ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਡਾ: ਵੀ ਪੀ ਸੇਠੀ ਨੂੰ ਅਮਰੀਕਾ ਦੀ ਨਾਰਥ ਡਕੋਟਾ ਸਟੇਟ ਯੂਨੀਵਰਸਿਟੀ ਅਮਰੀਕਾ ਵੱਲੋਂ ਗਰੀਨ ਹਾਊਸ ਡਿਜ਼ਾਈਨ ਅਤੇ ਮਾਈਕਰੋ ਕਲਾਈਮੇਟ ਕੰਟਰੋਲ ਵਿਸ਼ੇ ਤੇ ਸਾਂਝੀ ਖੋਜ ਲਈ ਅਗਲੇ ਤਿੰਨ ਮਹੀਨਿਆਂ ਵਾਸਤੇ ਖੋਜ ਫੈਕਲਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਡਾ: ਸੇਠੀ ਅਮਰੀਕਾ ਤੇ ਭਾਰਤ ਦੇ ਸੂਰਜੀ ਖੇਤਰਾਂ ਉੱਪਰ ਪੈਣ ਵਾਲੇ ਮੌਸਮੀ ਪ੍ਰਭਾਵਾਂ ਬਾਰੇ ਖੋਜ ਕਰਨ ਉਪਰੰਤ ਸਾਂਝਾ ਖੋਜ ਪੱਤਰ ਲਿਖਣਗੇ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਨਾਰਥ ਡਕੋਟਾ ਸਟੇਟ ਯੂਨੀਵਰਸਿਟੀ ਵਿੱਚ ਚੱਲਣ ਵਾਲੇ ਸਾਂਝੇ ਪ੍ਰੋਜੈਕਟ ਨੂੰ ਅਮਰੀਕਾ ਦੀਆਂ ਕੇਂਦਰੀ ਏਜੰਸੀਆਂ ਆਰਥਿਕ ਸਹਾਇਤਾ ਦੇ ਕੇ ਨਵੇਂ ਗਰੀਨ ਹਾਊਸ ਡਿਜ਼ਾਈਨ ਅਤੇ ਅਗੋਂ ਉਨ੍ਹਾਂ ਦੇ ਤਜਰਬਾ ਅਧਿਐਨ ਨੂੰ ਚਲਾਉਣਗੀਆਂ।
ਡਾ: ਸੇਠੀ ਪਿਛਲੇ ਪੰਦਰਾਂ ਸਾਲ ਤੋਂ ਗਰੀਨ ਹਾਊਸ ਡਿਜ਼ਾਈਨ, ਥਰਮਲ ਮਾਡਲਿੰਗ ਅਤੇ ਮਾਈਕਰੋ ਕਲਾਈਮੈਟਿਕ ਕੰਟਰੋਲ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਨੇ ਡਾ: ਸੇਠੀ ਦੀ ਇਸ ਅੰਤਰ ਰਾਸ਼ਟਰੀ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਡਾ: ਵੀ ਪੀ ਸੇਠੀ ਅਮਰੀਕਨ ਯੂਨੀਵਰਸਿਟੀ ਲਈ ਵਿਜਿਟਿੰਗ ਪ੍ਰੋਫੈਸਰ ਵਜੋਂ ਚੁਣੇ ਗਏ
This entry was posted in ਖੇਤੀਬਾੜੀ.