ਖੰਨਾ – ਪੁਲਿਸ ਜ਼ਿਲ੍ਹਾ ਖੰਨਾ ਨੂੰ ਪੂਰਨ ਤੌਰ ’ਤੇ ਪ੍ਰਸ਼ਾਸ਼ਨਿਕ ਰੂਪ ’ਚ ਜ਼ਿਲ੍ਹਾ ਬਨਾਉਣ ਦੀ ਮੰਗ ਨੂੰ ਲੈ ਕੇ ਹਿੰਦੋਸਤਾਨ ਨੈਸ਼ਨਲ ਪਾਰਟੀ ਆਫ਼ ਇੰਡੀਆ (ਐਚ. ਐਨ. ਪੀ.) ਦੇ ਕੌਮੀ ਪ੍ਰਧਾਨ ਸ੍ਰ. ਕਰਨੈਲ ਸਿੰਘ ਇਕੋਲਾਹਾ ਰਹਿਨੁਮਾਈ ਹੇਠਾਂ ਸ਼ੁਰੂ ਕੀਤਾ ਗਿਆ, ਲੜੀਵਾਰ ਸ਼ਾਂਤਮਈ ਰੋਸ ਧਰਨਾ ਅੱਜ 33 ਵੇਂ ਦਿਨ ਵਿੱਚ ਦਾਖਲ ਹੋਣ ਨਾਲ ਹੀ ਉਦੋਂ ਵੱਡੀ ਲੋਕ ਲਹਿਰ ਦਾ ਰੂਪ ਧਾਰ ਗਿਆ ਜਦੋਂ ਪੂਰੇ ਇਲਾਕੇ ਭਰ ਵਿੱਚੋਂ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਸ਼ਾਲ ਧਰਨੇ ਵਿੱਚ ਸ਼ਾਮਲ ਹੋ ਕੇ ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ’ਤੇ ਆਪਣੀ ਮੋਹਰ ਲਾ ਕੇ ਪੰਜਾਬ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ। ਧਰਨੇ ਨੂੰ ਚਲਾ ਰਹੇ ਹਿੰਦੋਸਤਾਨ ਨੈਸ਼ਨਲ ਪਾਰਟੀ ਆਫ਼ ਇੰਡੀਆ (ਐਚ. ਐਨ. ਪੀ.) ਦੇ ਕੌਮੀ ਪ੍ਰਧਾਨ ਸ੍ਰ. ਕਰਨੈਲ ਸਿੰਘ ਇਕੋਲਾਹਾ, ਵਿਸ਼ਵ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸ੍ਰ. ਨੇਤਰ ਸਿੰਘ ਨਾਗਰਾ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਅਵਤਾਰ ਸਿੰਘ ਭੱਟੀਆਂ, ਬਲਵਿੰਦਰ ਸਿੰਘ ਕੌੜੀ ਸਾਬਕਾ ਸਰਪੰਚ, ਆਲ ਇੰਡੀਆ ਬੁੱਢਾ ਦਲ 96 ਕਰੋੜੀ ਜੱਥੇਦਾਰ ਨਿਹੰਗ ਸਿੰਘ ਹਰਚੰਦ ਸਿੰਘ ਰਤਨਹੇੜੀ, ਮਹਿਲਾ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਮੈਡਮ ਪ੍ਰੀਆ ਧੀਮਾਨ ਅਤੇ ਬੀਬੀ ਰਾਜਿੰਦਰ ਕੌਰ ਲਿਬੜਾ, ਐਫ ਸੀ. ਆਈ. ਪੱਲੇਦਾਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਨੇਕ ਸਿੰਘ ਅਤੇ ਬੀਬੀ ਚਰਨਜੀਤ ਕੌਰ ਭੱਟੀਆ ਜ਼ਿਲ੍ਹਾ ਪ੍ਰਧਾਨ ਹਿੰਦੋਸਤਾਨ ਨੈਸ਼ਨਲ ਪਾਰਟੀ ਨੇ ਐਸ. ਡੀ. ਐਮ. ਦਫਤਰ ਮੂਹਰੇ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸਾਡੀ ਹੱਕੀ ਅਤੇ ਜਾਇਜ਼ ਮੰਗ ਨੂੰ ਜਲਦ ਤੋਂ ਜਲਦ ਪ੍ਰਵਾਨ ਕਰਕੇ ਲੋਕਾਂ ਦੀ ਹੁੰਦੀ ਖੱਜਲ ਖੁਆਰੀ ਨੂੰ ਬੰਦ ਕਰਨ ਲਈ ਬਹੁਤ ¦ਬੇ ਸਮੇਂ ਤੋਂ ਉਠਾਈ ਜਾ ਰਹੀ ਮੰਗ ਨੂੰ ਪੂਰੀ ਕਰਕੇ ਖੰਨਾ ਨੂੰ ਜ਼੍ਹਿਲਾ ਐਲਾਣੇ, ਕਿਉਂਕਿ ਆਬਾਦੀ ਪੱਖੋਂ ਪੁਲਿਸ ਜ਼ਿਲ੍ਹਾ ਖੰਨਾ ਅੰਦਰ ਪੈਂਦੀਆਂ ਤਿੰਨ ਤਹਿਸੀਲਾਂ ਦੋ ਸਬ ਤਹਿਸੀਲਾਂ ਤੋਂ ਇਲਾਵਾ ਕਈ ਵੱਡੇ ਕਸਬਿਆਂ ਦੀ ਆਬਾਦੀ ਪੰਜਾਬ ’ਚ ਪਹਿਲਾਂ ਬਣੇ ਜ਼ਿਲ੍ਹਿਆਂ ਨਾਲੋਂ ਕਿਤੇ ਵੱਧ ਹੈ। ਇਸ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਕਈ ਰਾਜਨੀਤਿਕ ਪਾਰਟੀਆਂ ਵੱਲੋਂ ਲੋਕਾਂ ਦੀਆਂ ਵੋਟਾ ਲੈ ਕੇ ਆਪਣੇ ਸਿਆਸੀ ਕਿਲ੍ਹੇ ਉਸਾਰੇ ਗਏ। ਭਾਵੇਂ ਉਹ ਲੋਕ ਵੱਡੇ-ਵੱਡੇ ਅਹੁਦਿਆਂ ’ਤੇ ਪੁਹੰਚ ਗਏ, ਪਰ ਲੋਕਾਂ ਦੀ ਚਿਰਾਂ ਤੋਂ ਇਹ ਜ਼ਿਲ੍ਹੇ ਦੀ ਮੰਗ ਉਥੇ ਦੀ ਉਥੇ ਹੀ ਹੈ।
ਅੱਜ ਦੇ ਧਰਨੇ ਵਿੱਚ ਮਨਪ੍ਰੀਤ ਸਿੰਘ ਅਕਾਲਗੜ੍ਹ ਦੇ ਜੱਥੇ ਨੇ ਇਤਿਹਾਸਕ ਵਾਰਾਂ ਗਾ ਕੇ ਲੋਕਾਂ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਪਸ਼ਟ ਕੀਤਾ ਕਿ ਇਸ ਧਰਨੇ ਦਾ ਕੋਈ ਰਾਜਨੀਤਿਕ ਮਨੋਰਥ ਨਹੀਂ ਹੈ ਅਤੇ ਨਾ ਹੀ ਇਹ ਨਿੱਜੀ ਮੁਫਾਦਾ ਲਈ ਲੜਾਈ ਲੜੀ ਜਾ ਰਹੀ ਹੈ ਬਲ ਕਿ ਇਹ ਉਹਨਾਂ ਲੋਕਾਂ ਦੀਆਂ ਨਿੱਤ ਦੀਆਂ ਸਰਕਾਰੀ ਦਫਤਰਾਂ ਦੀਆਂ ਲੋੜਾਂ ਨੂੰ ਸੋਖਿਆਂ ਕਰਨਾ ਅਤੇ ਵੱਧਦੀ ਅਬਾਦੀ ਕਾਰਨ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਸਤਾ, ਜਲਦੀ ਨਿਆਂ ਤੇ ਇਨਸ਼ਾਫ਼ ਲੈਣ ਲਈ ਦੂਰੀ ਨੂੰ ਘੱਟ ਕਰਨਾ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਸ਼ਾਸ਼ਨਿਕ ਕੰਮਾਂ ਦਾ ਬੋਝ ਘਟਾ ਕੇ ਪੁਲਿਸ ਜ਼ਿਲ੍ਹਾ ਖੰਨਾ ਨੂੰ ਹੀ ਜ਼ਿਲ੍ਹਾ ਬਨਾਉਣ ਦੀ ਹੱਕੀ ਅਤੇ ਜਾਇਜ਼ ਲੜਾਈ ਹੈ। ਬੁਲਾਰਿਆਂ ਨੇ ਕਿਹਾ ਕਿ ਇਸ ਵਿੱਚ ਕੋਈ ਵੀ ਐਕਸ਼ਨ ਕਮੇਟੀ ਦੇ ਮੈਂਬਰਾਂ ਦਾ ਨਿੱਜੀ ਏਜੰਡਾ ਨਹੀਂ ਹੈ ਕਿ ਜ਼ਿਲ੍ਹਾ ਕੰਪਲੈਕਸ ਕਿੱਥੇ ਬਣਦਾ ਹੈ, ਇਹ ਸਰਕਾਰ ਦੀ ਮਰਜ਼ੀ ਹੈ, ਸਾਡਾ ਮੁੱਖ ਮਨੋਰਥ ਖੰਨੇ ਨੂੰ ਜ਼ਿਲ੍ਹਾ ਬਣਾਉਣਾ ਹੈ, ਪਰ ਅਗਰ ਕੋਈ ਜ਼ਿਲ੍ਹਾ ਕੰਪਲੈਕਸ ਨਵੀਂ ਥਾਂ ਬਣਾਉਣ ਵਾਲੀ ਯੋਜਨਾ ਨੂੰ ਆਪਣੇ ਮੁਤਾਬਿਕ ਅਤੇ ਆਪਣੀ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਿਸੇ ਵਿਸ਼ੇਸ਼ ਥਾਂ ਲਈ ਵਰਤੇਗਾ ਤਾਂ ਉਸ ਦਾ ਪੁਰ ਅਮਨ ਵਿਰੋਧ ਵੀ ਕੀਤਾ ਜਾਵੇਗਾ। ਆਗੂਆਂ ਨੇ ਸਖਤ ਲਹਿਜੇ ਨਾਲ ਕਿਹਾ ਕਿ ਅਸੀਂ ਮੋਰਚਾ ਸ਼ਾਤਮਈ ਢੰਗ ਨਾਲ ਚਲਾ ਰਹੇ ਹਾਂ, ਪਰ ਕੁੰਭਕਰਨੀ ਨੀਂਦ ਸੁੱਤੀ ਪਈ ਪੰਜਾਬ ਸਰਕਾਰ ਨੂੰ 33 ਦਿਨਾਂ ਤੋਂ ਹੜਤਾਲ ’ਤੇ ਬੈਠੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ। ਕਿਸੇ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਅੱਤ ਦੀ ਗਰਮੀ ਵਿੱਚ ਬੈਠੇ ਧਰਨਾਕਾਰੀਆਂ ਦੀ ਕੋਈ ਸਾਰ ਨਹੀਂ, ਸਾਨੂੰ ਮਜ਼ਬੂਰ ਹੋ ਕੇ ਧਰਨੇ ਦੀ ਰੂਪ ਰੇਖਾ ਨੂੰ ਬਦਲ ਕੇ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਅੱਜ ਦੀ ਵਿਸ਼ੇਸ਼ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਖੰਨਾ ਨੂੰ ਜ਼ਿਲ੍ਹਾ ਬਣਾਉਣ ਲਈ ਦਿੱਤਾ ਜਾ ਰਿਹਾ ਧਰਨਾ ਉਨਾਂ ਚਿਰ ਨਿਰੰਤਰ ਜਾਰੀ ਰਹੇਗਾ, ਜਿਨਾਂ ਚਿਰ ਸਰਕਾਰ ਖੰਨਾ ਨੂੰ ਜ਼ਿਲ੍ਹਾ ਬਣਾਉਣ ਦਾ ਲਿਖਤੀ ਤੇ ਅਮਲੀ ਰੂਪ ’ਚ ਐਲਾਨ ਨਹੀਂ ਕਰਦੀ। ਆਗੂਆਂ ਨੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਰਾਜਨੀਤਿਕ ਦਾਇਰਿਆਂ ਵਿੱਚੋਂ ਬਾਹਰ ਨਿਕਲ ਕੇ ਅਤੇ ਧੜੇਬਾਜੀਆਂ ਤੋਂ ਉਪਰ ਉਠ ਕੇ ਇਸ ਮੋਰਚੇ ’ਚ ਸ਼ਾਮਲ ਹੋਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਵਿਰਸਾ ਸਿੰਘ ਕੌੜੀ, ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਭਵਨ ਸਭਾ ਦੇ ਪ੍ਰਧਾਨ ਪੁਸ਼ਕਰ ਰਾਜ ਸਿੰਘ, ਰਛਪਾਲ ਸਿੰਘ ਧੰਜਲ, ਗੁਰਮੇਲ ਸਿੰਘ ਪ੍ਰਧਾਨ ਲੱਕੜ ਯੂਨੀਅਨ ਖੰਨਾ, ਹਰਜੀਤ ਸਿੰਘ ਖਰ੍ਹੇ, ਨਿਹੰਗ ਦਰਬਾਰਾ ਸਿੰਘ ਬਘੌਰ, ਕੌਂਸਲਰ ਮਲਕੀਤ ਸਿੰਘ ਭੱਟੀਆ, ਮਨੁੱਖੀ ਅਧਿਕਾਰ ਸੰਸਥਾ ਦੇ ਚੇਅਰਮੈਨ ਡਾਕਟਰ ਨਾਇਬ ਸਿੰਘ ਚੀਮਾ, ਜੱਟੂ ਲਾਲ ਸ਼ਰਮਾ, ਸਤਵਿੰਦਰ ਸਿੰਘ ਗਰੇਵਾਲ ਬੀਜਾ, ਬੀਬੀ ਦਵਿੰਦਰ ਕੌਰ ਢਿੱਲੋਂ, ਬੀਬੀ ਅਮਰ ਕੌਰ, ਮੁਖਤਿਆਰ ਸਿੰਘ ਇਕੋਲਾਹਾ, ਬਲਵਿੰਦਰ ਸਿੰਘ ਲਿਬੜਾ, ਅਸ਼ਵਨੀ ਕੁਮਾਰ ਢੰਡ ਐਡਵੋਕੇਟ, ਜਤਿੰਦਰਪਾਲ ਸਿੰਘ ਜੰਡਾਲੀ, ਭਿੰਦਰ ਸਿੰਘ ਨੰਬਰਦਾਰ ਦੈਹਿੜੂ, ਅਵਤਾਰ ਸਿੰਘ ਸਰਪੰਚ ਕੌੜੀ, ਮਹਿੰਦਰ ਸਿੰਘ ਸਮਾਣੇ ਵਾਲਾ, ਹਰਜੀਤ ਸਿੰਘ ਗਰੇਵਾਲ, ਨਾਜਰ ਸਿੰਘ ਢਿੱਲੋਂ, ਵਿਸ਼ਾਲ ਸਿੰਘ ਬੂਥਗੜ੍ਹ, ਲਵਪ੍ਰੀਤ ਸਿੰਘ, ਰਣਜੀਤ ਸਿੰਘ ਕੋਟ ਪਨੈਚ, ਹਰਮਿੰਦਰ ਸਿੰਘ ਮੋਹਨਪੁਰ, ਲਖਵੀਰ ਸਿੰਘ ਰਸੂਲੜਾ, ਅਸ਼ਦੀਪ ਸਿੰਘ ਧਾਲੀਵਾਲ ਹਿੰਮਤਗੜ੍ਹ, ਬਲਵਿੰਦਰ ਸਿੰਘ ਭੱਟੀ, ਪਰਮਜੀਤ ਸਿੰਘ ਧੀਮਾਨ, ਸੋਹਣ ਸਿੰਘ ਸਰਪੰਚ ਦਾਊਦਪੁਰ, ਹਾਕਮ ਸਿੰਘ ਭੱਟੀਆ, ਰਾਜਿੰਦਰ ਸਿੰਘ ਈਸੜੂ, ਜੰਟੀ ਮਾਨ, ਜਿੰਦਰਪਾਲ ਕੌੜੀ, ਇੰਦਰਜੀਤ ਸਿੰਘ ਯਾਦੂ, ਮਹਿੰਦਰ ਸਿੰਘ ਬਸੰਤ ਨਗਰ, ਨਵਤੇਜ ਸਿੰਘ ਨੰਬਰਦਾਰ ਇਕੋਲਾਹਾ, ਤਰਲੋਚਨ ਸਿੰਘ ਸਾਬਕਾ ਸਰਪੰਚ ਦੈਹਿੜੂ, ਮੋਹਨ ਸਿੰਘ ਕੌੜੀ, ਅਰਦਮਨ ਸਿੰਘ ਖੰਨਾ, ਰਣਜੀਤ ਸਿੰਘ ਬੁੱਲੇਪੁਰ, ਜੀਵਨ ਸਿੰਘ ਸਾਬਕਾ ਸਰਪੰਚ ਲਿਬੜਾ, ਸਤਨਾਮ ਸਿੰਘ, ਬੇਅੰਤ ਸਿੰਘ ਜਲਾਜਣ, ਮਹਿੰਦਰ ਸਿੰਘ ਰਿਟਾ. ਸਬ ਇੰਸਪੈਕਟਰ, ਮਨਜੀਤ ਸਿੰਘ ਭੱਟੀ ਪ੍ਰਧਾਨ ਕੋ. ਆ. ਦਾਊਦਪੁਰ, ਹਰਦੇਵ ਕੌਰ, ਗੁਰਮੇਲ ਸਿੰਘ ਨਿਹੰਗ, ਜਰਨੈਲ ਸਿੰਘ ਨਿਹੰਗ, ਤਾਰਾ ਸਿੰਘ ਨਿਹੰਗ, ਅਮਰਜੀਤ ਕੌਰ, ਸਿੰਕਦਰ ਸਿੰਘ ਸਲੌਦੀ, ਰਣਜੀਤ ਸਿੰਘ, ਗੁਰਵਿੰਦਰ ਸਿੰਘ ਔਜਲਾ, ਹਰਜੀਤ ਸਿੰਘ ਕੋਟਾਂ, ਭਿੰਦਰ ਸਿੰਘ ਨੰਬਰਦਾਰ ਦੈਹਿੜੂ, ਭਜਨ ਸਿੰਘ, ਬਲਜਿੰਦਰ ਸਿੰਘ ਕੌੜੀ, ਮੇਜਰ ਸਿੰਘ, ਚਰਨ ਸਿੰਘ, ਰਾਮ ਸਿੰਘ ਬਸੰਤ ਨਗਰ, ਸਰਬਜੀਤ ਸਿੰਘ ਜੰਡਾਲੀ, ਨਰੇਸ਼ ਗਰਗ, ਰਾਮਜੀ ਦਾਸ, ਮੋਹਨ ਲਾਲ, ਸੁਰਿੰਦਰਜੀਤ ਸਿੰਘ ਆਦਿ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।