ਓਸਲੋ,(ਰੁਪਿੰਦਰ ਢਿੱਲੋ ਮੋਗਾ) –ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਇਸ ਸਾਲ ਵੀ ਸ਼ਾਨਦਾਰ ਖੇਡ ਮੇਲੇ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।ਫੈਡਰੇਸ਼ਨ ਵੱਲੋ ਕਰਾਏ ਗਏ ਇਸ ਖੇਡ ਮੇਲਾ ਦਾ ਮੁੱਖ ਉਦੇਸ਼ ਨਾਰਵੇ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆ ਨੂੰ ਵੱਧ ਤੋ ਵੱਧ ਆਪਣੇ ਵਿਰਸੇ ਖੇਡਾ ਪ੍ਰਤੀ ਉਤਸਾਹਿਤ ਕਰਨਾ ਸੀ। ਇਸ ਖੇਡ ਦਾ ਮੁੱਖ ਆਕਰਾਸ਼ਨ ਬੱਚਿਆ ਦੀਆ ਖੇਡਾ ਸਨ। 2 ਦਿਨ ਚੱਲੇ ਇਸ ਖੇਡ ਮੇਲਾ ਦੋਰਾਨ ਹਰ ਉਮਰ ਵਰਗ ਦੇ ਬੱਚੇ ਬੱਚੀਆ ਨੇ ਵੱਖੋ ਵੱਖ ਖੇਡਾ ਚ ਹਿੱਸਾ ਲਿਆ। ਨਿੱਕੇ ਨਿੱਕੇ ਬੱਚਿਆ ਅਤੇ 15 ਸਾਲ ਦੀ ਉੱਮਰ ਤੱਕ ਦੇ ਬੱਚਿਆ ਦੀ ਕੱਬਡੀ ਚ ਇਹਨਾ ਬੱਚਿਆ ਵੱਲੋ ਵਿਖਾਏ ਗਏ ਕਮਾਲ ਨੇ ਹਰ ਆਏ ਹੋਏ ਦਰਸ਼ਕਾ ਦਾ ਮਨ ਮੋਹ ਲਿਆ।ਬੱਚਿਆ ਬੱਚੀਆ ਦੇ ਖੇਡਾ ਪ੍ਰਤੀ ਮੋਹ ਨੇ ਇਹ ਸਾਬਿਤ ਕਰ ਦਿੱਤਾ ਕਿ ਭਵਿੱਖ ਵਿੱਚ ਇਹ ਬੱਚੇ ਚੰਗੇ ਖਿਡਾਰੀ ਹੋਣ ਤੋ ਇਲਾਵਾ ਵਿਦੇਸੀ ਧਰਤੀ ਤੇ ਆਪਣੇ ਵਿਰਸੇ ਸਭਿਆਚਾਰ ਖੇਡਾ ਨੂੰ ਸੰਭਾਲਣ ਚ ਸਹਾਈ ਹੋਣ ਗਏ। ਨਾਰਵੇ, ਸਵੀਡਨ, ਡੇਨਮਾਰਕ ਤੋ ਕਈ ਖੇਡ ਕੱਲਬਾ ਨੇ ਹਿੱਸਾ ਲਿਆ। ਲੋਕਲ ਅੱਤੇ ਸਕੈਨਡੀਨੇਵੀਅਨ ਦੇਸ਼ਾ ਤੋ ਆਏ ਕੱਲਬਾਂ ਵਿਚਕਾਰ ਵਾਲੀਬਾਲ ਦੇ ਮੈਚਾ ਤੋ ਇਲਾਵਾ ਕੱਬਡੀ ਚ ਜੋਰ ਅਜਮਾਇਸ਼ ਹੋਈ।ਖੇਡ ਮੇਲੇ ਦਾ ਪਹਿਲੇ ਦਿਨ ਚਾਹੇ ਮੋਸਮ ਦੇਵਤੇ ਦੀ ਕੁੱਝ ਕਰੋਪੀ ਰਹੀ ਅਤੇ ਰੁੱਕ ਰੁੱਕ ਬਾਰਿਸ਼ ਹੁੰਦੀ ਰਹੀ ਪਰ ਬਾਰਿਸ਼ ਦੇ ਮੋਸਮ ਚ ਵੀ ਦਰਸ਼ਕਾ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀ ਆਈ ਅਤੇ ਦਰਸ਼ਕਾ ਨੇ ਖੇਡ ਮੇਲੇ ਦਾ ਪੂਰਾ ਆਨੰਦ ਮਾਰਿਆ ਅਤੇ ਗੁਰੂ ਕਾ ਲੰਗਰ ਵੀ ਅਟੁੱਟ ਵਰਤਦਾ ਰਿਹਾ। ਇਸ ਤੋ ਇਲਾਵਾ ਬੱਚਿਆ ਦੀ ਰੇਸਾ,ਫੁੱਟਬਾਲ ਮੈਚ,ਰੁਮਾਲ ਚੁੱਕਣਾ,ਹਰ ਉਮਰ ਵਰਗ ਮਰਦ ਤੇ ਅਰੋਤਾ ਦੀ ਰੇਸ ਆਦਿ ਦਾ ਆਨੰਦ ਖੇਡ ਮੇਲੇ ਚ ਆਏ ਹੋਏ ਦਰਸ਼ਕਾ ਨੇ ਮਾਣਿਆ। ਵਾਲੀਬਾਲ ਸੂਟਿੰਗ ਚ ਇਸ ਵਾਰ ਨਾਰਵੇ ਦਾ ਦਸਮੇਸ਼ ਕੱਲਬ ਬਾਜੀ ਮਾਰ ਆਪਣੀ ਸਰਦਾਰੀ ਕਾਇਮ ਕਰ ਗਿਆ,ਜਦ ਕਿ ਸਮੈਸਿੰਗ ਚ ਸਟਾਕਹੋਮ ਸਵੀਡਨ ਦੀ ਟੀਮ ਜੇਤੂ ਰਹੀਆਜ਼ਾਦ ਕੱਲਬ ਨਾਰਵੇ ਸਮੈਸਿੰਗ ਅਤੇ ਸੂਟਿੰਗ ਚ ਦੂਜੇ ਨੰਬਰ ਤੇ ਰਿਹਾ। ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕੱਬਡੀ ਚ ਖਾਲਸਾ ਕੱਬਡੀ ਐਕਡੰਮੀ ਨਾਰਵੇ ਨੇ ਡੈਨਮਾਰਕ ਦੀ ਟੀਮ ਨੁੰ 40,5 ਦੇ ਮੁਕਾਬਲੇ 32 ਅੰਕਾ,ਸ਼ੇਰੇ ਪੰਜਾਬ ਨਾਰਵੇ ਨੇ ਸ਼ਹੀਦ ਬਾਬਾ ਦੀਪ ਸਿੰਘ ਨੁੰ 34,5 ਦੇ ਮੁਕਾਬਲੇ 29 ਅੰਕਾ ਤੇ ਸੈਮੀ ਫਾਈਨਲ ਚ ਖਾਲਸਾ ਕੱਬਡੀ ਐਕਡੰਮੀ ਨੇ ਫੱਸਵੇ ਮੁਕਾਬਲੇ ਚ ਸਵੀਡਨ ਨੂੰ 40 ਦੇ ਮੁਕਾਬਲੇ 38,5 ਅੰਕਾ ਨਾਲ ਹਰਾ ਫਾਈਨਲ ਚ ਪੁਹੰਚੀ ਅਤੇ ਫਾਈਨਲ ਮੁਕਾਬਲੇ ਚ ਨਾਰਵੇ ਦੀਆ ਟੀਮਾ ਚ ਆਪਸੀ ਮੁਕਾਬਲਾ ਹੋਇਆ ਤੇ ਸ਼ੇਰੇ ਪੰਜਾਬ ਨਾਰਵੇ ਨੇ 43 ਦੇ ਮੁਕਾਬਲੇ 29,5 ਤੇ ਖਾਲਸਾ ਕੱਬਡੀ ਅੰਕਡੈਮੀ ਨੂੰ ਹਰਾਇਆ। ਦੋਨਾ ਟੀਮਾ ਦੇ ਖਿਡਾਰੀਆ ਵੱਲੋ ਵਧੀਆ ਰੇਡਾ ਅਤੇ ਸਟੋਪਾ ਦਾ ਪ੍ਰਦਰਸ਼ਨ ਹੋਇਆ ਅਤੇ ਦਰਸ਼ਕਾ ਵੱਲੋ ਖਿਡਾਰੀਆ ਵੱਲੋ ਕੀਤੇ ਸਹੋਣੇ ਪ੍ਰਦਰਸ਼ਨ ਤੇ ਨੋਟਾ ਦਾ ਮੀਹ ਵਰਾ ਦਿੱਤਾ।। ਕੱਬਡੀ ਮੈਚਾ ਚ ਬਿਹਤਰੀਨ ਖਿਡਾਰੀ ਸੋਨੀ ਖੰਨਾ,ਸੋਨੀ ਚੱਕਰ,ਦਵਿੰਦਰ ਜੋਹਲ,ਬਲਜੀਤ ਪੱਡਾ(ਬੱਗਾ) ਜਗਰੋਸ਼ਨ ਸਿੰਘ, ਜਗਜੀਤ ਸਿੰਘ , ਮਲਿਕ, ਗੋਰਾ, ਸੰਨੀ,ਰਿੰਕਾ, ਸਾਬੀ ਸਵੀਡਨ ,ਸੁੱਖਾ ਸਵੀਡਨ, ਸੋਨੂੰ, ਪਿੰਦਾ ਜਨੇਤਪੁਰੀਆ,ਰਾਜੂ ਤੂਰ, ਮਨਦੀਪ, ਲਾਲੀ , ਨਵੀ, ਅ੍ਰਮਿੰਤ ,ਹਰਦੀਪ ਆਦਿ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਮੇਲੇ ਦੇ ਦੋਵੇ ਦਿਨ ਕੱਲਬ ਵੱਲੋ ਆਏ ਹੋਏ ਦਰਸ਼ਕਾ ਲਈ ਮੇਲੇ ਸਮਾਪਤੀ ਤੱਕ ਚਾਹ , ਜਲੇਬੀਆ, ਪਕੋੜਿਆ ਅਤੇ ਲੰਗਰ ਆਦਿ ਦਾ ਖਾਸ ਪ੍ਰੰਬੱਧ ਕੀਤਾ ਗਿਆ। ਸਪੋਰਟਸ ਫੈਡਰੇਸ਼ਨ ਦੇ ਸਾਰਿਆ ਅਹੁਦੇਦਾਰਾ ਨੇ ਇਸ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਆਪਣੀਆ ਜੁੰਮੇਵਾਰੀਆ ਬੇਖੂਬੀ ਨਾਲ ਨਿਭਾਈਆ। ੇ ਡੈਨਮਾਰਕ ਅਤੇ ਸਵੀਡਨ ਦੀਆ ਮਹਿਮਾਨ ਟੀਮਾ ਦਾ ਰਹਿਣ ਦਾ ਵੀ ਸਹੋਣਾ ਪ੍ਰੰਬੱਧ ਕੀਤਾ ਗਿਆ ਤਾਕਿ ਮਹਿਮਾਨ ਟੀਮਾ ਨੁੰ ਕਿੱਸੇ ਤਰਾ ਦੀ ਦਿੱਕਤ ਮਹਿਸੂਸ ਨਾ ਹੋਵੇ। ਖੇਡ ਮੇਲੇ ਦੋਰਾਨ ਬਹੁਤ ਹੀ ਖੂਬਸੁਰਤ ਸ਼ਾਇਰੋ ਸ਼ਾਇਰੀ ਅੰਦਾਜ ਚ ਕਮੈਟਰੀ ਜੰਗ ਬਹਾਦਰ ਸਿੰਘ ਜੰਲਧਰ ਵਾਲੇ ਅਤੇ ਦਵਿੰਦਰ ਜੋਹਲ ਨੇ ਕੀਤੀ।
ਕੱਲਬ ਵੱਲੋ ਹਰ ਜੇਤੂ ਟੀਮ ਨੂੰ ਸੋਹਣੇ ਇਨਾਮ ਦੇ ਨਿਵਾਜਿਆ ਅਤੇ ਖੇਡਾ ਚ ਭਾਗ ਲੈਣ ਵਾਲੇ ਬੱਚਿਆ ਅਤੇ ਰੇਨਰ ਅੱਪਾ ਦੀ ਹੋਸਲਾ ਅਫਜਾਈ ਲਈ ਹਰ ਇੱਕ ਨੂੰ ਇਨਾਮ ਦੇ ਸਨਮਾਨਿਆ।।ਇਸ ਟੂਰਨਾਮੈਟ ਨੂੰ ਸਫਲ ਬਣਾਉਣ ਦਾ ਸਿਹਰਾ ਵੱਖ ਵੱਖ ਕੱਲਬਾ ਦੀਆ ਟੀਮਾ , ਖੇਡ ਪ੍ਰੇਮੀ ਅਤੇ ਸਪੋਰਟਸ ਕੱਲਚਰਲ ਫੈਡਰੇਸ਼ਨ ਦੇ ਚੇਅਰਮੈਨ ਸ੍ਰ ਜਰਨੈਲ ਸਿੰਘ ਦਿਓੁਲ, ਉਪ ਚੇਅਰਮੈਨ ਸ੍ਰ ਲਹਿੰਬਰ ਸਿੰਘ ਦਾਹੀਆ, ਪ੍ਰਧਾਨ ਮਲਕੀਅਤ ਸਿੰਘ (ਬਿੱਟੂ), ਵਾਈਸ ਪ੍ਰਧਾਨ ਹਰਪਾਲ ਸਿੰਘ, ਜਗਦੀਪ ਸਿੰਘ ਰੇਹਾਲ(ਸੈਕਟਰੀ), ਬਲਵਿੰਦਰ ਸਿੰਘ ਸਿੱਧੂ(ਖਜਾਨਚੀ) ਸਮੂਹ ਐਸ ਸੀ ਐਫ ਦੇ ਮੈਬਰਾਂ ਨੂੰ ਜਾਦਾ ਹੈ, ਹੋਰਨਾ ਤੋ ਇਲਾਵਾ ਇਸ ਟੂਰਨਾਮੈਟ ਚ ਡੈਨਮਾਰਕ ਤੋ ਮਨਜੀਤ ਸਿੰਘ ਸੰਘਾ(ਜੋਗੇਵਾਲਾ ਮੋਗਾ)ਸ੍ਰ ਹਰਤੀਰਥ ਸਿੰਘ ਥਿੰਦ (ਪਰਜੀਆ ਕਲਾਂ)ਜੁਗਰਾਜ ਸਿੰਘ ਤੂਰ (ਸੱਵਦੀ)ਪਿੰਦਾ ਜਨੇਤਪੁਰੀਆ,ਸੁੱਖੀ ਮੱਲੇ ਵਾਲਾ,ਭੋਲਾ ਜਨੇਤਪੁਰੀਆ, ਗੋਪੀ ਮੱਲੇ ਵਾਲਾ,ਸਵੀਡਨ ਤੋ ਸ੍ਰ ਮੱਖਣ ਸਿੰਘ, ਸ੍ਰ ਬਲਦੇਵ ਸਿੰਘ, ਸਾਬੀ, ਸੁੱਖਾ ਗੰਜੀ ਗੁਲਾਬ ਸਿੰਘ, ਬਾਬੂ ਆਦਿ ਨਾਰਵੇ ਇੰਡੀਅਨ ਕਾਗਰਸ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ(ਚੱਬੇਵਾਲ), ਅਕਾਲੀ ਦਲ ਬਾਦਲ ਨਾਰਵੇ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਜੋਗਿੰਦਰ ਸਿੰਘ ਬੈਸ,ਗੁਰਚਰਨ ਸਿੰਘ ਕੁਲਾਰ,ਹਰਵਿੰਦਰ ਪਰਾਸ਼ਰ, ਗੁਰਮੇਲ ਸਿੰਘ ਬੈਸ,ਸੰਤੋਖ ਸਿੰਘ ਬੈਸ,ਬਲਵਿੰਦਰ ਸਿੰਘ ਭੁਲਰ,ਹਰਜੀਤ ਸਿੰਘ ਪੰਨੂਮ ਅਜਮੇਰ ਸਿੰਘ ਬਾਬਾ,ਰਣਜੀਤ ਸਿੰਘ,ਸ਼ਾਮ ਲਾਲ ਜੀ, ਲਖਬੀਰ ਸਿੰਘ ਖੈਹਿਰਾ,ਦਰਬਾਰਾ ਸਿੰਘ ਮਾਲੂਪੁਰੀਆ, ਅਜੈਬ ਸਿੰਘ ਦਰਾਮਨ ,ਸਾਬੀ ਪੱਤੜ, ਰਿੰਕਾ ਗਰੇਵਾਲ, ਸ੍ਰ ਗੁਰਦਿਆਲ ਸਿੰਘ ਆਸਕਰ, ਸ੍ਰ ਰਸ਼ਪਿੰਦਰ ਸਿੰਘ, ਸ੍ਰ ਪ੍ਰਗਟ ਸਿੰਘ ਜਲਾਲ, ਡਿੰਪਾ ਵਿਰਕ,ਸਰਬਜੀਤ ਵਿਰਕ,ਜਸਬਿੰਦਰ ਸਿੰਘ ਤੂਰ ਆਦਿ ੇ ਹੋਰ ਬਹੁਤ ਸਾਰੇ ਸਤਿਕਾਰਯੋਗ ਸੱਜਣਾ ਨੇ ਮੇਲੇ ਦਾ ਨਜ਼ਾਰਾ ਮਾਣਿਆ।ਮੇਲੇ ਵਿੱਚ ਦੇਸੀ ਭਾਈਚਾਰੇ ਦੇ ਦਰਸ਼ਕਾ ਤੋ ਇਲਾਵਾ ਭਾਰੀ ਸੰਖਿਆ ਚ ਨਾਰਵੀਜੀਅਨ ਦਰਸ਼ਕ ਵੀ ਹਾਜ਼ਰ ਹੋਏ।ਭਾਰਤੀ ਅੰਬੈਸੀ ਦਾ ਪੂਰਨ ਸਟਾਫ ਨੇ ਵੀ ਪਰਿਵਾਰਾ ਸਮੇਤ ਭਾਰਤੀ ਮਾਹੋਲ ਦਾ ਆਨੰਦ ਮਾਣਿਆ। ਖੇਡ ਮੇਲੇ ਦੇ ਅੰਤ ਵਿੱਚ ਸਮੂਹ ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਟੂਰਨਾਮੈਟ ਦੇ ਸਪਾਂਸਰਾ,ਖੇਡ ਕੱਲਬਾ, ਸੱਭ ਦਰਸ਼ਕਾ, ਬਾਹਰੋ ਆਈਆ ਟੀਮਾ ਅਤੇ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।ਕੱਲਬ ਲਈ ਮੇਲਾ ਦਾ ਹਰ ਦਰਸ਼ਕ ਹੀ ਉਹਨਾ ਲਈ ਮੁੱਖ ਮਹਿਮਾਨ ਸੀ।ਜਿਹਨਾ ਸੱਭ ਦੇ ਸਹਿਯੋਗ ਨਾਲ ਇਹ ਖੇਡ ਮੇਲਾ ਸਫਲ ਹੋਇਆ। ਕੱਲਬ ਕੱਬਡੀ ਮੈਚ ਦੋਰਾਨ ਖਾਲਸਾ ਕੱਬਡੀ ਐਕਡੈਮੀ ਨਾਰਵੇ ਦੇ ਖਿਡਾਰੀ ਸੰਨੀ ਥੂਮਤਰ ਵਾਲੇ ਜਿਸ ਦੇ ਸੱਟ ਲੱਗ ਗਈ ਸੀ ਦੀ ਜਲਦ ਸਿਹਤਮੰਦ ਹੋਣ ਦੀ ਅਰਦਾਸ ਕੀਤੀ।