ਕੈਨੇਡਾ ਵਿੱਚ ਫੁੱਲਾਂ ਦੇ ਸ਼ਹਿਰ ਵਜੋ (ਫਲਾਵਰ-ਸਿਟੀ) ਅਤੇ ਪੰਜਾਬੀਆਂ ਦੀ ਬਹੋਤਾਤ ਵਸੋ ਵਾਲਾ ਇਲਾਕਾ ਬ੍ਰੈਂਮਪਟਨ ਵਿਖੇ ਪਰਮ -ਪੂਜ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲਿਆਂ ਦੀ ਕਾਰ-ਸੇਵਾ, ਦੇਖ ਰੇਖ ਹੇਠ ਨਵ-ਨਿਰਮਾਣ ਸਥਾਨ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਇਮਾਰਤ ਦਾ ਉਦਘਾਟਨ ਤੇਰਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਕੀਤਾ ਗਿਆ। ਭੋਗ ਉਪਰੰਤ ਆਰਤੀ ,ਅਰਦਾਸ ,ਕਰਦੇ ਹੋਏ ਬਾਬਾ ਅਮਰ ਸਿੰਘ ਜੀ ਅਕਾਲ ਪੁਰਖ ਅਤੇ ਸੰਗਤਾਂ ਸ਼ੁਕਰਾਨਾ ਅਤੇ ਧੰਨਵਾਦ ਕੀਤਾ ਙਇਸ ਤੋ ਇਲਾਵਾ ਹਜੂਰੀ ਰਾਗੀ ਭਾਈ ਅਵਤਾਰ ਸਿੰਘ ਜੀ , ਅਤੇ ਗਿਆਨੀ ਰਣਜੀਤ ਸਿੰਘ ਗੋਹਰ ਕੀਰਤਨ ,ਗੁਰਮਤ ਵਿਚਾਰਾਂ ਸਰਵਣ ਕਾਰਵਾਈਆਂ ਙਹਜਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਹਾਜਰੀਆਂ ਭਰੀਆਂ ਅਤੇ ਨਵੇ ਬਣੇ ਸਥਾਨ ਦੇ ਦਰਸ਼ਨ ਕੀਤੇ ਙ।ਸਮਾਗਮ ਵਿੱਚ ਪਰਮ -ਪੂਜ ਬਾਬਾ ਜੀ ਨੇ ਵਿਚਾਰ ਪਰਗਟ ਕਰਦੇ ਹੋਏ ਸੰਗਤਾਂ ਨਾਲ ਦ੍ਰਿੜਤਾ ਪ੍ਰਗਟਾਈ ਕਿ ਵਾਹੇਗੁਰੂ ਦੀ ਕਿਰਪਾ ਨਾਲ ਨਾਮ ਬਾਣੀ ਦੇ ਪਰਵਾਹ ਨਿਰੰਤਰ ਚਲਾਏ ਜਾਣਗੇ ਙਗੁਰੂ ਘਰ ਦੀ ਨਾਨਕਸਰ ਮਿਉਜ਼ਕ ਅਕੈਡਮੀ ਦੇ ਸੰਚਾਲਕ ਡਾ.ਸ਼ਮਿੰਦਰ ਪਾਲ ਸਿੰਘ ਜੀ ਨੇ ਦਸਿਆ ਕਿ ਨਵੀਂ ਉਸਾਰੀ ਇਮਾਰਤ ਵਿੱਚ ਖੂਬਸੂਰਤੀ , ਸੰਗਤਾਂ ਲਈ ਸਹੂਲਤ ,ਸੁਖ-ਆਰਾਮ ਦਾ ਖਾਸ ਪਰਬੰਧ ਕੀਤਾ ਗਿਆ ਹੈ ਅਤੇ ਅਗਲੇ ਮਹੀਨੇ ਦੋ ਤੋਂ ਅੱਠ ਜੁਲਾਈ ਤੱਕ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼-ਦਿਹਾੜੇ ਮੁੱਖ ਰੱਖਦੇ ਪਾਠ, ਕਥਾ,ਕੀਰਤਨ , ਅਮ੍ਰਿੰਤ ਸੰਚਾਰ,ਰੈਣ- ਸਬਾਈ ਅਤੇ ਨਗਰ ਕੀਰਤਨ ਵਿਸ਼ੇਸ਼ ਸਮਾਗਮ ਅਯੋਜਿਤ ਹੋਣਗੇ ਙ
ਬ੍ਰੈਂਮਪਟਨ ਵਿਖੇ ਨਵ-ਨਿਰਮਾਣ ਸਥਾਨ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਇਮਾਰਤ ਦਾ ਉਦਘਾਟਨ
This entry was posted in ਅੰਤਰਰਾਸ਼ਟਰੀ.