ਚੰਡੀਗੜ੍ਹ- ਪੰਜਾਬ ਵਿੱਚ ਨਕਲੀ ਦਰਖਾਸਤਾਂ ਤੇ ਬੁਢੇਪਾ ਪੈਨਸ਼ਨ ਲੇਣ ਵਾਲਿਆਂ ਦੀ ਸੰਖਿਆ 51,620 ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ। ਹਰਿਆਣਾ ਵਿੱਚ ਫਰਜੀ ਬੁਢੇਪਾ ਪੈਨਸ਼ਨ ਲੈਣ ਵਾਲੇ 18,420 ਦੇ ਕਰੀਬ ਹਨ।
ਪੰਜਾਬ ਸਰਕਾਰ ਵੱਲੋਂ ਰਾਜ ਦੇ 20 ਜਿਲ੍ਹਿਆਂ ਵਿੱਚ ਤਸਦੀਕ ਕਰਨ ਤੋਂ ਬਾਅਦ ਅਦਾਲਤ ਵਿੱਚ ਸਟੇਟਸ ਰਿਪੋਰਟ ਦਾਖਿਲ ਕਰ ਕੇ ਕਿਹਾ ਗਿਆ ਹੈ ਕਿ ਇਨ੍ਹਾਂ 20 ਜਿਲ੍ਹਿਆਂ ਵਿੱਚ 1006149 ਬੁਢੇਪਾ ਪੈਨਸ਼ਨ ਲੈਣ ਵਾਲਿਆਂ ਦੀ ਤਸਦੀਕ ਕੀਤੀ ਗਈ।ਇਨ੍ਹਾਂ ਵਿੱਚੋਂ 51,620 ਲੋਕ ਪੈਨਸ਼ਨ ਦੇ ਅਯੋਗ ਪਾਏ ਗਏ। 27,456 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 19,806 ਲੋਕ ਗੈਰਹਾਜਿਰ ਰਹੇ। ਹਰਿਆਣਾ ਵਿੱਚ 41,198 ਲੋਕ ਪੈਨਸ਼ਨ ਲੈਣ ਦੀ ਯੋਗਤਾ ਰੱਖਦੇ ਹੋਏ ਪੈਨਸ਼ਨ ਲੈਣ ਨਹੀਂ ਪਹੁੰਚੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੋਵਾਂ ਸਰਕਾਰਾਂ ਤੋਂ ਇਸ ਮਾਮਲੇ ਸਬੰਧੀ ਸਟੇਟਸ ਰਿਪੋਰਟ ਮੰਗੀ ਹੈ।