ਮੁੰਬਈ - ਈਸ਼ਾ ਦੀਓਲ ਇਸ ਮਹੀਨੇ ਦੀ 29 ਤਾਰੀਖ ਨੂੰ ਵਿਆਹ ਕਰਵਾ ਰਹੀ ਹੈ। ਈਸ਼ਾਂ ਦੀ ਮਾਂ ਹੇਮਾ ਮਾਲਿਨੀ ਨੇ ਖੁਦ ਆਪਣੀ ਧੀ ਦੇ ਵਿਆਹ ਸਬੰਧੀ ਜਾਣਕਾਰੀ ਦਿੱਤੀ। ਇਹ ਵਿਆਹ ਮੁੰਬਈ ਦੇ ਉਪਨਗਰੀ ਖੇਤਰ ਦੇ ਇੱਕ ਮੰਦਿਰ ਵਿੱਚ ਹੋਵੇਗਾ। ਹੇਮਾ ਮਾਲਿਨੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਈਸ਼ਾ ਦਾ ਵਿਆਹ ਬਿਲਕੁਲ ਨਿਜ਼ੀ ਅਤੇ ਸਾਧਾਰਣ ਢੰਗ ਨਾਲ ਹੋਵੇ, ਜਿਸ ਵਿੱਚ ਸਿਰਫ਼ ਨਜ਼ਦੀਕੀ ਰਿਸ਼ਤੇਦਾਰ ਅਤੇ ਦੋਸਤ ਸ਼ਾਮਿਲ ਹੋਣ। ੀਵਆਹ ਮੰਦਿਰ ਵਿੱਚ ਕਰਨ ਬਾਰੇ ਹੇਮਾ ਨੇ ਕਿਹਾ, “ਆਪਣੇ ਘਰ ਵਿੱਚ ਵਿਆਹ ਦਾ ਆਯੋਜਨ ਕਰਨਾ ਸੰਭਵ ਨਹੀਂ ਸੀ ।ਇਸ ਕਰਕੇ ਮੰਦਿਰ ਦੀ ਚੋਣ ਕੀਤੀ ਗਈ, ਇਹ ਵਿਆਹ ਲਈ ਆਦਰਸ਼ ਜਗ੍ਹਾ ਹੈ”
ਈਸ਼ਾ ਦੇ ਪਿਤਾ ਧਰਮਿੰਦਰ ਵਿਆਹ ਤੋਂ ਅਗਲੇ ਦਿਨ 30 ਜੂਨ ਨੂੰ ਇੱਕ ਲਗਜਰੀ ਹੋਟਲ ਵਿੱਚ ਰੀਸੈਪਸ਼ਨ ਦੇਣਗੇ।ਹੇਮਾ ਨੇ ਕਿਹਾ ਕਿ ਅਸੀਂ ਦੋਵੇਂ ਦੋਹਰੀ ਜਿੰਦਗੀ ਜੀ ਰਹੇ ਹਾਂ। ਅਸੀਂ ਫਿ਼ਲਮ ਇੰਡਸਟਰੀ ਵਿੱਚ ਵੀ ਹਾਂ ਅਤੇ ਰਾਜਨੀਤੀ ਵਿੱਚ ਵੀ। ੀੲਸ ਕਰਕੇ ਸਾਡੇ ਮੇਹਮਾਨਾਂ ਦੀ ਲਿਸਟ ਵੀ ਲੰਬੀ ਹੈ, ਜਿਸ ਵਿੱਚ ਫਿ਼ਲਮ ਇੰਡਸਟਰੀ ਅਤੇ ਰਾਜਨੀਤੀ ਤੋਂ ਲੋਕ ਸ਼ਾਮਿਲ ਹਨ।