ਲੁਧਿਆਣਾ-ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਂਊਡੇਸ਼ਨ ਵੱਲੋਂ ਪਿਛਲੇ ਵਰ੍ਹੇ ਅਯੋਜਤ ਕੀਤੇ ਗਏ 33ਵੇਂ ਅੰਤਰਰਾਸ਼ਟਰੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੰਜਾਬੀ ਸਭਿਆਚਾਰਕ ਮੇਲੇ ਦਾ ਸੋਵੀਨਰ ਰੀਲੀਜ਼ ਕੀਤਾ ਗਿਆ । ਇਸ ਰੀਲੀਜ਼ ਸਾਮਗਮ ਦੇ ਮੁੱਖ ਮਹਿਮਾਨ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਸੋਵੀਨਰ ਰੀਲੀਜ਼ ਕਰਦਿਆਂ ਕਿਹਾ ਕਿ ਮੇਲੇ ਪੰਜਾਬੀਆਂ ਦੀ ਰੂਹ ਦੀ ਖੁਰਾਕ ਹਨ ਅਤੇ ਪੰਜਾਬ ਦੀ ਧਰਤੀ ਤੇ ਥਾਂ ਥਾਂ ਤੇ ਲਗਦੇ ਮੇਲੇ ਸਾਡੀ ਚੜਦੀ ਕਲਾ ਦਾ ਪਰਤੀਕ ਹੈ ।ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੰਜਾਬੀ ਸਭਿਆਚਾਰਕ ਮੇਲੇ ਦੇ ਵੱਡ ਅਕਾਰੀ ਕੱਦ ਦਾ ਜ਼ਿਕਰ ਕਰਦਿਆਂ ਡਾ . ਪਾਤਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਵਿਸ਼ਵ ਪਹਿਚਾਣ ਬਨਾਉਣ ਵਿੱਚ ਇਸ ਮੇਲੇ ਨੇ ਅਹਿਮ ਭੂਮਿਕਾ ਨਿਭਾਈ ਹੈ ।ਉਹਨਾ ਇਸ ਮੇਲੇ ਦੇ ਬਾਨੀ ਸ. ਜਗਦੇਵ ਸਿੰਘ ਜੱਸੋਵਾਲ ਦੇ ਸਿਰੜ ਅਤੇ ਲਗਨ ਨੂੰ ਸਿਜਦਾ ਕੀਤਾ ਜਿਨਾਂ ਨੇ ਇਸ ਮੇਲੇ ਨੂੰ ਲੋਕ ਮੇਲਾ ਬਨਾਉਣ ਲਈ ਸਿਰਤੋੜ ਯਤਨ ਕੀਤੇ ਹਨ ।ਸ. ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਜ਼ਿੰਦਗੀ ਦਾ ਇਹ ਸਫਰ ਬਹੁਤ ਸੁਹਾਵਨਾ ਰਿਹਾ ਜਿਸ ਦੌਰਾਨ ਮੈਨੂੰ ਦੁਨੀਆਂਦਾਰੀ ਦੇ ਬਹੁਤ ਰੰਗ ਦੇਖਨ ਨੂੰ ਮਿਲੇ ਹਨ ਹੁਣ ਮੇਲਾ ਲੋਕਾਂ ਦੇ ਹਵਾਲੇ ਕਰਕੇ ਮੈਂ ਸੁਰਖੁਰੂ ਜ਼ਰੂਰ ਹਾਂ ਅਤੇ ਨਾਲ ਜੁੜੇ ਸਾਰੇ ਦੋਸਤਾਂ ਨੂੰ ਬੇਨਤੀ ਵੀ ਕਰਦਾਂ ਹਾਂ ਇਸ ਦੀਵੇ ਨੂੰ ਬਲਦਾ ਰੱਖਣ ਲਈ ਯੋਗਦਾਨ ਪਾਉਣ ।
ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਂਊਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ ਨੇ ਸਵਾਗਤੀ ਸ਼ਬਦਾਂ ਦੌਰਾਨ ਮੇਲੇ ਦੇ ਇਤਿਹਾਸ ਤੇ ਚਾਨਣਾ ਪਾਇਆ ।ਫਾਂਊਡੇਸ਼ਨ ਦੇ ਸਕੱਤਰ ਜਨਰਲ ਪ੍ਰੋ ਗੁਰਭਜਨ ਗਿੱਲ ਨੇ ਕਿਹਾ ਕਿ ਅੱਜ ਸਮੁਚੀ ਦੁਨੀਆਂ ਵਿੱਚ ਜੇਕਰ ਮੋਹਨ ਸਿੰਘ ਮੇਲਾ ਸਿਰ ਕੱਢ ਕੇ ਮਾਣ ਨਾਲ ਹੋਂਦ ਵਿੱਚ ਖੜਾ ਹੈ ਤਾਂ ਸਿਰਫ ਇਸ ਕਰਕੇ ਇਸ ਦੇ ਪਹਿਰੇਦਾਰਾਂ ਨੇ ਹਮੇਸ਼ਾ ਦਿਆਨਤਦਾਰੀ ਨਾਲ ਸੁਹਿਰਦ ਫੈਸਲੇ ਲਏ ਹਨ ।ਫਾਂਊਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਫਾਂਊਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸਿਆਸੀ ਹੁਦਿੰਆਂ ਵੀ ਇਸ ਮੇਲੇ ਨੂੰ ਸਿਅਸਤ ਤੋਂ ਦੂਰ ਰੱਖ ਕੇ ਨਿਰੋਲ ਸਾਹਿਤਕ ਅਤੇ ਸਭਿਆਚਾਰਕ ਦਿੱਖ ਪ੍ਰਦਾਨ ਕਰਨਾ ਸ. ਜੱਸੋਵਾਲ ਦੀ ਉਚੀ ਤੇ ਸੁਚੀ ਸੋਚ ਦਾ ਸਬੂਤ ਹੈ । ਉਘੇ ਰੰਗਕਰਮੀ ਅਤੇ ਫਾਂਊਡੇਸ਼ਨ ਦੇ ਜਨਰਲ ਸਕੱਤਰ ਡਾ.ਨਿਰਮਲ ਜੌੜਾ ਨੇ ਰੀਲੀਜ਼ ਹੋਏ ਇਸ ਸੋਵੀਨਰ ਵਿੱਚ ਦਰਜ਼ ਕੀਤੀ ਤਸਵੀਰਾਂ ਅਤੇ ਲਿਖਤਾਂ ਦਾ ਵੇਰਵਾ ਦਿਦਿੰਆਂ ਕਿਹਾ ਕਿ ਇਹ ਇੱਕ ਇਤਿਹਾਸਕ ਦਸਤਾਵੇਜ਼ ਹੈ ਜੋ ਆਉਣ ਵਾਲੀਆਂ ਪੀੜੀਆਂ ਲਈ ਮੁਲਵਾਨ ਹੋਵੇਗਾ । ਇਸ ਸਮੲਗਮ ਦੌਰਾਨ ਲੋਕ ਗਾਇਕ ਮਨਜੀਤ ਰੂਪੋਵਾਲੀਆ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਪ੍ਰੋ. ਮੋਹਨ ਸਿੰਘ ਦੀਆਂ ਰਚਨਾਵਾਂ ਗਾਕੇ ਮਹੌਲ ਨੂੰ ਸਰੁਮਈ ਬਣਾ ਦਿੱਤਾ।ਫਾਂਊਡੇਸ਼ਨ ਦੇ ਮੀਤ ਪ੍ਰਧਾਨ ਹਰਦਿਆਲ ਸਿੰਘ ਅਮਨ ਨੇ ਸਭ ਦਾ ਧੰਨਵਾਦ ਕੀਤਾ ।ਇਸ ਮੌਕੇ ਮਾਸਟਰ ਸਾਧੂ ਸਿੰਘ ਗਰੇਵਾਲ,ਇਕਬਾਲ ਸਿਮਘ ਰੁੜਕਾ,ਗੁਰਨਾਮ ਸਿੰਘ ਧਾਲੀਵਾਲ,ਸੋਹਨ ਸਿੰਘ ਆਰੇਵਾਲੇ,ਜਗਦੀਪ ਗਿੱਲ,ਕੁਲਜੀਤ ਮਣੀ ,ਸੁਰਿੰਦਰ ਸਿਮਘ ਬਿੰਦਰਾ ,ਮਨਜਿੰਦਰ ਸਿੰਘ ਧਨੋਆ ,ਕੰਵਲਜੀਤ ਸਿੰਘ ਸ਼ੰਕਰ ,ਸਮੇਤ ਕਲਾਪ੍ਰੇਮੀ ਹਾਜ਼ਰ ਸਨ ।