ਨਵੀਂ ਦਿੱਲੀ- ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਆ ਰਹੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ , ਯੋਜਨਾਵਾਂ ਦੀ ਝੜੀ ਲਗਾਉਂਦੇ ਹੋਏ ਬੇਹਤਰੀਨ ਬਿੱਲ ਪੇਸ਼ ਕੀਤਾ। ਮੁੱਖਮੰਤਰੀ ਨੇ ਦਿੱਲੀ ਵਿਧਾਨ ਸੱਭਾ ਵਿੱਚ ਸਾਲ 2012-13 ਦੇ ਲਈ 33436 ਕਰੋੜ ਰੁਪੈ ਦਾ ਬਜਟ ਪੇਸ਼ ਕੀਤਾ। ਦੀਦੀ ਸ਼ੀਲਾ ਨੇ ਗਰੀਬਾਂ, ਅਨੁਸੂਚਿਤ ਜਾਤੀਆਂ, ਜਨਜਾਤੀਆਂ, ਘੱਟ ਗਿਣਤੀਆਂ, ਪੱਛੜੇ ਤੱਬਕੇ, ਵਿਦਿਆਰਥੀਆਂ ਅਤੇ ਮਹਿਲਾਵਾਂ ਨੂੰ ਲੁਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਦਿੱਲੀ ਨਿਵਾਸੀਆਂ ਨੂੰ ਵੱਧੇ ਹੋਏ ਪੈਟਰੌਲ ਦੇ ਰੇਟਾਂ ਤੋਂ ਰਾਹਤ ਦਿਵਾਉਂਦੇ ਹੋਏ ਮੁੱਖਮੰਤਰੀ ਨੇ ਵਧੀਆਂ ਹੋਈਆਂ ਕੀਮਤਾਂ ਤੇ 20% ਤੱਕ ਵੈਟ ਨਾਂ ਲਗਾਉਣ ਦਾ ਐਲਾਨ ਕੀਤਾ ਹੈ।ਇਸ ਨਾਲ ਦਿੱਲੀ ਵਿੱਚ ਪੈਟਰੌਲ 71.92 ਰੁਪੈ ਪ੍ਰਤੀ ਲਿਟਰ ਦੇ ਹਿਸਾਬ ਨਾਲ ਵਿਕੇਗਾ। ਦਿੱਲੀ ਸਰਕਾਰ ਨੇ ਸੀਐਨਜੀ ਤੇ ਪਹਿਲੀ ਵਾਰ 5% ਦੇ ਹਿਸਾਬ ਨਾਲ ਵੈਟ ਲਗਾਉਣ ਦਾ ਫੈਸਲਾ ਕੀਤਾ ਹੈ। ਹੁਣ ਰਾਜਧਾਨੀ ਵਿੱਚ ਸੀਐਨਜੀ 35.45 ਰੁਪੈ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਹੀ ਹੈ ਪਰ ਨਵੀਂ ਦਰ ਲਾਗੂ ਹੋਣ ਨਾਲ ਇਸ ਦੀ ਕੀਮਤ ਵੱਧ ਕੇ 37.22 ਰੁਪੈ ਪ੍ਰਤੀ ਕਿਲੋ ਹੋ ਜਾਵੇਗੀ।
ਸ਼ੀਲਾ ਦੀਕਸ਼ਤ ਨੇ ਦਿੱਲੀ ਨੂੰ ਦੇਸ਼ ਦਾ ਪਹਿਲਾ ਕੈਰੋਸਿਨ ਮੁਕਤ ਸ਼ਹਿਰ ਬਣਾਊਣ ਦਾ ਐਲਾਨ ਕੀਤਾ ਹੈ। ਮੁੱਖਮੰਤਰੀ ਨੇ 1.75 ਲੱਖ ਪਰੀਵਾਰਾਂ ਨੂੰ ਜੋ ਕਿ ਰਸੋਈ ਵਿੱਚ ਕੈਰੋਸਿਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਇੱਕਮੁੱਠ 2000 ਹਜ਼ਾਰ ਰੁਪੈ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਊਹ ਐਲਪੀਜੀ ਕਨੈਕਸ਼ਨ ਪ੍ਰਾਪਤ ਕਰ ਸਕਣ। ਸ਼ੀਲਾ ਨੇ ਆਪਣੇ ਬੱਜਟ ਵਿੱਚ ਅੰਨ ਸ਼੍ਰੀ ਯੋਜਨਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਨਾਲ 2 ਲੱਖ ਪਰੀਵਾਰਾਂ ਨੂੰ ਹਰ ਮਹੀਨੇ 600 ਰੁਪੈ ਦੀ ਖਾਧ ਸਬਸਿੱਡੀ ਦਿੱਤੀ ਜਾਵੇਗੀ। 44 ਕਲੋਨੀਆਂ ਨੂੰ ਪੱਕਿਆਂ ਕਰਨ ਦੀ ਵੀ ਘੋਸ਼ਣਾ ਕੀਤੀ ਹੈ।