ਨਵੀਂ ਦਿੱਲੀ- ਕਾਂਗਰਸ ਦੇ ਮੁੱਖ ਸਕੱਤਰ ਅਤੇ ਗਾਂਧੀ ਫੈਮਿਲੀ ਦੇ ਯੁਵਰਾਜ ਰਾਹੁਲ ਗਾਂਧੀ ਦੇ ਅਫ਼ਗਾਨੀ ਰਾਜਕੁਮਾਰੀ ਨਾਲ ਪਿਆਰ ਦੇ ਚਰਚੇ ਸੁਰਖੀਆਂ ਵਿੱਚ ਹਨ। ‘ਸੰਡੇ ਗਾਰਜੀਅਨ’ਦੀ ਖ਼ਬਰ ਅਨੁਸਾਰ ਰਾਹੁਲ ਗਾਂਧੀ ਦੀ ਇਹ ਗਰਲਫਰੈਂਡ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਜਹੀਰ ਸ਼ਾਹ ਦੀ ਪੋਤਰੀ ਹੈ। ਅਖਬਾਰ ਨੇ ਇਹ ਦਾਅਵਾ ਕੀਤਾ ਹੈ ਕਿ ਐਤਵਾਰ ਨੂੰ ਰਾਹੁਲ ਇਸ ਰਾਜਕੁਮਾਰੀ ਨਾਲ ਆਪਣੀ ਮਾਂ ਸੋਨੀਆ ਗਾਂਧੀ ਦੇ ਨਿਵਾਸ ਤੇ ਇੱਕ ਪ੍ਰਾਰਥਨਾ ਸੱਭਾ ਵਿੱਚ ਵੀ ਸ਼ਾਮਿਲ ਹੋਏ ਸਨ।
ਅਖ਼ਬਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਰਾਹੁਲ ਅਤੇ ਰਾਜਕੁਮਾਰੀ ਨੂੰ ਦਿੱਲੀ ਦੇ ਹੋਟਲ ਅਮਨ ਵਿੱਚ ਇੱਕਠਿਆਂ ਵੇਖਿਆ ਗਿਆ ਹੈ। ਉਹ ਫਿਟਨੈਸ ਸੈਂਟਰ ਵਿੱਚ ਵੀ ਇੱਕ ਦੂਸਰੇ ਦੇ ਨਾਲ ਟਾਈਮ ਸਪੈਂਡ ਕਰਦੇ ਹਨ। ਰਾਜਕੁਮਾਰੀ ਨੇ ਆਪਣਾ ਧਰਮ ਬਦਲ ਕੇ ਕ੍ਰਿਸਚਨ ਧਰਮ ਅਪਨਾਇਆ ਹੋਇਆ ਹੈ। ਇਸ ਰਾਜਕੁਮਾਰੀ ਦਾ ਨਾਂ ਨਹੀਂ ਦਸਿਆ ਗਿਆ। ਇਸ ਨੂੰ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ‘ ਫਾਦਰ ਆਫ਼ ਨੇਸ਼ਨ’ ਜਹੀਰ ਸ਼ਾਹ ਦੀ ਪੋਤਰੀ ਦੱਸਿਆ ਗਿਆ ਹੈ।