ਅੰਮ੍ਰਿਤਸਰ-” 84 ” ਵਿਚ ਹੋਏ ਸਿੱਖਾਂ ਦੇ ਖਿਲਾਫ ਹੋਏ ਦੰਗਿਆਂ ਨੂੰ ਰਾਹੁਲ ਗਾਂਧੀ ਨੇ ਗਲਤ ਕਰਾਰ ਦਿਤਾ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਦੰਗਾਕਾਰੀਆਂ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅੰਮ੍ਰਿਤਸਰ ਵਿਚ ਇਕ ਸੰਮੇਲਨ ਵਿਚ ਉਨ੍ਹਾਂ ਨੇ ਕਿਹਾ ਕਿ 1984 ਦੇ ਦੰਗੇ ਬਿਲਕੁਲ ਗਲਤ ਸਨ। ਦੰਗਾਕਾਰੀਆਂ ਨੂੰ ਕਨੂੰਨ ਅਧੀਂ ਲਿਆਉਣਾ ਚਾਹੀਦਾ ਹੈ। ਜਦੋਂ ਉਨ੍ਹਾਂ ਦਾ ਧਿਆਨ ਇਸ ਪਾਸੇ ਦਿਵਾਇਆ ਗਿਆ ਕਿ ਭਾਜਪਾ ਨੇ ਦੰਗਿਆਂ ਦੇ ਦੋਸ਼ੀਆਂ ਤੇ ਕੇਸ ਦਰਜ ਕਰਨ ਦਾ ਵਾਅਦਾ ਕੀਤਾ ਸੀ ਤਾਂ ਰਾਹੁਲ ਨੇ ਕਿਹਾ ਕਿ ਭਾਜਪਾ ਜਦੋਂ ਸਤਾ ਵਿਚ ਸੀ ਤਾਂ ਉਹ ਅਜਿਹਾ ਕਰ ਸਕਦੀ ਸੀ। ਉਸਨੇ ਕਿਹਾ ਕਿ ਸਿਖਾਂ ਨਾਲ ਸਾਡੇ ਚੰਗੇ ਸਬੰਧ ਰਹੇ ਹਨ। ਸਾਨੂੰ ਸਿਖ ਕੌਮ ਤੇ ਮਾਣ ਹੈ। ਰਾਹੁਲ ਨੇ ਕਿਹਾ ਕਿ ਮੈਨੂੰ ਜਾਂ ਮੇਰੇ ਪਰੀਵਾਰ ਨੂੰ ਕਿਸੇ ਵੀ ਕੌਮ ਬਾਰੇ ਕੋਈ ਗਲਤ ਭਾਵਨਾ ਨਹੀ ਹੈ।