ਪਟਨਾ- ਬਿਹਾਰ ਦੇ ਪਟਨਾ ਅਤੇ ਹਾਵੜ ਵਿਚਕਾਰ ਕਿਊਲ ਰੇਲ ਜ਼ੋਨ ‘ਤੇ ਸ਼ਨਿੱਚਰਵਾਰ ਨੂੰ ਦੇਰ ਰਾਤੀਂ ਤਿੰਨ ਸਟੇਸ਼ਨਾਂ ‘ਤੇ ਨਕਸਲਵਾਦੀਆਂ ਨੇ ਹਮਲਾ ਕੀਤਾ। ਨਕਸਲੀਆਂ ਨੇ ਰਤਨਪੁਰ ਸਟੇਸ਼ਨ ਵਿਚ ਅੱਗ ਲਾ ਦਿੱਤੀ ਅਤੇ ਦੋ ਹੋਰਨਾਂ ਸਟੇਸ਼ਨਾਂ ਮਧੁਸੂਦਨ ਅਤੇ ਭਲੂਈ ਵਿਚ ਵੀ ਬੰਬ ਧਮਾਕੇ ਕੀਤੇ। ਇਸ ਕਰਕੇ ਭਾਗਲਪੁਰ ਅਤੇ ਕਿਊਲ ਦੇ ਵਿਚਕਾਰ ਰੇਲਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਇਸਦਾ ਪਟਨਾ-ਹਾਵੜਾ ਵਿਚਕਾਰ ਵੀ ਰੇਲ ਸੇਵ ‘ਤੇ ਅਸਰ ਪਿਆ।
ਬਿਹਾਰ ਦੇ ਪੁਲਿਸ ਬੁਲਾਰੇ ਨੀਲਮਣੀ ਨੇ ਘਟਨਾਵਾਂ ਦੀ ਪੁਸ਼ਟੀ ਕੀਤੀ ਅਤੇ ਦਸਿਆ ਕਿ ਪੁਲਿਸ ਫੋਰਸਾਂ ਦੇ ਨਾਲ ਸੀਨੀਅਰ ਅਧਿਕਾਰੀ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ। ਜਿ਼ਕਰਯੋਗ ਹੈ ਕਿ ਨਕਸਲਵਾਦੀਆਂ ਨੇ ਝਾਰਖੰਡ, ਉੜੀਸਾ, ਛਤੀਸਗੜ੍ਹ ਅਤੇ ਬਿਹਾਰ ਦੇ ਕੁਝ ਇਲਾਕਿਆਂ ਵਿਚ ਸ਼ਨਿੱਚਰਵਾਰ ਨੂੰ ਬੰਦ ਦਾ ਸੱਦਾ ਦਿੱਤਾ ਸੀ ਅਤੇ ਕਈ ਹੋਰ ਥਾਵਾਂ ਤੋਂ ਵੀ ਹਮਲਿਆਂ ਦੀ ਖ਼ਬਰ ਆਈ ਹੈ। ਉੜੀਸਾ ਵਿਚ ਸ਼ਨਿਚਰਵਾਰ ਨੂੰ ਸਵੇਰੇ ਨਕਸਲਵਾਦੀਆਂ ਨੇ ਇਕ ਰੇਲਵੇ ਸਟੇਸ਼ਨ ਨੂੰ ਧਮਾਕੇ ਨਾਲ ਉਡਾ ਦਿੱਤਾ ਸੀ। ਨਾਲ ਹੀ ਦੋ ਰੇਲ ਅਧਿਕਾਰੀਆਂ ਨੂੰ ਵੀ ਅਗਵਾ ਕਰ ਲਿਆ ਸੀ। ਇਸ ਕਰਕੇ ਸ਼ਨਿੱਚਰਵਾਰ ਨੂੰ ਹਾਵੜਾ-ਮੁੰਬਈ ਰੇਲ ਮਾਰਗ ‘ਤੇ ਰੇਲਗੱਡੀਆਂ ਦੀ ਆਵਾਜਾਈ ਕਈ ਘੰਟੇ ਤੱਕ ਪ੍ਰਭਾਵਿਤ ਹੋਈ ਸੀ। ਬਿਸਰਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਸੀਐਸ ਮੋਹੰਤੀ ਨੇ ਦਸਿਆ ਕਿ ਅੰਦਾਜ਼ਨ 50 ਮਾਓਵਾਦੀਆਂ ਨੇ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਭਾਲੁਲਤਾ ਰੇਲਵੇ ਸਟੇਸ਼ਨ ‘ਤੇ ਸਵਖੇ ਧਾਵਾ ਬੋਲਿਆ ਅਤੇ ਸ਼ਕਤੀਸ਼ਾਲੀ ਧਮਾਕਾਖੇਜ਼ ਵਰਤਿਆ। ਵੇਖਣ ਵਾਲਿਆਂ ਮੁਤਾਬਕ ਰੇਲਵੇ ਸਟੇਸ਼ਨ ਨੂੰ ਜ਼ਬਰਦਸਤ ਨੁਕਸਾਨ ਪਹੁੰਚਿਆ ਹੈ।
ਦੱਖਣ ਪੂਰਵੀ ਰੇਲਵੇ ਸਟੇਸ਼ਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਨਕਸਲਵਾਦੀਆਂ ਦੇ ਹਮਲੇ ਨਾਲ ਸੰਚਾਰ, ਸਿਗਨਲਿੰਗ ਅਤੇ ਲਾਈਨ ਕਲੀਅਰ ਕਰ ਵਾਲੇ ਉਪਕਰਨਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਟਰੈਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅੰਦਾਜ਼ਨ ਇਸੇ ਵੇਲੇ ਇਕ ਹੋਰ ਸਟੇਸ਼ਨ ਚਾਂਦੀਪੋਸ਼ ‘ਤੇ ਵੀ ਅੰਦਾਜ਼ਨ 50 ਨਕਸਲਵਾਦੀਆਂ ਨੇ ਧਾਵਾ ਬੋਲਿਆ ਸੀ।
ਬਿਹਾਰ ਵਿਚ ਤਿੰਨ ਸਟੇਸ਼ਨਾਂ ‘ਤੇ ਨਕਸਲੀ ਹਮਲੇ
This entry was posted in ਭਾਰਤ.