ਨਵੀਂ ਦਿੱਲੀ- ਬਾਬਾ ਰਾਮਦੇਵ ਇੱਕ ਪਾਸੇ ਪਿੱਛਲੇ ਕੁਝ ਅਰਸੇ ਤੋਂ ਸਰਕਾਰ ਤੇ ਇਹ ਇਲਜਾਮ ਲਗਾ ਰਿਹਾ ਹੈ ਕਿ ਉਹ ਦੇਸ਼ ਦੇ ਨੇਤਾਵਾਂ ਵੱਲੋਂ ਵਿਦੇਸ਼ਾਂ ਵਿੱਚ ਪਏ ਕਾਲੇ ਧੰਨ ਨੂੰ ਵਾਪਿਸ ਦੇਸ਼ ਲਿਆਉਣ ਲਈ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਦੂਸਰੇ ਪਾਸੇ ਦਿਗਵਿਜੈ ਸਿੰਘ ਨੇ ਬਾਬੇ ਤੇ ਤਿੱਖੇ ਹੱਮਲੇ ਕਰਦੇ ਹੋਏ ਕਿਹਾ ਹੈ ਕਿ ਰਾਮਦੇਵ ਪਹਿਲਾਂ ਆਪਣਾ ਕਾਲਾ ਧੰਨ ਦੇਸ਼ ਦੇ ਲੋਕਾਂ ਦੇ ਸਾਹਮਣੇ ਲਿਆਵੇ।
ਦਿਗਵਿਜੈ ਨੇ ਕਿਹਾ ਕਿ ਰਾਮਦੇਵ ਨੂੰ ਈਡੀ ਵੱਲੋਂ ਟੈਕਸ ਚੋਰੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਉਹ ਖੁਦ ਹੀ ਟੈਕਸ ਚੋਰੀ ਕਰਨ ਦੇ ਮਾਮਲੇ ਵਿੱਚ ਫਸਿਆ ਹੋਇਆ ਹੈ ਅਤੇ ਉਸ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਕੋਲ ਕਿੰਨਾ ਕਾਲਾ ਧੰਨ ਪਿਆ ਹੈ। ਭਾਜਪਾ ਪ੍ਰਧਾਨ ਨਿਤਿਨ ਗੜਕਰੀ ਵੱਲੋਂ ਰਾਮਦੇਵ ਦੇ ਪੈਰੀ ਪੈਣ ਦੇ ਸਵਾਲ ਤੇ ਦਿਗਵਿਜੈ ਨੇ ਕਿਹਾ , ਮੈਨੂੰ ਇਹ ਵੇਖ ਕੇ ਖੁਸ਼ੀ ਹੋਈ ਕਿ ਗੜਕਰੀ ਰਾਮਦੇਵ ਦੇ ਪੈਰੀਂ ਪੈ ਰਹੇ ਹਨ, ਜੋ ਟੈਕਸ ਚੋਰੀ ਦੇ ਸਬੰਧ ਵਿੱਚ ਈਡੀ ਦੇ ਨੋਟਿਸ ਦਾ ਸਾਹਮਣਾ ਕਰ ਰਹੇ ਹਨ।”
ਵਰਨਣ ਯੋਗ ਹੈ ਕਿ ਯੋਗ ਗੁਰੁ ਰਾਮਦੇਵ ਅਤੇ ਅੰਨਾ ਹਜ਼ਾਰੇ ਇੱਕਠੇ ਹੋ ਕੇ ਫਿਰ ਤੋਂ ਸਰਕਾਰ ਦੇ ਖਿਲਾਫ਼ ਮੋਰਚਾ ਲਗਾ ਕੇ ਬੈਠੇ ਹੋਏ ਹਨ। ਯੂਪੀਏ ਸਰਕਾਰ ਦੇ ਭਾਈਵਾਲ ਐਨਸੀਪੀ ਦੇ ਸ਼ਰਦ ਪਵਾਰ ਅਤੇ ਅਜੀਤ ਸਿੰਘ ਰਾਮਦੇਵ ਦਾ ਸਮਰਥਣ ਕਰ ਰਹੇ ਹਨ।