ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ ਵੱਲੋਂ ਜੋ 10 ਰੋਜਾ ਵਿਸ਼ਾਲ ਗੁਰਮਤਿ ਕੈਂਪ “ਬਚਪਨ ਅਤੇ ਸਿਆਣਪ ਦੀ ਗੁਰਮਤਿ ਸਾਂਝ 2012” 8 ਜੂਨ ਨੂੰ ਸ਼ੁਰੂ ਕੀਤਾ ਸੀ ਉਹ 17 ਜੂਨ ਨੂੰ ਸਿਖਰ ਦੁਪਹਿਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਪੁੱਤਰ ਭਾਈ ਅਜੈ ਸਿੰਘ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕਰਦਿਆ ਪੂਰੇ ਜਾਹੋ ਜਲਾਲ ਨਾਲ ਸਮਾਪਤ ਹੋਇਆ।
10 ਰੋਜਾ ਚਲੇ ਇਸ ਵਿਸ਼ਾਲ ਗੁਰਮਤਿ ਕੈਂਪ ਵਿੱਚ 500 ਤੋਂ ਵੱਧ ਸਿੱਖ ਨੋਜਵਾਨ ਬੱਚੇ-ਬੱਚੀਆਂ ਅਤੇ ਕਰੀਬ 250 ਦੇ ਲਗਪਗ ਵੱਡੀ ਉਮਰ ਦੇ ਮਾਈ-ਭਾਈ ਨੇ ਹਿੱਸਾ ਲਿਆ ਜਿਥੇ ਸਿੱਖ ਨੌਜਵਾਨ ਬੱਚੇ-ਬੱਚੀਆਂ ਨੇ ਸਿੱਖ ਮੁੱਢਲੀ ਜਾਣਕਾਰੀ, ਕੇਸਾਂ ਅਤੇ ਦਸਤਾਰ ਦਾ ਸਤਿਕਾਰ ਅਤੇ ਮਹਾਨਤਾ, ਨਸ਼ਿਆ ਦਾ ਨੁਕਸਾਨ, ਅਸ਼ਲੀਲਤਾ ਤੇ ਝੂਠੀ ਫੈਸ਼ਨ ਪ੍ਰਸਤੀ, ਮਾਤਾ-ਪਿਤਾ ਦੀ ਸੇਵਾ, ਗੁਰਬਾਣੀ ਇਸ ਜਗ ਮਹਿ ਚਾਨਣ ਬਾਰੇ ਭਰਪੂਰ ਜਾਣਕਾਰੀ ਲਈ ਉਥੇ ਵੱਡੀ ਉਮਰ ਦੇ ਮਾਈ-ਭਾਈ ਨੇ ਗੁਰਬਾਣੀ ਅਨੁਸਾਰ ਜਾਤ-ਪਾਤ ਦਾ ਅੰਹਕਾਰ ਨਾ ਕਰਨ, ਵਹਿਮ-ਭਰਮ ਨਾ ਕਰਨ, ਮੜੀ ਮਸਾਣ ਨਾ ਪੂਜਣ, ਦਾਜ ਦੀ ਲਾਹਨਤ, ਭਰੂਣ ਹੱਤਿਆ, ਵਰਤ ਨਾ ਰੱਖਣ, ਡੇਰਾਵਾਧ ਤੋਂ ਦੂਰ ਰਹਿਣਾ, ਦਸਵੰਧ ਦੀ ਵਰਤੋਂ ਆਦਿ ਦੀ ਵਿਆਖਿਆ ਤੇ ਭਰਪੂਰ ਜਾਣਕਾਰੀ ਲਈ।
ਇਲਾਕਾ ਦੁੱਗਰੀ, ਭਾਈ ਹਿੰਮਤ ਸਿੰਘ ਨਗਰ, ਬਾਬਾ ਦੀਪ ਸਿੰਘ ਨਗਰ, ਭਗਤ ਸਿੰਘ ਨਗਰ, ਧਾਦਰਾਂ ਰੋਡ, ਸੰਤ ਇਨਕਲੇਵ, ਮਾਣਕਵਾਲ ਅਤੇ ਆਲੇ ਦੁਆਲੇ ਦੀ ਸਮੁੱਚੀ ਸਿੱਖ ਸੰਗਤ ਇਸ ਅਨੋਖੇ ਤੇ ਵਿਸ਼ਾਲ ਗੁਰਮਤਿ ਕੈਂਪ ਦੀ ਰੱਜ ਕੇ ਸਰਾਹਨਾ ਕੀਤੀ। ਇਲਾਕਾ ਨਿਵਾਸੀਆਂ ਨੇ ਕੈਂਪ ਦੇ ਸਮੂਹ ਮੈਂਬਰਾਂ ਤੋਂ ਮੰਗ ਕੀਤੀ ਕਿ ਧਾਰਮਿਕ ਕਲਾਸਾਂ ਰੈਗੂਲਰ ਲਾਈਆਂ ਜਾਣ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਇੰਸੀਟਿਊਂਟ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਾਂ।ਕੈਂਪ ਦੇ ਦੋਰਾਨ ਤਿਆਰ ਕੀਤੇ ਛੋਟੇ-ਛੋਟੇ ਬੱਚੇ-ਬੱਚੀਆਂ ਵੱਲੋਂ ਕੀਰਤਨ, ਅਜੋਕੇ ਪੰਥਕ ਹਲਾਤਾਂ, ਪਖੰਡੀ ਡੇਰੇਦਾਰਾਂ ਤੇ ਨਾ ਜਾਣ, ਗੁਰਬਾਣੀ ਗੁਰੂ ਨੂੰ ਗੁਰੂ ਮੰਨਣ ਬਾਰੇ ਕਵੀਤਾ, ਲੈਕਚਰ ਰਾਹੀਂ ਨਿਹਾਲ ਕੀਤਾ।
ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ ਦੇ ਇੰਚਾਰਜ ਅਤੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਮੁੱਖ ਪੰਚ
ਸ.ਚਰਨਜੀਤ ਸਿੰਘ ਖ਼ਾਲਸਾ ਨੇ ਸਮੁੱਚੀ ਸਿੱਖ ਸੰਗਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਪੁੱਤਰ ਭਾਈ ਅਜੈ ਸਿੰਘ ਦੀ ਲਾਸਾਨੀ ਸ਼ਹੀਦੀ ਬਾਰੇ ਵਿਲਖਣ ਚਾਨਣ ਪਾਇਆ।
ਕੈਂਪ ਦੀ ਸਮਾਪਤੀ ਤੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਮੁੱਖ ਪੰਚ ਭਾਈ ਹਰਿੰਦਰ ਸਿੰਘ ਦਰਵੇਸ਼, ਦਵਿੰਦਰ ਸਿੰਘ
ਹਰੀਏਵਾਲ, ਮਨਿੰਦਰ ਸਿੰਘ ਮੁਕਤਸਰ, ਮਨਜੀਤ ਸਿੰਘ ਝਬਾਲ, ਅਮਰੀਕ ਸਿੰਘ ਫਿਰੋਜਪੁਰ ਨੇ ਜਿਥੇ ਆਇਆ ਹੋਇਆ ਸੰਗਤਾਂ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕੈਂਪ ਵਿੱਚ ਦੋ ਦਿਨ ਪਹਿਲਾਂ ਲਏ ਗਏ ਧਾਰਮਿਕ ਪ੍ਰੀਖੀਆ ਵਿੱਚੋਂ ਪਹਿਲੀ, ਦੂਜੀ ਤੇ ਤੀਜੀ ਪੂਜੀਸ਼ਨਾ ਤੇ ਆਏ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।
ਵਿਸ਼ਾਲ ਗੁਰਮਤਿ ਕੈਂਪ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਦੇ ਇੰਚਾਰਕ ਭਾਈ ਸੁਖਦੀਪ ਸਿੰਘ ਤੇ
ਹੋਰ ਅਖਾੜਾ ਵਿਦਿਆਰਥੀਆਂ ਵੱਲੋਂ 10 ਦਿਨਾਂ ਦੇ ਲੰਗਰ ਵਰਤਾਉਣ ਦੀ ਸੇਵਾ ਕੀਤੀ ਗਈ।
ਵਿਸ਼ਾਲ ਗੁਰਮਤਿ ਸਮਾਗਮ ਵਿੱਚ ਸਟੇਜ ਤੇ ਬੋਲਣ ਦੀ ਸੇਵਾ ਬੀਬੀ ਬਲਵਿੰਦਰ ਕੌਰ ਨੇ ਨਿਭਾਈ।ਅਖੀਰ ਵਿੱਚ
ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ ਦੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਭਾਈ ਅਮਰੀਕ ਸਿੰਘ, ਭਾਈ ਗੁਰਚੇਤਨ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਅਵਤਾਰ ਸਿੰਘ, ਭਾਈ ਬੂਟਾ ਸਿੰਘ, ਭਾਈ ਜਗਬੀਰ ਸਿੰਘ, ਭਾਈ ਅੰਗਰੇਜ ਸਿੰਘ, ਭਾਈ ਸਤਨਾਮ ਸਿੰਘ, ਭਾਈ ਜਸਮੇਲ ਸਿੰਘ, ਭਾਈ ਤਰਸੇਮ ਸਿੰਘ, ਭਾਈ ਕੁਲਦੀਪ ਸਿੰਘ, ਮੀਡੀਆ ਇੰਚਾਰਜ ਪਰਵਿੰਦਰ ਸਿੰਘ ਨੂੰ ਦਸਤਾਰ ਦੇ ਕੇ ਸਨਮਾਨ ਕੀਤਾ ਗਿਆ।