ਵਾਸਿ਼ਗਟਨ- ਅਮਰੀਕਾ ਨੇ ਭਾਰਤ ਨੂੰ ਆਗਾਹ ਕੀਤਾ ਹੈ ਕਿ ਉਥੇ ਹਵਾਲਾ ਦੇ ਜ਼ਰੀਏ ਆਉਣ ਵਾਲਾ ਪੈਸਾ ਸਿੱਧੇ ਤੌਰ ‘ਤੇ ਅਤਿਵਾਦ ਨਾਲ ਜੁੜਿਆ ਹੈ। ਨਾਲ ਹੀ ਅਮਰੀਕਾ ਨੇ ਭਾਰਤ ਦੇ ਕਾਲੇ ਧਨ ਨੂੰ ਵਾਈਟ ਮਨੀ ਬਨਾਉਣ ਅਤੇ ਅਤਿਵਾਦ ਵਿਚ ਧਨ ਲਾਉਣ ਦੇ ਖਿਲਾਫ਼ ਕਾਨੂੰਨਾਂ ਨੂੰ ਸਖ਼ਤ ਬਨਾਉਣ ਦਾ ਸੁਝਾਅ ਦਿੱਤਾ ਹੈ।
ਕੌਮਾਂਤਰੀ ਨਸ਼ੀਲੇ ਪਦਾਰਥਾਂ ਵਿਰੋਧੀ ਕਾਰਵਾਈ ਸਬੰਧੀ ਮਾਮਲਿਆਂ ਦੇ ਮੰਤਰੀ ਡੇਵਿਡ ਟੀ ਜਾਨਸਨ ਵਲੋਂ ਜਾਰੀ ਰਿਪੋਰਟ ਵਿਚ ਭਾਰਤ ਨੂੰ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ਼ਏਟੀਐਫ਼) ਦਾ ਪੂਰਾ ਮੈਂਬਰ ਬਣਨ ਦੀ ਸਲਾਹ ਦਿੱਤੀ ਗਈ ਹੈ। ਇਹ ਇਕ ਅੰਤਰ ਸਰਕਾਰੀ ਸੰਸਥਾ ਹੈ, ਜਿਸਨੂੰ ਕਾਲੇ ਧਨ ਨੂੰ ਚਿੱਟਾ ਬਨਾਉਣ ਅਤੇ ਅਤਿਵਾਦ ਵਿਚ ਨਿਵੇਸ਼ ਸਬੰਧੀ ਸਰਗਰਮੀਆਂ ਨਾਲ ਨਜਿੱਠਣ ਲਈ ਬਣਾਇਆ ਗਿਆ ਹੈ। ਰਿਪੋਰਟ ਵਿਚ ਭਾਰਤੀ ਸੰਸਦ ਵਿਚ ਕਾਲੇ ਧਨ ਨੂੰ ਚਿੱਟਾ ਬਨਾਉਣ ਵਿਚ ਤਬਦੀਲ ਕਰਨ ਦੇ ਖਿਲਾਫ਼ ਪਾਸ ਸੋਧ ਮਤੇ ਦਾ ਜਿ਼ਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਭਾਰਤ ਨੂੰ ਅਜਿਹੇ ਕਾਨੂੰਨਾਂ ਨੂੰ ਐਫਏਟੀਐਫ ਦੇ ਅਨੁਸਾਰ ਬਨਾਉਣ ਲਈ ਸੋਧ ਕਰਨੀ ਚਾਹੀਦੀ ਹੈ। ਇਸ ਵਿਚ ਸਲਾਹ ਦਿੱਤੀ ਗਈ ਹੈ ਕਿ ਭਾਰਤ ਨੂੰ ਪਹਿਲ ਦੇ ਆਧਾਰ ‘ਤੇ ਅਜਿਹੇ ਕੌਮਾਂਤਰੀ ਉਪਾਵਾਂ ਵਿਚ ਸਹਿਯੋਗ ਕਰਨਾ ਚਾਹੀਦਾ ਹੈ, ਜਿਸਦੇ ਜ਼ਰੀਏ ਧਨ ਭੇਜਣ ਦੇ ਤਰੀਕਿਆਂ ‘ਤੇ ਵਧੇਰੇ ਪਾਰਦਰਸਿ਼ਤਾ ਸੰਭਵ ਹੁੰਦੀ ਹੈ। ਹਾਲਾਂਕਿ ਰਿਪੋਰਟ ਵਿਚ 9/11 ਹਮਲੇ ਤੋਂ ਬਾਅਦ ਭਾਰਤ ਵਲੋਂ ਹਵਾਲਾ ਰਾਸ਼ੀ ਨੂੰ ਰੋਕਣ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ ਹੈ। ਪਰੰਤੂ ਉਨ੍ਹਾਂ ਨੂੰ ਪੂਰਨ ਨਹੀਂ ਦਸਿਆ ਗਿਆ। ਰਿਪੋਰਟ ਵਿਚ ਭਾਰਤੀ ਰਿਜ਼ਰਵ ਬੈਂਕ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵਿਧਾਨਕ ਅਤੇ ਰਸਮੀ ਤਰੀਕਿਆਂ ਦੇ ਜ਼ਰੀਏ ਸਾਲ 2007-08 ਵਿਚ 42.6 ਅਰਬ ਅਮਰੀਕੀ ਡਾਲਰ ਤੋਂ ਵਧੇਰੇ ਰਕਮ ਭਾਰਤ ਭੇਜੀ ਗਈ।
ਇਸ ਅਨੁਸਾਰ ਕਿਹਾ ਗਿਆ ਹੈ ਕਿ ਭਾਰਤ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦਾ ਪੂਰਾ ਮੈਂਬਰ ਬਣੇ। ਗ਼ੈਰ ਸਰਕਾਰੀ ਜਥੇਬੰਦੀਆਂ ਅਤੇ ਹੋਰਨਾਂ ਸੰਸਥਾਵਾਂ ਨੂੰ ਨਿਅਮਿਤ ਕਰਨ ਲਈ ਫਾਰੇਨ ਕਾਂਟ੍ਰੀਬਿਊਸ਼ਨ ਰੈਗੂਲੇਸ਼ਨ ਬਿੱਲ ਪਾਸ ਕਰੇ। ਹੀਰੇ ਦੇ ਵਪਾਰ ਵਿਚ ਕਾਨੂੰਨ ਸਖ਼ਤ ਕਰੇ ਅਤੇ ਇਸਦੀਆਂ ਕਮੀਆਂ ਨੂੰ ਦੂਰ ਕਰੇ। ਵਪਾਰ ਵਿਚ ਪਾਰਦਰਸਿ਼ਤਾ ਲਿਆਉਣ ਲਈ ਟਰੇਡ ਟ੍ਰਾਂਸਪਰੇਂਸੀ ਯੂਨਿਟ ਬਣਾਵੇ। ਭਾਰਤ ਵਿਚ ਦੂਜੇ ਦੇਸ਼ੀ ਤੋਂ ਆਉਣ ਵਾਲੇ ਧਨ ਦਾ 30 ਤੋਂ 40 ਫ਼ੀਸਦੀ ਹਵਾਲਾ ਰਾਸ਼ੀ ਹੁੰਦੀ ਹੈ। ਇਵੇਂ 13 ਤੋਂ 17 ਅਰਬ ਅਮਰੀਕੀ ਡਾਲਰ ਹਵਾਲਾ ਦੇ ਜ਼ਰੀਏ ਇਥੇ ਆਏ। ਵਰਲਡ ਬੈਂਕ ਮੁਤਾਬਕ ਭਾਰਤ ਵਿਚ ਸਭ ਤੋਂ ਵਧੇਰੇ ਹਵਾਲਾ ਰਾਸ਼ੀ ਆਉਂਦੀ ਹੈ।
ਅਤਿਵਾਦ ਲਈ ਹਵਾਲਾ ਦੀ ਵਰਤੋਂ ਰੋਕੇ ਭਾਰਤ
This entry was posted in ਭਾਰਤ.