿਰ ਤੋਂ ਵਕਾਲਤ ਕਰਕੇ ਅਡਵਾਨੀ ਨੂੰ ਕਰਾਰਾ ਝਟਕਾ ਦਿੱਤਾ ਹੈ। ਸੁਸ਼ਮਾ ਸਵਰਾਜ ਵੀ ਰੈਲੀ ਵਿੱਚ ਨਾਂ ਆਉਣ ਲਈ ਬਹਾਨੇ ਬਣਾ ਰਹੀ ਹੈ। ਭਾਜਪਾ ਨੇ ਰਾਸ਼ਟਰੀ ਕਾਰਜਕਾਰਣੀ ਕਮੇਟੀ ਤੋਂ ਸੰਜੇ ਜੋਸ਼ੀ ਦਾ ਅਸਤੀਫ਼ ਦਿਵਾ ਕੇ ਗੁਜਰਾਤ ਦੇ ਮੁੱਖਮੰਤਰੀ ਮੋਦੀ ਨੂੰ ਮਨਾਇਆ ਹੈ।ਪਾਰਟੀ ਦੇ ਸੰਵਿਧਾਨ ਵਿੱਚ ਸੋਧ ਕਰਕੇ ਗੜਕਰੀ ਨੂੰ ਲਗਾਤਾਰ ਦੁਬਾਰਾ ਪ੍ਰਧਾਨ ਬਣਾਇਆ ਹੈ। ਅਡਵਾਨੀ ਇਸ ਸੋਧ ਪ੍ਰਸਤਾਵ ਦੇ ਹੱਕ ਵਿੱਚ ਨਹੀਂ ਹੈ। ਸ਼ਿਵਸੈਨਾ ਨੇ ਵੀ ਭਾਜਪਾ ਦੀ ਅੰਦਰੂਨੀ ਕਸ਼ਮਕਸ਼ ਤੇ ਫਿਕਰੇ ਕਸੇ ਹਨ। ਕਾਂਗਰਸ ਦੇ ਤਿਵਾਰੀ ਨੇ ਵੀ ਬੀਜੇਪੀ ਨੂੰ ‘ਵੰਡਿਆ ਹੋਇਆ ਘਰ’ ਕਿਹਾ ਹੈ।