ਵਾਸ਼ਿੰਗਟਨ- ਪਿਛਲੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਵਾਈਟ ਹਾਉਸ ਵਿੱਚ ਸਿੱਖ ਜੈਕਾਰੇ ਗੂੰਜਦੇ ਸੁਣੇ ਗਏ। ਇਹ ਜੈਕਾਰੇ ਸਿੱਖਾਂ ਦੇ ਨਾਲ ਸੰਬੰਧਤ ਜਮਹੂਰੀ ਅਧਿਕਾਰਾ ਦੇ ਮਸਲਿਆਂ ਬਾਰੇ ਪਹਿਲੀ ਇਤਿਹਾਸਕ ਮੀਟਿੰਗ, ਜੋ ਕਿ ਵਾਈਟ ਹਾਉਸ ਇਨੀਸ਼ੀਏਟੀਵ ਓਨ ਏਸ਼ਿਆਈ ਅਮਰੀਕਨ ਐਂਡ ਪੈਸੀਫਿਕ ਆਈਲੈਡਰ ਅਤੇ ਵਾਈਟ ਹਾਉਸ ਆਫਿਸ ਆਫ ਪਬਲਿਕ ਐਨਗੇਜਮੈਂਟ ਵੱਲੋਂ ਸਿੱਖ ਕੋਅਲਿਸ਼ਨ ਦੀ ਸਿਫਾਰਿਸ਼ ਤੇ ਰੱਖੀ ਗਈ, ਦੌਰਾਨ ਸੁਣੇ ਗਏ।
ਅਮਰੀਕਾ ਭਰ ਤੋਂ ਲੱਗਭਗ 50 ਐਕਟਿਵਿਸਟਾਂ ਨੇ ਇਸ ਮੀਟਿੰਗ ਵਿਚ ਹਿੱਸਾ ਲਿਆ। ਨਿਊਯਾਰਕ, ਕੈਲੀਫ਼ੋਰਨਿਆ, ਨਿਊਜਰਸੀ, ਟੈਕਸਾਸ, ਓਹਾਇਓ, ਜਿਓਰਜੀਆ, ਮੇਰੀਲੈਡ, ਮਾਸਾਚੂਸੇੱਟਸ, ਵਰਜੀਨੀਆ, ਇੰਡਿਆਨਾ, ਮਿੱਸੀਸਿਪੀ, ਨਿਊ ਮੈਕਸੀਕੋ, ਅਤੇ ਏਥੋਂ ਤਕ ਕਿ ਕੈਨੇਡਾ ਤੋਂ ਸਿੱਖ ਲੀਡਰ ਇਸ ਇਤਿਹਾਸਕ ਮੀਟਿੰਗ ਵਿਚ ਹਿੱਸਾ ਲੈਣ ਲਈ ਪਹੁੰਚੇ। ਇਸ ਗਰੁੱਪ ਵਿੱਚ ਸਿੱਖ ਕੋਅਲਿਸ਼ਨ ਦੀ ਐਡਵੋਕੇਟ ਅਕਾਦਮੀ ਦੇ 2011 ਤੇ 2012 ਕਲਾਸ ਦੇ ਐਡਵੋਕੇਟਸ਼ਾਮਿਲ ਸਨ।
ਸਿੱਖ ਲੀਡਰਾਂ ਨੇ ਸਵੇਰੇ ਵਾਈਟ ਹਾਉਸ ਦੇ ਈਸਟ ਵਿੰਗ ਦਾ ਦੌਰਾ ਕੀਤਾ, ਜਿਸ ਵਿਚ ਓਹਨਾ ਨੂੰ ਪ੍ਰੇਸੀਡੇਟ ਥੋਮਸ ਜੈਫਰਸਨ ਦੇ ਕੈਬਿਨੇਟ ਰੂਮ ਤੇ ਵਾਈਟ ਹਾਉਸ ਦੇ ਰਿਸੈਪਸ਼ਨ ਕਮਰੇ ਜਿਹਨੂੰ ਬਲੂ ਰੂਮ ਕਿਹਾ ਜਾਂਦਾ ਹੈ, ਵੇਖਣ ਦਾ ਮੌਕਾ ਮਿਲਿਆ।
ਇਸ ਦੌਰੇ ਤੋ ਬਾਅਦ ਸਿਖ ਲੀਡਰਾਂ ਤੇ ਐਕਟਿਵਿਸਟਾਂ ਦਾ ਇਹ ਇਕੱਠ ਆਇਸਨਹਾਵਰ ਅਧਿਕਾਰੀ ਆਫਿਸ ਬਿਲਡਿੰਗ ਵਿਚ ਇਕੱਠਾ ਹੋਇਆ। ਇਥੇ ਇਕੌਅਲ ਇੰਪਲੌਏਮੈਂਟ ਔਪਰਚੂਨਿਟੀ ਕਮਿਸ਼ਨ ਦੀ ਕਮਿਸ਼ਨਰ ਕਾਏ ਫੈਲਡਬਲੱਮ, ਟਰਾਂਸਪੋਟੇਸ਼ਨ ਸੈਕਿਓਰਿਟੀ ਐਡਮਿਨਿਸਟਰੇਸ਼ਨ ਦੀ ਨਾਇਬ ਪ੍ਸ਼ਾਸਕ ਕਿੰਮਬਰਲੀ ਵਾਲਟਨ ਅਤੇ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਆਫਿਸ ਆਫ ਸਿਵਿਲ ਰਾਇਟ ਦੇ ਜਾਨ ਡਾਇਪੌਲੌ ਨੇ ਅਮਰੀਕਨ ਗੌਰਮੈਂਟ ਵਲੋਂ ਕੰਮ ਰੁਜਗਾਰ ਸਬੰਧੀ ਵਿਤਕਰੇ, ਜਹਾਜੀ ਅੱਡਿਆਂ ਤੇ ਕੀਤੇ ਜਾਂਦੇ ਵਿਤਕਰੇ ਤੇ ਸਕੂਲ ਵਿਚ ਹੁੰਦੀ ਧੋਉੰਸ ਨੂੰ ਠੱਲਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣੂ ਕਰਵਾਇਆ।
ਇਸ ਤੋਂ ਇਲਾਵਾ ਵਾਈਟ ਹਾਉਸ ਇਨੀਸ਼ੀਏਟੀਵ ਓਨ ਏਸ਼ਿਆਈ ਅਮਰੀਕਨ ਤੇ ਪੈਸੀਫਿਕ ਆਈਲੈਡਰ ਦੀ ਨੀਤੀ ਸਲਾਹਕਾਰ ਕੈਰਨ ਚਾਵਸ ਨੇ ਸਿੱਖ ਮੁੱਦਿਆਂ ਤੇ ਏਸ਼ਿਆਈ ਅਮਰੀਕਨ ਤੇ ਪੈਸੀਫਿਕ ਆਈਲੈਡਰ ਮੁੱਦਿਆਂ ਦੇ ਬਾਰੇ ਗੱਲਬਾਤ ਕੀਤੀ।
ਜੁੜੀ ਹੋਈ ਸਿੱਖ ਸੰਗਤ ਨੇ ਬੜੇ ਉਤਸ਼ਾਹ ਨਾਲ ਫੈਡਰਲ ਏਜੰਸੀਆਂ ਦੇ ਅਫਸਰਾਂ ਕੋਲੋਂ ਓਹਨਾਂ ਦੀਆਂ ਤਕਰੀਰਾਂ ਦੌਰਾਨ ਸਵਾਲ ਪੁੱਛੇ। ਇਸ ਦੌਰਾਨ ਸਿੱਖ ਨੁਮਾਇੰਦਿਆਂ ਨੇ ਸੁਝਾਅ ਰੱਖੇ ਕਿ ਕਿਵੇਂ ਫੈਡਰਲ ਗੌਰਮੈਂਟ ਸਿੱਖਾਂ ਨਾਲ ਬਿਹਤਰ ਜੁੜ ਸਕਦੀ ਤੇ ਬਿਹਤਰ ਸੇਵਾਂਵਾ ਪ੍ਦਾਨ ਕਰ ਸਕਦੀ ਹੈ।
ਨਵੇਂ ਦੌਰ ਦਾ ਆਗਾਜ਼
ਸਿੱਖ ਨੁਮਾਇੰਦਿਆਂ ਵਿੱਚ ਜੋਸ਼ੋ-ਖਰੋਸ਼ ਤੇ ਉਤਸ਼ਾਹ ਵੇਖਣ ਯੋਗ ਸੀ। ਇਕੱਠੇ ਹੋਏ ਸਿੱਖ ਖੁਸ਼ ਸਨ ਕਿ ਉਹਨਾਂ ਨੂੰ ਵਾਈਟ ਹਾਉਸ ਵੇਖਣ ਦਾ ਮੌਕਾ ਮਿਲਿਆ, ਕਿ ਉਹਨਾਂ ਉੱਚ-ਪੱਧਰੀ ਅਫਸਰਾਂ ਨਾਲ ਸੁਝਾਅ ਸਾਂਝੇ ਕੀਤੇ ਅਤੇ ਇਕ ਇਤਿਹਾਸਕ ਮੌਕੇ ਦਾ ਹਿੱਸਾ ਬਣੇ। ਵਾਈਟ ਹਾਉਸ ਅਤੇ ਆਈਆਂ ਫੈਡਰਲ ਏਜੰਸੀਆਂ ਨੇ ਸਿੱਖ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਤੇ ਆਸ ਜਤਾਈ ਕਿ ਇਹੋ ਜਿਹੇ ਹੋਰ ਮੌਕੇ ਵਾਈਟ ਹਾਉਸ ਅਤੇ ਸਿੱਖਾਂ ਨੂੰ ਜੋੜਨ ਵਿੱਚ ਸਹਾਈ ਹੋਣਗੇ।