ਸ੍ਰੀ ਮੁਕਤਸਰ ਸਾਹਿਬ,(ਬਾਂਸਲ) : ਸੜਕ ਸੁਰੱਖਿਆ ਮਿਸ਼ਨ 2012 ਜੋ ਕਿ 14 ਮਈ 2012 ਤੋਂ ਸ਼ੁਰੂ ਹੋਇਆ ਸੀ ਅੱਜ ਪੰਜਾਬ ਦੀ ਯਾਤਰਾ ਪੂਰੀ ਕਰਦਾ ਹੋਇਆ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜਿਆ। ਇੱਥੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ: ਭੁਪਿੰਦਰ ਮੋਹਨ ਸਿੰਘ ਨੇ ਹਰੀ ਝੰਡੀ ਦੇ ਕੇ ਜ਼ਿਲ੍ਹੇ ਅੰਦਰ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਮਿਸ਼ਨ ਨੂੰ ਅੱਗੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ, ਚੰਡੀਗੜ੍ਹ ਦੁਆਰਾ ਚੁ¤ਕਿਆ ਗਿਆ ਇਕ ਬਹੁਤ ਵਧੀਆ ਕਦਮ ਹੈ।
ਇਸ ਮੌਕੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ: ਭੁਪਿੰਦਰ ਮੋਹਨ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਸੜਕ ਤੇ ਪੈਦਲ ਚੱਲਦੇ ਸਮੇਂ ਜਾਂ ਵਾਹਨ ਚਲਾਉਂਦੇ ਸਮੇਂ ਸਾਰੇ ਯਾਤਾਯਾਤ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਸੁਰੱਖਿਅਤ ਯਾਤਰਾ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਟਰੈਫਿਕ ਪੁਲਿਸ ਤੋਂ ਹਰਇੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਵੀ ਹਾਜਰ ਸਨ।
ਇਹ ਸੜਕ ਸੁਰੱਖਿਆ ਮਿਸ਼ਨ ਦੇ ਇੰਚਾਰਜ ਸ੍ਰੀ ਸੰਦੀਪ ਲੂਥਰਾ ਮੋਹਾਲੀ ਹਨ। ਉਨ੍ਹਾਂ ਨਾਲ ਬੈਕ-ਗਿਅਰ ਲਰਨਿੰਗ ਪ੍ਰਾਈਵੇਟ ਲਿਮ: ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਹਰਪ੍ਰੀਤ ਪੱਪੂ ਜ਼ੋ ਬਠਿੰਡੇ ਤੋ ਵਿਸ਼ਵ ਚੈਂਪੀਅਨ ਹਨ ਜਿਨ੍ਹਾਂ ਨੇ 1‑1‑2004 ਨੂੰ ਵਾਘਾ ਬਾਰਡਰ ਤੇ ਬੈਕ-ਗਿਅਰ ਕਾਰ ਚਲਾਉਣ ਦਾ ਵਿਸ਼ਵ ਕ੍ਰਿਤੀਮਾਨ ਬਣਾਇਆ ਸੀ। ਸ੍ਰੀ ਸੰਦੀਪ ਲੂਥਰਾ ਨੇ ਕਿਹਾ ਕਿ ਯੂ.ਐਨ.ਓ.ਵੱਲੋਂ 2011‑20 ਨੂੰ ਸੜਕ ਸੁਰੱਖਿਆ ਦਹਾਕਾ ਮਨਾਇਆ ਜਾ ਰਿਹਾ ਹੈ । ਪੰਜਾਬ ਵਿਚ ਵੀ ਪੰਜਾਬ ਟਰਾਂਸਪੋਰਟ ਵਿਭਾਗ ਦੀ ਪੰਜਾਬ ਰਾਜ ਸੜਕ ਸੁਰੱਖਿਆ ਕੋਂਸਲ ਬਣੀ ਹੋਈ ਹੈ । ਉਨ੍ਹਾਂ ਕਿਹਾ ਇਸ ਲੜੀਵੰਧ ਮੁਹਿੰਮ ਦੌਰਾਨ, ਮਿਸ਼ਨ ਨੇ ਇਹ ਨਿਰੀਖਣ ਕੀਤਾ ਹੈ ਕਿ ਪੰਜਾਬ ਨੂੰ ਵ¤ਖਰੇ ਰੋਡ ਸੇਫਟੀ ਸੈਲ ਦੀ ਲੋੜ ਹੈ ਕਿਉਕਿ ਟਰੈਫਿਕ ਵਿਭਾਗ ਤੇ ਬਹੁਤ ਬੋਝ ਹੈ। ਮਿਸ਼ਨ ਸਰਕਾਰ ਨੂੰ ਰੋਡ ਸੇਫਟੀ ਬਾਰੇ ਜਾਣੂ ਕਰਵਾਏਗੀ ਤੇ ਚੁੱਕੇ ਗਏ ਕਦਮਾਂ ਨੁੰ ਉਜਾਗਰ ਕਰੇਗੀ। ਲੋਕਾਂ ਵਿਚ ਸੁਰੱਖਿਅਤ ਡਰਾਈਵਿੰਗ ਦੀ ਆਦਤ ਪਾਉਣਾ ਮਿਸ਼ਨ ਦਾ ਮਕਸਦ ਹੈ ।