ਜੈਪੁਰ- ਸ਼ਾਹਰੁੱਖ ਖਾਨ ਨੇ ਆਈਪੀਐਲ ਮੈਚ ਦੌਰਾਨ ਐਸਐਮਐਸ ਸਟੇਡੀਅਮ ਵਿੱਚ ਸਿਗਰਟ ਪੀਣ ਦਾ ਜੁਰਮ ਮੰਨ ਲਿਆ ਹੈ। ਸ਼ਾਹਰੁੱਖ ਖਾਨ ਵੱਲੋਂ ਉਸ ਦੇ ਵਕੀਲ ਨੇ ਅਦਾਲਤ ਵਿੱਚ ਜੁਰਮ ਕਬੂਲ ਕੀਤਾ। ਖਾਨ ਦੇ ਵਕੀਲ ਨੇ ਸ਼ਾਹਰੁੱਖ ਦੀ ਅਦਾਲਤ ਵਿੱਚ ਵਿਅਕਤੀਗਤ ਪੇਸ਼ੀ ਤੋਂ ਛੋਟ ਮੰਗਦੇ ਹੋਏ ਜੁਰਮਾਨਾ ਭਰਨ ਦੀ ਅਪੀਲ ਕੀਤੀ। ਰਾਠੌੜ ਦੇ ਵਕੀਲ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕਾਨੂੰਨ ਸੱਭ ਦੇ ਲਈ ਬਰਾਬਰ ਹੈ, ਸ਼ਾਹਰੁੱਖ ਨੇ ਅਪਰਾਧ ਕੀਤਾ ਹੈ ਅਤੇ ਕਾਨੂੰਨ ਅਨੁਸਾਰ ਉਸ ਨੂੰ ਅਦਾਲਤ ਵਿੱਚ ਹਾਜਿਰ ਹੋ ਕੇ ਜੁਰਮਾਨਾ ਭਰਨਾ ਚਾਹੀਦਾ ਹੈ। ਅਦਾਲਤ ਵੱਲੋਂ ਅਗਲੀ ਸੁਣਵਾਈ 21 ਜੂਨ ਦੀ ਤੈਅ ਕੀਤੀ ਗਈ।
ਵਰਨਣਯੋਗ ਹੈ ਕਿ ਅਪਰੈਲ ਵਿੱਚ ਐਸਐਮਐਸ ਸਟੇਡੀਅਮ ਵਿੱਚ ਕ੍ਰਿਕਟ ਮੈਚ ਦੌਰਾਨ ਸ਼ਾਹਰੁੱਖ ਖਾਨ ਨੂੰ ਸਿਗਰਟ ਪੀਂਦੇ ਵੇਖਿਆ ਗਿਆ ਸੀ।ਉਸ ਦੀਆਂ ਸਮੋਕ ਕਰਦੇ ਦੀਆਂ ਕਈ ਫੋਟੋ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਤੇ ਵਿਖਾਈਆਂ ਗਈਆਂ ਸਨ। ਜੈਪੁਰ ਦੇ ਇੱਕ ਵਕੀਲ ਰਾਠੌੜ ਵੱਲੋਂ ਅਦਾਲਤ ਵਿੱਚ ਇਸ ਸਬੰਧੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ।ਇਸ
ਲਈ ਸ਼ਾਹਰੁੱਖ ਖਾਨ ਨੂੰ ਸਮਨ ਭੇਜ ਕੇ ਤਲਬ ਕੀਤਾ ਗਿਆ ਸੀ। ਕਾਨੂੰਨ ਅਨੁਸਾਰ ਪਬਲਿਕ ਸਥਾਨ ਤੇ ਧੂਮਰਪਾਨ ਕਰਨ ਤੇ 100 ਰੁਪੈ ਜੁਰਮਾਨਾ ਜਾਂ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।