ਫਿਲਮਫੇਅਰ ਐਵਾਰਡਾਂ ਲਈ ‘ਜੋਧਾ ਅਕਬਰ’ ਸਰਵਸ੍ਰੇਸ਼ਟ ਫਿਲਮ ਚੁਣੀ ਗਈ ਹੈ।
ਇਸੇ ਫਿਲਮ ਵਿਚ ਅਦਾਕਾਰੀ ਲਈ ਰਿਤਿਕ ਰੌਸ਼ਨ ਨੂੰ ਸਰਵਸ੍ਰੇਸ਼ਟ ਅਦਾਕਾਰ ਅਤੇ ਫੈ਼ਸ਼ਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਪ੍ਰਿਯੰਕਾ ਚੋਪੜਾ ਨੂੰ ਸਰਵਸ੍ਰੇਸ਼ਟ ਅਦਾਕਾਰਾ ਚੁਣਿਆ ਗਿਆ ਹੈ। ਆਸ਼ੂਤੋਸ਼ ਗੋਵਾਰੀਕਰ ਨੂੰ ‘ਜੋਧਾ ਅਕਬਰ’ ਦੇ ਨਿਰਦੇਸ਼ਨ ਲਈ ਸਰਵਸ੍ਰੇਸ਼ਟ ਨਿਰਦੇਸ਼ਕ ਚੁਣਿਆ ਗਿਆ ਹੈ।
ਅਰਜੁਨ ਰਾਮਪਾਲ ਨੂੰ ਫਿਲਮ ‘ਰਾਕ ਆਨ’ ਲਈ ਸਰਵਸ੍ਰੇਸ਼ਟ ਸਹਾਇਕ ਅਦਾਕਾਰ ਦਾ ਇਨਾਮ ਮਿਲਿਆ ਹੈ। ਜਦਕਿ ਫਿਲਮ ਫੈਸ਼ਨ ਲਈ ਕੰਗਨਾ ਰਾਨੌਤ ਸਰਵਸ੍ਰੇਸ਼ਟ ਸਹਾਇਕ ਅਦਾਕਾਰਾ ਚੁਣੀ ਗਈ ਹੈ। ਬਤੌਰ ਅਭਿਨੇਤਾ ਆਪਣੀ ਪਹਿਲੀ ਫਿਲਮ ਤੋਂ ਹੀ ਵਾਹ ਵਾਹ ਲੁੱਟਣ ਵਾਲੇ ਇਮਰਾਨ ਖਾਨ (ਜਾਨੇ ਤੂੰ ਯਾ ਜਾਨੇ ਨਾ) ਅਤੇ ਫਰਹਾਨ ਅਖ਼ਤਰ ( ਰਾਕ ਆਨ) ਨੂੰ ਸਰਵਸ੍ਰੇਸ਼ਟ ਨਵੇਂ ਅਦਾਕਾਰ ਦਾ ਇਨਾਮ ਮਿਲਿਆ ਹੈ।
ਜਦਕਿ ਫਿਲਮ ਗਜ਼ਨੀ ਲਈ ਆਸਿਨ ਸਰਵਸ੍ਰੇਸ਼ਟ ਨਵੀਂ ਅਦਕਾਰਾ ਚੁਣੀ ਗਈ ਹੈ। ਫਿਲਮ ਜਾਨੇ ਤੂੰ ਯਾ ਜਾਨੇ ਨਾ ਦੇ ਲਈ ਏਆਰ ਰਹਿਮਾਨ ਨੂੰ ਸਰਵਸ੍ਰੇਸ਼ਟ ਸੰਗੀਤਕਾਰ ਦਾ ਇਨਾਮ ਮਿਲਿਆ ਹੈ। ਜਦਕਿ ਸਰਵਸ੍ਰੇਸ਼ਟ ਗੀਤਕਾਰ ਦਾ ਇਨਾਮ ਜਾਵੇਦ ਅਖ਼ਤਰ ਦੀ ਝੋਲੀ ਫਿਲਮ ‘ਜੋਧਾ ਅਖ਼ਤਰ’ ਦੇ ਗਾਣੇ ਜਸ਼ਨ ਏ ਬਹਾਰਾ ਦੇ ਲਈ ਗਿਆ ਹੈ। ‘ਰਬ ਨੇ ਬਣਾ ਦੀ ਜੋੜੀ’ ਦੇ ਗਾਣੇ ਹੌਲੇ ਹੌਲੇ ਲਈ ਸੁਖਵਿੰਦਰ ਨੂੰ ਸਰਵਸ੍ਰੇਸ਼ਟ ਗਾਇਕ ਚੁਣਿਆ ਗਿਆ ਹੈ ਜਦਕਿ ਫਿਲਮ ਸਿੰਘ ਇਜ਼ ਕਿੰਗ ਦੇ ਗਾਣੇ ਤੇਰੀ ਓਰ ਦੇ ਲਈ ਸ਼ਰੇਯਾ ਘੋਸ਼ਾਲ ਨੂੰ ਸਰਵਸ੍ਰੇਸ਼ਟ ਗਾਇਕਾ ਦਾ ਇਨਾਮ ਮਿਲਿਆ ਹੈ।
ਫਿਲਮ ਰਾਕ ਆਨ ਦੀ ਕਹਾਣੀ ਦੇ ਲਈ ਅਭਿਸ਼ੇਕ ਕਪੂਰ ਨੂੰ ਸਰਵਸ੍ਰੇਸ਼ਟ ਕਹਾਣੀਕਾਰ ਦਾ ਇਨਾਮ ਮਿਲਿਆ ਹੈ। ਫਿਲਮ ਯੁਵਰਾਜ ਦੇ ਗਾਣੇ ਮੇਰੀ ਦੋਸਤ ਹੈ ਕਿ ਲਈ ਬੇਨੀ ਦਯਾਲ ਨੂੰ ਆਰਡੀ ਬਰਮਨ ਇਨਾਮ ਮਿਲਿਆ ਹੈ। ਕ੍ਰਿਟਿਕ ਸ੍ਰੇ਼ਣੀ ਵਿਚ ਸਰਵਸ੍ਰੇਸ਼ਟ ਅਦਕਾਰ ਦਾ ਇਨਾਮ ਮਨਜੋਤ ਸਿੰਘ ਨੂੰ ਫਿਲਮ ਓਏ ਲੱਕੀ ਲੱਕੀ ਓਏ ਲਈ ਮਿਲਿਆ ਹੈ। ਜਦਕਿ ਸਰਵਸ੍ਰੇਸ਼ਟ ਨਿਰਦੇਸ਼ਕ ਦਾ ਇਨਾਮ ਮੁੰਬਈ ਮੇਰੀ ਜਾਨ ਦੇ ਨਿਰਦੇਸ਼ਕ ਨਿਸ਼ੀਕਾਂਤ ਕਾਮਤ ਨੂੰ ਮਿਲਿਆ। ਕ੍ਰਿਟਿਕ ਸ਼੍ਰੇਣੀ ਵਿਚ ਹੀ ਫਿਲਮ ਰਾਕ ਆਨ ਦੇ ਲਈ ਸਰਵਸ੍ਰੇਸ਼ਟ ਅਦਾਕਾਰਾ ਦਾ ਇਨਾਮ ਸ਼ਹਾਨਾ ਗੋਸਵਾਮੀ ਨੂੰ ਮਿਲਿਆ। ਲਾਈਫ ਟਾਈਮ ਅਚੀਵਮੈਂਟ ਦਾ ਐਵਾਰਡ ਡਰੈਸ ਡਿਜ਼ਾਈਨਰ ਭਾਨੂ ਅਥੈਯਾ ਅਤੇ ਅਦਾਕਾਰ ਓਮਪੁਰੀ ਨੂੰ ਮਿਲਿਆ।
ਫਿਲਮਫੇਅਰ ਵਿਚ “ਜੋਧਾ ਅਕਬਰ” ਦੀ ਬੱਲੇ ਬੱਲੇ
This entry was posted in ਫ਼ਿਲਮਾਂ.