ਮੁੰਬਈ- ਮੰਨੇ ਪ੍ਰਮੰਨੇ ਪਹਿਲਵਾਨ ਅਤੇ ਫਿਲਮ ਅਭਿਨੇਤਾ ਦਾਰਾ ਸਿੰਘ ਨੂੰ ਸ਼ਨਿਚਰਵਾਰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਬਹੁਤ ਹੀ ਗੰਭੀਰ ਸਥਿਤੀ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨਸਾਰ ਦਾਰਾ ਸਿੰਘ ਦੀ ਹਾਲਤ ਬਹੁਤ ਹੀ ਨਾਜੁਕ ਬਣੀ ਹੋਈ ਹੈ। ਅਜੇ ਤੱਕ ਇਹ ਪਤਾ ਨਹੀਂ ਲਗ ਸਕਿਆ ਕਿ ਉਨ੍ਹਾਂ ਦੇ ਦਿਮਾਗ ਵਿੱਚ ਖੁਨ ਜੰਮਿਆ ਹੈ ਜਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ।
ਕੋਕਿਲਾਬੇਨ ਹਸਪਤਾਲ ਦੇ ਡਾ: ਰਾਮ ਨਰਾਇਣ ਅਨੁਸਾਰ ਦਾਰਾ ਸਿੰਘ ਨੂੰ ਸ਼ਾਮ 5.15 ਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਕਾਫੀ ਸੀਰੀਅਸ ਹੈ। ਇਸ ਸਮੇਂ ਉਨ੍ਹਾਂ ਨੂੰ ਆਈਸੀਯੂ ਵਿੱਚ ਵੈਂਟੀਲੇਟਰ ਤੇ ਰੱਖਿਆ ਹੋਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਘੰਟੇ 83 ਸਾਲਾ ਦਾਰਾ ਸਿੰਘ ਲਈ ਬਹੁਤ ਹੀ ਮਹੱਤਵਪੂਰਣ ਹਨ।
ਦਾਰਾ ਸਿੰਘ ਪੰਜਾਬ ਦਾ ਜਦੀ ਪੁਸ਼ਤੀ ਪਿੰਡ ਅੰਮ੍ਰਿਤਸਰ ਜਿਲ੍ਹੇ ਵਿੱਚ ਧਰਮੂਚੱਕ ਹੈ। 1954 ਵਿੱਚ ਉਹ ਕੁਸ਼ਤੀ ਵਿੱਚ ਰਾਸ਼ਟਰੀ ਚੈਂਪੀਅਨ ਬਣੇ।ਉਨ੍ਹਾਂ ਨੇ 100 ਦੇ ਕਰੀਬ ਫਿਲਮਾਂ ਵਿੱਚ ਕੰਮ ਕੀਤਾ ਹੈ। ‘ਰਮਾਇਣ’ਟੀਵੀ ਸੀਰੀਅਲ ਵਿੱਚ ਦਾਰਾ ਸਿੰਘ ਨੇ ਹਨੂਮਾਨ ਦਾ ਰੋਲ ਨਿਭਾਇਆ ਸੀ। ਪੰਜਾਬੀ ਫਿਲਮਾਂ ਵਿੱਚ ਵੀ ਉਨ੍ਹਾਂ ਨੇ ਯਾਦਗਰੀ ਰੋਲ ਕੀਤੇ ਹਨ।