ਫਤਹਿਗੜ੍ਹ ਸਾਹਿਬ – “ਬੀਤੇ ਸਮੇਂ ਵਿਚ ਪੰਜਾਬ ਨਿਵਾਸੀਆ ਨੇ ਜੋ ਇਕ ਦਹਾਕੇ ਦੌਰਾਨ ਸੰਤਾਪ ਭੋਗਿਆ ਹੈ ‘ਤੇ ਪੰਜਾਬ ਦੀ ਨੌਜ਼ਵਾਨੀ ਨਾਲ ਇਥੋ ਦੀਆਂ ਫੋਰਸਾ ਅਤੇ ਪ੍ਰਸਾਸਨ ਨੇ ਜ਼ਬਰ-ਜੁਲਮ ਕਰਦੇ ਹੋਏ ਖ਼ੂਨ ਦੀ ਹੋਲੀ ਖੇਡੀਂ, ਧੀਆਂ-ਭੈਣਾਂ ਨਾਲ ਜ਼ਬਰ ਜਿਨਾਹ ਕੀਤੇ, ਸਿੱਖਾਂ ਦੇ ਕਾਰੋਬਾਰਾਂ ਨੂੰ ਅੱਗਾ ਲਾਈਆ, ਉਸ ਲਈ “ਦਾ ਟ੍ਰਿਬਿਊਨ” ਦੇ ਰਹਿ ਚੁੱਕੇ ਐਡੀਟਰ ਸ੍ਰੀ ਪ੍ਰੇਮ ਭਾਟੀਆ ਅਤੇ “ਜਗਬਾਣੀ” ਅਦਾਰੇ ਦਾ ਮਾਲਿਕ ਮਹਰੂਮ ਲਾਲਾ ਜਗਤ ਨਰਾਇਣ ਵਰਗਿਆ ਦੀ ਮੁਤੱਸਵੀਂ ਸੋਚ ਜਿੰਮੇਵਾਰ ਸੀ । ਅੱਜ ਫਿਰ “ਦਾ ਟ੍ਰਿਬਿਊਨ” ਅਤੇ “ਜਗਬਾਣੀ” ਦੀਆਂ ਅਖ਼ਬਾਰਾਂ ਨੇ ਹਿੰਦੂਤਵ ਹਕੂਮਤ ਦੇ ਏਜੰਟ ਸ੍ਰੀ ਕੁਲਦੀਪ ਨਈਅਰ ਵਰਗੇ ਲੇਖਕ ਦਾ ਲੇਖ ਪ੍ਰਕਾਸਿਤ ਕਰਕੇ ਪੰਜਾਬ ਵਿਚ ਫਿਰ ਭਾਬੜ ਬਾਲਣ ਦੀ ਬਜ਼ਰ ਗੁਸਤਾਖ਼ੀ ਕਰ ਰਹੇ ਨੇ, ਜਿਸ ਤੋ ਉਹ ਬਾਜ ਆਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਅਖ਼ਬਾਰਾਂ ਦੇ ਅਦਾਰੇ ਅਤੇ ਕੁਲਦੀਪ ਨਈਅਰ ਵਰਗੇ ਲੇਖਕਾਂ ਦੇ ਜ਼ਹਿਰ ਉਗਲਣ ਵਾਲੇ ਲੇਖ ਲਿਖਣ ਅਤੇ ਸਾਡੇ ਕੌਮੀਂ ਫੈਸਲਿਆ ਵਿਚ ਦਖ਼ਲ ਦੇਣ ਦੇ ਵਰਤਾਰੇ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹਿੰਦੂਤਵ ਹਕੂਮਤ, ਮੁਤੱਸਵੀਂ ਲੇਖਕਾਂ ਅਤੇ ਸਿੱਖ ਵਿਰੋਧੀ ਅਖ਼ਬਾਰੀ ਅਦਾਰਿਆ ਨੂੰ ਕੋਈ ਹੱਕ ਨਹੀ ਕਿ ਉਹ ਸਿੱਖ ਕੌਮ ਦੇ ਅੰਦਰੂਨੀਂ ਫੈਸਲਿਆਂ ਵਿਚ ਦਖ਼ਲ ਦੇਣ । ਸਿੱਖ ਕੌਮ ਦੇ ਸ਼ਹੀਦ ਕੌਣ ਹਨ ਅਤੇ ਕਾਤਿਲ ਕੌਣ ਹਨ, ਇਸ ਦਾ ਫੈਸਲਾ ਸਿੱਖ ਕੌਮ ਕੋਲ ਹੈ ਨਾ ਕਿ ਹਿੰਦੂਤਵ ਹਕੂਮਤ, ਫਿਰਕੂ ਆਗੂਆਂ ਜਾਂ ਸਿੱਖ ਵਿਰੋਧੀ ਲੇਖਕਾਂ ਕੋਲ । ਰਉਨ੍ਹਾਂ ਕਿਹਾ ਕਿ ਸਿੱਖ ਇਕ ਠੰਡੇ ਜਲ ਦੀ ਤਰ੍ਹਾਂ ਸ਼ਾਂਤ ਅਤੇ ਸਬਰ ਸੰਤੋਖੀਂ ਹੈ । ਠੰਡੇ ਜਲ ਥੱਲੇ ਲੱਕੜਾਂ ਬਾਲਣ ਵਾਲੇ ਹੁਕਮਰਾਨ ਤੇ ਲੇਖਕ ਸਿੱਖ ਕੌਮ ਨੂੰ ਪੰਜਾਬ ਦੇ ਸੰਤਾਪ ਲਈ ਜਿੰਮੇਵਾਰ ਠਹਿਰਾਉਣ ਤੋ ਪਹਿਲੇ ਆਪਣੀਆਂ ਸਾਜ਼ਸੀ ਤੇ ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੀ ਸੋਚ ਅਤੇ ਅਮਲਾਂ ਉਤੇ ਇਮਾਨਦਾਰੀ ਨਾਲ ਨਜ਼ਰ ਮਾਰ ਲੈਣ, ਉਹਨਾਂ ਦੀ ਆਤਮਾਂ ਤੋਂ ਆਵਾਜ਼ ਮਿਲ ਜਾਵੇਗੀ ਕਿ ਪੰਜਾਬ ਵਿਚ ਲਹੂ-ਲੁਹਾਨ ਕਰਾਉਣ, ਬਲਿਊ ਸਟਾਰ ਦਾ ਫ਼ੌਜੀ ਹਮਲਾ ਅਤੇ ਸਿੱਖ ਕੌਮ ਦਾ ਕਤਲੇਆਮ ਕਰਾਉਣ ਵਿਚ ਉਹਨਾਂ ਦੀ ਸੋੜੀ ਸੋਚ ਹੀ ਅਸਲ ਦੋਸੀ ਹੈ । ਉਹਨਾਂ ਨੂੰ ਇਹ ਵੀ ਜ਼ਵਾਬ ਮਿਲ ਜਾਵੇਗਾ ਕਿ ਅੱਤਵਾਦੀ ਸੋਚ ਸਿੱਖ ਕੌਮ ਦੀ ਨਹੀ, ਬਲਕਿ ਇਥੋ ਦੇ ਹੁਕਮਰਾਨਾਂ ਅਤੇ ਫਿਰਕੂ ਲੇਖਕਾਂ ਦੀ ਹੈ ।
ਆਪਣੇ ਬਿਆਨ ਦੇ ਅਖੀਰ ਵਿਚ ਸ. ਮਾਨ ਨੇ ਆਰ.ਐਸ.ਐਸ. ਦੇ ਮੁੱਖੀ ਮੋਹਨ ਭਗਵਤ ਜੋ ਕੱਟੜ ਹਿੰਦੂਤਵ ਖਿਆਲਾਤਾਂ ਦੇ ਮਾਲਿਕ ਹਨ, ਵੱਲੋਂ ਸ੍ਰੀ ਨਿਰੰਦਰ ਮੋਦੀ ਵਰਗੇ ਮਨੁੱਖਤਾ ਦੇ ਕਾਤਿਲ ਨੂੰ ਹਿੰਦ ਦਾ ਵਜ਼ੀਰ-ਏ-ਆਜ਼ਮ ਬਣਾਉਣ ਦੀ ਪੈਰਵੀਂ ਕਰ ਰਹੇ ਹਨ । ਉਹਨਾਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਉਹ ਕੱਟੜ ਹਿੰਦੂਤਵ ਦੀ ਗੱਲ ਕਰਕੇ ਉਹ ਮੁਲਕ ਵਿਚ ਵਸਣ ਵਾਲੀਆ ਘੱਟ ਗਿਣਤੀ ਕੌਮਾਂ, ਕਬੀਲਿਆ ਦੇ ਮਨੁੱਖੀ ਹੱਕਾਂ ਨੂੰ ਕੁੱਚਲਣ ਅਤੇ ਉਹਨਾਂ ਦੀ ਮਾਲੀ ਤੇ ਪਰਿਵਾਰਿਕ ਹਾਲਾਤਾਂ ਨੂੰ ਗੁਲਾਮਾਂ ਵਾਲੀ ਬਣਾਉਣ ਦੀ ਸਮਾਜ ਵਿਰੋਧੀ ਸੋਚ ਉਤੇ ਅਮਲ ਨਹੀ ਕਰ ਰਹੇ ? ਜੋ ਸ੍ਰੀ ਭਗਵਤ ਹਿੰਦੂਤਵ ਦੀ ਫਿਲਾਸਫੀ ਲਾਗੂ ਕਰਨ ਵਾਲਾ ਵਜ਼ੀਰ-ਏ-ਆਜ਼ਮ ਚਾਹੁੰਦੇ ਹਨ ਤਾਂ ਇਹ ਫਿਲਾਸਫੀ ਤਾ ਘੱਟ ਗਿਣਤੀ ਕੌਮਾਂ ਤੇ ਕਬੀਲਿਆ ਦਾ ਕਤਲੇਆਮ ਕਰਨ ਅਤੇ ਉਹਨਾਂ ਨੂੰ ਆਪਣਾ ਗੁਲਾਮ ਬਣਾਉਣ ਵਾਲੀ ਹੈ । ਅਜਿਹੀ ਮਨੁੱਖਤਾ ਵਿਰੋਧੀ ਫਿਲਾਸਫੀ ਨੂੰ ਆਜ਼ਾਦ ਕੌਮਾਂ ਪ੍ਰਵਾਨ ਹੀ ਨਹੀ ਕਰ ਸਕਦੀਆ । ਸ. ਮਾਨ ਨੇ ਕਿਹਾ ਕਿ ਮੋਦੀ ਵਰਗਾ ਮੁਤੱਸਵੀ ਬੰਦਾ ਤਾਂ ਹਿਟਲਰ, ਮੋਸੋਲੋਨੀ, ਤੁੰਗ, ਸਟਾਲਿੰਨ ਦੀ ਤਰ੍ਹਾਂ ਘੱਟ ਗਿਣਤੀ ਕੌਮਾਂ ਅਤੇ ਇਥੇ ਵੱਸਣ ਵਾਲੇ ਵੱਖ-ਵੱਖ ਕਬੀਲਿਆ ਦੇ ਹੱਕਾਂ ਨੂੰ ਕੁੱਚਲ ਕੇ ਰੱਖ ਦੇਵੇਗਾ ਅਤੇ ਜ਼ਮਹੂਰੀਅਤ ਦਾ ਜਨਾਜ਼ਾਂ ਕੱਢ ਦੇਵੇਗਾ । ਮਨੁੱਖੀ ਹੱਕਾਂ ਪੱਖੋ ਦਾਂਗੀ ਮੋਦੀ ਹਿੰਦ ਦਾ ਕਤਈ ਵੀ ਵਜ਼ੀਰ-ਏ-ਆਜ਼ਮ ਨਹੀ ਬਣ ਸਕਦਾ ਅਤੇ ਨਾ ਹੀ ਸਿੱਖ ਕੌਮ ਅਜਿਹੀ ਸੋਚ ਵਾਲਿਆ ਨੂੰ ਬਤੌਰ ਹੁਕਮਰਾਨ ਪ੍ਰਵਾਨ ਕਰੇਗੀ । ਉਹਨਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਪ੍ਰਗਟ ਕੀਤਾ ਕਿ ਬੀਤੇ ਦਿਨੀਂ ਜਦੋਂ ਕਾਂਗਰਸ, ਬੀਜੇਪੀ, ਤੇ ਫਿਰਕੂ ਪੰਜਾਬ ਅਸੈਂਬਲੀ ਵਿਚ ਸਿੱਖ ਸਿਧਾਤਾਂ ਤੇ ਸੋਚ ਵਿਰੁੱਧ ਬੋਲ ਰਹੇ ਸਨ, ਤਾਂ ਇਕ ਵੀ ਬਾਦਲ ਦਲੀਆਂ, ਫੈਡਰੇਸ਼ਨੀਆਂ, ਸੰਤ ਸਮਾਜ, ਦਮਦਮੀ ਟਕਸਾਲ ਆਦਿ ਨੇ ਕੋਈ ਵਿਰੋਧਤਾ ਨਹੀ ਕੀਤੀ । ਇਸ ਸਿੱਖ ਕੌਮ ਵੱਲੋਂ ਕਾਂਗਰਸੀਆਂ, ਬਾਦਲ ਦਲੀਆਂ ਤੇ ਭਾਜਪਾਈਆਂ ਨੂੰ ਪਾਈਆ ਵੋਟਾਂ ਦਾ ਹੀ ਨਤੀਜਾਂ ਹੈ । ਕਿਉਕਿ ਸਿੱਖਾਂ ਨੇ ਸਿੱਖ ਸੋਚ ਨੂੰ ਤਾਂ ਵੋਟ ਹੀ ਨਹੀ ਪਾਈ । ਫਿਰ ਅੱਜ ਪੰਜਾਬ ਅਸੈਂਬਲੀ ਅਤੇ ਹਿੰਦ ਦੀ ਪਾਰਲੀਮੈਂਟ ਵਿਚ ਜਾਂ ਹਿੰਦ ਦੀ ਕੈਬਨਿਟ ਵਿਚ ਸਿੱਖ ਕੌਮ ਦੀ ਮੀਰੀ-ਪੀਰੀ ਦੀ ਸੋਚ ਦੀ ਗੱਲ ਕਰਨ ਵਾਲਾ ਅਤੇ ਸਿੱਖ ਹੱਕਾਂ ਅਤੇ ਸਿਧਾਤਾਂ ਦੀ ਰਾਖ਼ੀ ਕਰਨ ਵਾਲਾ ਕਿਥੋ ਆਵੇਗਾ ?