ਲੀਅਰ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਵਿਖੇ ਸਿੱਖ ਸੰਗਤਾਂ ਵੱਲੋ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸੰਨ 84 ਦੇ ਘੱਲੂਘਾਰਾ ਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਦੀਆਂ ਕੌਮ ਲਈ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਦਰਾਮਨ ਦੇ ਨਜਦੀਕੀ ਇਲਾਕੇ ਲੀਅਰ, ਤਰਾਨਬੀ, ਸੂਲਬਰਗ,ਆਸਕਰ,ਹੇਗੈਦਾਲ, ਲੀਅਰਸਕੂਗਨ ਆਦਿ ਤੋ ਭਾਰੀ ਸੰਖਿਆ ਚ ਸੰਗਤਾਂ ਨੇ ਗੁਰੂ ਘਰ ਹਾਜ਼ਰੀਆ ਲਵਾਈਆ ਅਤੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਆਪਣੀਆਂ ਸ਼ਰਧਾਜ਼ਲੀਆਂ ਭੇਟ ਕੀਤੀਆਂ। ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪੰਜਾਬੋ ਆਏ ਭਾਈ ਰਵਿੰਦਰ ਸਿੰਘ, ਭਾਈ ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਦੇ ਜੱਥੇ ਨੇ ਗੁਰੂ ਕੀ ਅੰਮ੍ਰਿਤ ਬਾਣੀ ਦਾ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ।।ਗੁਰ ਘਰ ਦੇ ਮੁੱਖ ਸੇਵਾਦਾਰ ਭਾਈ ਅਜੈਬ ਸਿੰਘ ਅਤੇ ਭਾਈ ਚਰਨਜੀਤ ਸਿੰਘ ਵੱਲੋ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਹਾਦਤ ਦਾ ਵਰਨਣ ਸੰਗਤ ਨਾਲ ਸਾਂਝਾ ਕੀਤਾ। ਤਿੰਨ ਦਿਨ ਲੰਗਰ ਦੀ ਸੇਵਾ ਸ੍ਰ ਬਖਸੀਸ਼ ਸਿੰਘ,ਸ੍ਰ ਮਨਜੋਰ ਸਿੰਘ, ਸ੍ਰ ਹਰਮਿੰਦਰ ਸਿੰਘ ਪੱਡਾ ਦੇ ਪਰਿਵਾਰਾ ਵੱਲੋ ਨਿਭਾਈ ਗਈ ।ਇਸ ਸ਼ਹੀਦੀ ਦਿਹਾੜੇ ਦੋਰਾਨ ਛਬੀਲ ਵੀ ਲਗਾਈ ਗਈ। ਗੁਰੁਦੁਆਰਾ ਪ੍ਰਬੰਧਕ ਕਮੇਟੀ ਲੀਅਰ ਦੇ ਮੁੱਖ ਸੇਵਾਦਾਰ ਅਜੈਬ ਸਿੰਘ (ਚੱਬੇਵਾਲ),ਉੱਪ ਮੁੱਖ ਸੇਵਾਦਾਰ ਭਾਈ ਅਜਮੇਰ ਸਿੰਘ (ਟੋਨਸਬਰਗ), ਸਕੈਟਰੀ ਭਾਈ ਚਰਨਜੀਤ ਸਿੰਘ,ਖਜਾਨਚੀ ਭਾਈ ਗਿਆਨ ਸਿੰਘ,ਫੋਰਸਤਾਨਦਰ ਭਾਈ ਹਰਵਿੰਦਰ ਸਿੰਘ ਤਰਾਨਬੀ ,ਭਾਈ ਸਰਬਜੀਤ ਸਿੰਘ ਅਤੇ ਭਾਈ ਬਲਦੇਵ ਸਿੰਘ ਨੇ ਆਈ ਹੋਈ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ।
ਨਾਰਵੇ ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ
This entry was posted in ਸਰਗਰਮੀਆਂ.