ਪੈਰਿਸ, (ਸੰਧੂ) – ਇਥੇ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਕਮੀ ਆਉਣ ਦੀ ਬਜਾਏ ਹਰ ਸਾਲ ਵਾਧਾ ਹੋ ਰਿਹਾ ਹੈ। ਇਸ ਸਾਲ ਦੇ ਮਾਰਚ ਮਹੀਨੇ ਵਿੱਚ 4300 ਲੋਕੀ ਹੋਰ ਬੇਰੁਜ਼ਗਾਰ ਹੋਏ ਹਨ।ਜਨਵਰੀ 2010 ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ 2 ਕਰੋੜ 6 ਲੱਖ 60 ਹਜ਼ਾਰ 400 ਸੀ। ਇਸ ਸਾਲ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਭਾਵ ਅਪ੍ਰੈਲ 2012 ਵਿੱਚ ਇਹ ਗਿਣਤੀ ਵੱਧ ਕੇ 2 ਕਰੋੜ 8 ਲੱਖ 88 ਹਜ਼ਾਰ 800 ਹੋ ਗਈ ਹੈ।ਔਸਤਨ ਸਾਲ ਵਿੱਚ 7.50 ਪ੍ਰਤੀਸ਼ਤ ਵਾਧਾ ਹੋਇਆ ਹੈ।ਇਸ ਗੱਲ ਦਾ ਪ੍ਰਗਟਾਵਾ ਇਥੋ ਦੇ ਲੇਬਰ ਮਨਿਸਟਰ ਨੇ ਕੀਤਾ ਹੈ।