ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਖੋਹ‑ਖੋਹ ਦੀ ਖੇਡ ਨੂੰ ਉਤਸਾਹਿਤ ਕਰਨ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਖੋਹ‑ਖੋਹ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ। ਸ: ਕੁਲਵਿੰਦਰ ਸਿੰਘ ਕਾਕਾ ਭਾਈਕਾ ਕੇਰਾ ਚੇਅਰਮੈਨ ਜ਼ਿਲ੍ਹਾ ਕੋਆਪ੍ਰੇਟਿਵ ਯੂਨੀਅਨ ਨੂੰ ਐਸੋਸੀਏਸ਼ਨ ਦਾ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।
ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਖੇਡ ਪ੍ਰੇਮੀਆਂ ਅਤੇ ਪਤਵੰਤੇ ਸੱਜਣਾ ਦੀ ਇਕ ਮੀਟਿੰਗ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਬੈਠਕ ਦੀ ਪ੍ਰਧਾਨਗੀ ਜ਼ਿਲ੍ਹਾ ਖੇਡ ਅਫ਼ਸਰ ਸ: ਬਲਵੰਤ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਖੋਹ‑ਖੋਹ ਐਸੋਸੀਏਸ਼ਨ ਨਾ ਹੋਣ ਕਾਰਨ ਖੋਹ‑ਖੋਹ ਦੇ ਖਿਡਾਰੀਆਂ ਦਾ ਨੁਕਸਾਨ ਹੋ ਰਿਹਾ ਸੀ ਅਤੇ ਸਰਕਾਰ ਦੀ ਗਰੇਡੇਸ਼ਨ ਪਾਲਿਸੀ ਤਹਿਤ ਖਿਡਾਰੀਆਂ ਨੂੰ ਰਿਜਰਵੇਸ਼ਨ ਦਾ ਲਾਭ ਦੇਣ ਲਈ ਐਸੋਸੀਏਸ਼ਨ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਤੇ ਸਰਵਸੰਮਤੀ ਨਾਲ ਪ੍ਰਧਾਨ ਵਜੋਂ ਸ: ਕੁਲਵਿੰਦਰ ਸਿੰਘ ਕਾਕਾ ਨੂੰ ਪ੍ਰਧਾਨ ਅਤੇ ਸ੍ਰੀਮਤੀ ਸੁਨੀਤਾ ਰਾਨੀ ਅੰਤਰਰਾਸ਼ਟਰੀ ਖਿਡਾਰਨ ਨੂੰ ਜਨਰਲ ਸਕੱਤਰ ਚੁਣਿਆ ਗਿਆ ਜਦੋਂ ਕਿ ਸ: ਬਲਵੰਤ ਸਿੰਘ ਨੂੰ ਚੇਅਰਮੈਨ ਚੁਣਿਆ ਗਿਆ। ਹਾਊਸ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਕਾਰਜਕਾਰਣੀ ਦੇ ਮੈਂਬਰ ਚੁਨਣ ਦਾ ਅਧਿਕਾਰ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਦਿੱਤਾ ਅਤੇ ਮੌਕੇ ਤੇ ਹੀ ਸ੍ਰੀ ਮਨਦੀਪ ਸਿੰਘ ਤਰਮਾਲਾ ਅਤੇ ਸ੍ਰੀਮਤੀ ਜਸਵੀਰ ਕੌਰ ਸੀ.ਡੀ.ਪੀ.ਓ. ਮਲੋਟ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰੀ ਤਰੁਣ ਬਿਰਲਾ, ਸ: ਮਲਕੀਤ ਸਿੰਘ ਸਰਪੰਚ ਅਸਪਾਲਾਂ, ਸ: ਕੁਲਵਿੰਦਰ ਸਿੰਘ ਪੂਨੀਆਂ ਪ੍ਰਧਾਨ ਕੱਚਾ ਆੜਤੀਆਂ ਐਸੋਸੀਏਸ਼ਨ, ਸ੍ਰੀ ਅਨਿਲ ਸਿੰਗਲਾ ਅਤੇ ਸ੍ਰੀ ਪ੍ਰਦੀਪ ਕੁਮਾਰ ਰੱਸੇਵੱਟ ਐਮ.ਸੀ. ਮਲੋਟ ਨੂੰ ਮੀਤ ਪ੍ਰਧਾਨ, ਸ: ਬਿੱਕਰ ਸਿੰਘ ਸਰਪੰਚ ਬਲੋਚ ਕੇਰਾ, ਸ: ਅਮਰਜੀਤ ਸਿੰਘ ਸੇਖੋਂ ਅਤੇ ਸ: ਯਾਦਵਿੰਦਰ ਸਿੰਘ ਕੁੱਕੂ ਨੂੰ ਸਹਿ ਸਕੱਤਰ, ਸ: ਜਸਪਾਲ ਸਿੰਘ ਨੂੰ ਵਿੱਤ ਸਕੱਤਰ, ਸ: ਜੋਗਿੰਦਰ ਸਿੰਘ ਸਟੇਟ ਅਵਾਰਡੀ ਨੂੰ ਪ੍ਰਬੰਧਕੀ ਸਕੱਤਰ, ਸ੍ਰੀਮਤੀ ਪਰਮਿੰਦਰ ਕੌਰ ਡੀ.ਪੀ.ਈ. ਗੁਲਾਬੇਵਾਲਾ, ਸ੍ਰੀ ਰਮੇਸ਼ ਚੰਦਰ, ਸ੍ਰੀ ਸੁਖਮੰਦਰ ਸਿੰਘ ਡੀ.ਪੀ.ਈ. ਅਤੇ ਸ੍ਰੀ ਜਗਸੀਰ ਪੁਰੀ ਬਾਸਕਟਬਾਲ ਕੋਚ ਗਿੱਦੜਬਾਹਾ ਨੂੰ ਤਕਨੀਕੀ ਸਲਾਹਕਾਰ ਚੁਣਿਆ ਗਿਆ।
ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਸ: ਕੁਲਵਿੰਦਰ ਸਿੰਘ ਭਾਈ ਕਾ ਕੇਰਾ ਨੇ ਹਾਊਸ ਨੂੰ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ ਨੂੰ ਕਿਸੇ ਵੀ ਤਰਾਂ ਦੀ ਕੋਈ ਕਮੀ ਪੇਸ਼ੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਸਾਲ ਜ਼ਿਲ੍ਹਾ ਪੱਧਰੀ ਖੋਹ‑ਖੋਹ ਖੇਡ ਮੁਕਾਬਲੇ ਕਰਵਾਏ ਜਾਣਗੇ ਅਤੇ ਇਸ ਸਾਲ ਪੰਜਾਬ ਖੋਹ‑ਖੋਹ ਚੈਪੀਂਅਨਸ਼ਿਪ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਜਸਪ੍ਰੀਤ ਸਿੰਘ ਛਾਬੜਾ, ਸ: ਜਗਜੀਤ ਸਿੰਘ ਭਾਗੂ, ਸ: ਕੁਲਦੀਪ ਸਿੰਘ ਭਾਈ ਕਾ ਕੇਰਾ, ਸ: ਰਣਜੀਤ ਸਿੰਘ ਖੇਡ ਵਿਭਾਗ, ਸ: ਜਤਿੰਦਰ ਸਿੰਘ ਮੋਹਲਾਂ, ਸ: ਪਰਮਜੀਤ ਸਿੰਘ ਗੁਰੂ ਦਸ਼ਮੇਸ਼ ਐਕਡਮੀ ਭਾਗੂ, ਸ: ਕੁਲਵਿੰਦਰ ਸਿੰਘ ਦਿਓਣ ਖੇੜਾ, ਸ: ਕਵੰਲਜੀਤ ਸਿੰਘ ਮਲੋਟ, ਸ੍ਰੀਮਤੀ ਕੁਲਵਿੰਦਰ ਕੌਰ ਡੀ.ਪੀ.ਈ. ਖਿੜਕੀਆਂਵਾਲਾ, ਸ੍ਰੀਮਤੀ ਅਮਰਜੀਤ ਕੌਰ, ਸ: ਰਜਿੰਦਰ ਸਿੰਘ ਕਬੱਡੀ ਕੋਚ ਫਕਰਸਰ ਆਦਿ ਵੀ ਹਾਜਰ ਸਨ।