ਸੇਂਟ ਟਰੋਪੇ (ਸੁਖਵੀਰ ਸਿੰਘ ਸੰਧੂ)- ਫਰਾਂਸ ਦੇ ਟੁਰਿਸਟ ਸ਼ਹਿਰ ਸੇਂਟ ਟਰੋਪੇ ਵਿੱਚ ਇੱਕੋ ਇੱਕ ਨਿਵੇਕਲੀ ਕਿਸਮ ਦਾ ਰੈਸਟੋਰੈਂਟ ਹੈ।ਜਿਥੇ ਜਾਕੇ ਕੋਈ ਵੀ ਉਸ ਵਿੱਚ ਤਿਆਰ ਹੋਇਆ ਖਾਣਾ ਢਿੱਡ ਭਰ ਕਿ ਖਾਣ ਤੋਂ ਬਾਅਦ,ਉਸ ਖਾਣੇ ਦੀ ਕੀਮਤ ਜਿਤਨੀ ਤੁਹਾਨੂੰ ਜ਼ਾਇਜ਼ ਲਗਦੀ ਹੈ ਮਰਜ਼ੀ ਨਾਲ ਦੇ ਕੇ ਚਲੇ ਜਾਓ।ਤੁਹਾਡੇ ਕੋਲੋ ਕੋਈ ਮੰਗੇਗਾ ਵੀ ਨਹੀ ਤੇ ਨਾ ਹੀ ਉਸ ਖਾਣੇ ਦਾ ਰੇਟ ਦੱਸਿਆ ਜਾਵੇਗਾ।ਜਦੋਂ ਇਸ ਰੈਸਟੋਰੈਂਟ ਦੇ ਮਾਲਕ ਕੋਲੋਂ ਇਹ ਪੁਛਿਆ ਗਿਆ।ਕਦੇ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਾਕਿਆ ਵੀ ਹੋਇਆ ਹੈ।ਕਿ ਜਦੋਂ ਖਾਣਾ ਖਾਣ ਤੋ ਬਾਅਦ ਕੋਈ ਪੈਸੇ ਦੇ ਕੇ ਨਾ ਗਿਆ ਹੋਵੇ।ਉਸ ਦਾ ਕਹਿਣਾ ਸੀ ਇੱਕ ਵਰੇ 5 ਜੀਆਂ ਦਾ ਪ੍ਰਵਾਰ ਸਾਨੂੰ ਸਿਰਫ ਦਸ ੲੈਰੋ ਇੱਕ ਜੀਅ ਦੇ ਹਿਸਾਬ ਨਾਲ ਦੇ ਕੇ ਗਿਆ ਸੀ।ਜੋ ਕਿ ਲਾਗਤ ਨਾਲੋਂ ਵੀ ਬਹੁਤ ਘੱਟ ਸਨ।ਨਹੀ ਤਾਂ ਆਮ ਤੋਰ ਤੇ ਇਸ ਤਰ੍ਹਾਂ ਕਦੇ ਨਹੀ ਹੋਇਆ।ਉਹਨਾਂ ਇਹ ਵੀ ਦੱਸਿਆ ਇੱਕ ਦਫਾ 110 ੲੈਰੋ ਖਾਣੇ ਦੀ ਕੀਮਤ ਦੇ 100 ੲੈਰੋ ਦੇ ਕੇ ਚਲਿਆ ਗਿਆ ਸੀ।ਤੇ ਇੱਕ ਹੋਰ ਗਾਹਕ 100 ੲੈਰੋ ਖਾਣੇ ਦੀ ਕੀਮਤ ਦੇ 150 ੲੈਰੋ ਦੇ ਕੇ ਗਿਆ ਸੀ।ਜੋ ਵੀ ਹੈ ਇਹ ਆਪਣੀ ਕਿਸਮ ਦਾ ਪਹਿਲਾ ਤੇ ਅਨੋਖੀ ਕਿਸਮ ਦਾ ਰੈਸਟੋਰੈਂਟ ਵਧੀਆ ਚੱਲ ਰਿਹਾ ਹੈ।ਜਿਥੇ ਮਾਲਕ ਤੇ ਗਾਹਕ ਵਿਚਕਾਰ ਨਰਾਜ਼ਗੀ ਦੀ ਕੋਈ ਗੁਜ਼ਾਇਸ਼ ਨਹੀ ਰਹਿੰਦੀ।
ਜੋ ਦਿੱਲ ਕਰਦਾ ਉਹ ਮੰਗਵਾਵੋ,ਜਿਹਨਾਂ ਵੀ ਢਿੱਡ ਭਰ ਕੇ ਖਾਵੋ, ਪਰ ਖਾਣੇ ਦੀ ਕੀਮਤ ਆਪ ਹੀ ਲਾਵੋ
This entry was posted in ਅੰਤਰਰਾਸ਼ਟਰੀ.