ਪੈਰਿਸ, (ਸੁਖਵੀਰ ਸਿੰਘ ਸੰਧੂ)- ਪੁਲਿਸ ਨੇ ਉਸ ਚਾਇਨਾ ਮੂਲ ਦੇ ਜੋੜੇ ਦੀ ਭਾਲ ਕਰ ਲਈ ਹੈ। ਜਿਸ ਨੇ ਪਿਛਲੇ ਮਹੀਨੇ ਇੱਕ ਚੀਨੀ ਲੜਕੀ ਦੇ ਟੋਟੇ ਟੋਟੇ ਕਰ ਕੇ ਇਥੋਂ ਦੇ ਬੋਆ ਦਾ ਵਿਨਸਿਨ ਨਾਂ ਦੇ ਪਾਰਕ ਵਿੱਚ ਸੁੱਟ ਦਿੱਤੇ ਸਨ।ਇਸ ਪਾਰਕ ਵਿੱਚੋਂ ਕੁਝ ਦੇਰ ਪਹਿਲਾਂ ਔਰਤ ਦੀ ਕੱਟੀ ਹੋਈ ਲੱਤ ਮਿਲੀ ਸੀ।ਤੇ ਹਫਤੇ ਬਾਅਦ ਉਸ ਪਾਰਕ ਵਿੱਚੋਂ ਹੀ ਕੁੱਤੇ ਨਾਲ ਘੁੰਮ ਰਹੇ ਆਦਮੀ ਨੂੰ ਇੱਕ ਹੋਰ ਅੰਗ ਮਿਲਿਆ ਸੀ।ਇਹ ਲੜਕੀ ਉਹਨਾਂ ਦੇ ਬੱਚੇ ਦੀ ਦੇਖ ਭਾਲ ਕਰਦੀ ਸੀ। ਕਿਸੇ ਕਾਰਨ ਝਗੜਾ ਹੋ ਜਾਣ ਦੀ ਸੁਰਤ ਵਿੱਚ ੳਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ।