ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ ਵਾਸੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਭਾਰਤੀ ਅਰਥਵਿਵਸਥਾ ਬਹੁਤ ਕਠਿਨ ਦੌਰ ਵਿੱਚੋਂ ਗੁਜ਼ਰ ਰਹੀ ਹੈ, ਇਹ ਸਾਡੇ ਨਿਯੰਤਰਣ ਤੋਂ ਬਾਹਰ ਹੈ। ਕਾਂਗਰਸ ਦੀ ਕਾਰਜਕਾਰੀ ਸਮਿਤੀ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਯੂਪੀਏ ਸਰਕਾਰ ਤੇ ਸੁੱਟੇ ਜਾ ਰਹੇ ਚਿੱਕੜ ਅਤੇ ਝੂਠ ਸਬੰਧੀ ਜਨਤਾ ਨੂੰ ਜਾਗਰੂਕ ਕਰੀਏ।
ਪ੍ਰਧਾਨਮੰਤਰੀ ਨੇ ਕਿਹਾ ਕਿ ਇਹ ਸਾਡੇ ਦੇਸ਼ ਲਈ ਬੜਾ ਔਖਾ ਸਮਾਂ ਹੈ ਅਤੇ ਅਰਥਵਿਵਸਥਾ ਕਾਫ਼ੀ ਹੱਦ ਤੱਕ ਸਥਿਤੀਆਂ ਦੇ ਅਧੀਨ ਹੈ, ਜਿਸ ਤੇ ਸਾਡਾ ਨਾਂ ਦੇ ਬਰਾਬਰ ਜਾਂ ਬਿਲਕੁਲ ਕੰਟਰੌਲ ਨਹੀਂ ਹੈ। ਉਨ੍ਹਾਂ ਨੇ ਕਾਂਗਰਸ ਦੇ ਸਾਰੇ ਵਰਕਰਾਂ ਅਤੇ ਨੇਤਾਵਾਂ ਨੂੰ ਕਿਹਾ ਕਿ ਇਸ ਸਮੇਂ ਜਰੂਰੀ ਹੈ ਕਿ ਵਿਰੋਧੀਆਂ ਦੁਆਰਾ ਕੀਤੇ ਜਾ ਰਹੇ ਗੁੰਮਰਾਹਕੁੰਨ ਪਰਚਾਰ ਬਾਰੇ ਦੇਸ਼ ਦੇ ਲੋਕਾਂ ਨੂੰ ਜਾਗਰਕ ਕੀਤਾ ਜਾਵੇ। ਢਾ: ਮਨਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਅਸੀਂ ਇਸ ਕਠਿਨ ਦੌਰ ਵਿੱਚੋਂ ਬਾਹਰ ਨਿਕਲ ਆਵਾਂਗੇ। ਆਰਬੀਆਈ ਨੇ ਵੀ ਵਿਆਜ ਦਰਾਂ ਵਿੱਚ ਕਟੌਤੀ ਦੇ ਸੰਕੇਤ ਦਿੱਤੇ ਹਨ। 1991 ਵਿੱਚ ਭਾਰਤ ਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਣ ਵਾਲੇ ਡਾ: ਮਨਮੋਹਨ ਸਿੰਘ ਇਸ ਔਖੇ ਸਮੇਂ ਵਿੱਚ ਦੇਸ਼ ਨੂੰ ਬਾਹਰ ਕੱਢਣ ਵਿੱਚ ਕਿੰਨਾ ਕੁ ਕਾਮਯਾਬ ਹੁੰਦੇ ਹਨ।