ਇਕ ਬਣਾਈ ਮਾਂ ਓ ਰੱਬਾ।
ਜਗ ਦੀ ਜਨਣੀ ਮਾਂ ਓ ਰੱਬਾ।
ਸੀਨੇ ‘ਚ ਸਮਾਈ ਬੈਠੀ ਅਜੇ ਵੀ,
ਅੰਤਾਂ ਦਾ ਦਰਦ ਓ ਰੱਬਾ।
ਸਦਾ ਹੁੰਦਾ ਏ ਉਸ ਨਾਲ ਧੱਕਾ।
ਵਿੱਚ ਸੰਸਾਰ ਜੋ ਚਲਦਾ ਯੱਕਾ।
ਮਨੁੱਖ ਚਾਲਕ ਨੇ
ਔਰਤ ਨੂੰ ਵਧੇਰੇ ਹੱਕ ਦੇਣ ਦੇ
ਵਾਅਦੇ ਸਭ ਝ੍ਰੁਲਾ ਦਿੱਤੇ ਨੇ।
ਔਰਤ ਨਾਲ ਹਿੰਸਾ ਦੇ
ਮਾਮਲੇ ਨਿੱਤ ਵਾਪਰਦੇ ਨੇ।
ਬਲਤਕਾਰ, ਛੇੜਛਾੜ,
ਸਮਾਜਿਕ ਆਰਥਿਕ
ਨੈਤਿਕ ਸਰੀਰਕ
ਮਾਨਸਿਕ ਤਸ਼ਦਦ ਹੁੰਦਾ ਏ।
ਸਮੇਂ ਸਮੇਂ ਹੱਕਾਂ ਦੇ
ਮਤੇ ਪਾਸ ਹੁੰਦੇ ਨੇ।
ਭਾਸ਼ਣ ਹੁੰਦੇ ਨੇ
ਕਿ ਔਰਤ ਨੂੰ ਸਨਮਾਨ ਦਿੱਤਾ ਜਾਵੇ।
ਪਰ ਅਮਲ ਅਜੇ ਘੱਟ ਹੁੰਦਾ ਏ।
ਘਰੇਲੂ ਹਿੰਸਾ ਤੋਂ ਉਠਕੇ
ਬਗਾਵਤ ਨਾ ਬਣ ਜਾਵੇ
ਬਗਾਵਤ ਫਿਰ ਜੰਗ ਏ
ਨਹੀਂ ਤਾਂ
ਕੋਈ ਕਾਨੂੰਨ ਲਾਗੂ ਹੋਵੇ।
ਤਦ ਹੀ ਹਾਲਤ ਸੁਧਰਨੀ ਏ।
ਸ਼ਰਾਬੀ ਨਸ਼ਈ ਕਿਸਮ ਦੇ ਮਰਦ ਨੇ
ਧੀ ਭੈਣ ਅਤੇ ਔਰਤ ਪ੍ਰਤੀ
ਹਿੰਸਾ ਨੂੰ ਮਰਦਾਨਗੀ ਸਮਝਿਆ ਏ।
ਅਜੇਹੇ ਲੋਕਾਂ ਦੀ ਥਾਂ
ਸਮਾਜ ਨਹੀਂ ਏ
ਸਿਰਫ ਜੇਲ੍ਹ ਏ।
ਕੌਮਾਂਤਰੀ ਪੱਧਰ ‘ਤੇ
ਇਸ ਦੇ ਖਿਲਾਫ਼
ਜਥੇਬੰਦਕ ਲਹਿਰ ਦੀ ਲੋੜ ਏ।
ਲਹਿਰ (ਪ੍ਰਮਿੰਦਰ ਸਿੰਘ ਪ੍ਰਵਾਨਾ)
This entry was posted in ਕਵਿਤਾਵਾਂ.