ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੀ ਬਾਈਪਾਸ ਸਰਜਰੀ ਤੋਂ ਬਾਅਦ ਫਿਰ ਆਪਣੇ ਦਫਤਰ ਆਉਣਾ ਸ਼ੁਰੂ ਕਰ ਦਿਤਾ ਹੈ। ਇਸ ਤੋਂ ਪਹਿਲਾਂ ਕੁਝ ਕੰਮ ਉਹ ਆਪਣੀ ਰਿਹਾਇਸ਼ ਤੋਂ ਹੀ ਕਰ ਰਹੇ ਸਨ। ਸਰਜਰੀ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਇਕ ਵਿਦੇਸ਼ੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ।
ਅਫਰੀਕਾ ਦੇ ਇਕ ਦੇਸ਼ ਬੈਨਿਨ ਦੇ ਰਾਸ਼ਟਰਪਤੀ ਬੋਨੀਆਈ ਨਾਲ ਰਸਮੀ ਗੱਲਬਾਤ ਕੀਤੀ। ਇਹ ਗੱਲਬਾਤ ਤਕਰੀਬਨ ਡੇਢ ਘੰਟੇ ਤਕ ਚਲੀ। ਉਨ੍ਹਾਂ ਨੇ ਪ੍ਰਧਾਨਮੰਤਰੀ ਦੇ ਤੌਰ ਤੇ ਆਪਣੇ ਕੰਮਕਾਰ ਦੀ ਜਿੰਮੇਵਾਰੀ ਸੰਭਾਲ ਲਈ ਹੈ। ਪ੍ਰਧਾਨਮੰਤਰੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਅਤੇ ਖੁਸ਼ ਵਿਖਾਈ ਦੇ ਰਹੇ ਸਨ। ਬਾਈਪਾਸ ਸਰਜਰੀ ਤੋਂ ਬਾਅਦ ਉਹ ਪਹਿਲੀ ਵਾਰ ਸਰਵਜਨਿਕ ਤੌਰ ਤੇ ਆਏ ਸਨ। ਉਨ੍ਹਾਂ ਨੇ ਹੱਥ ਹਿਲਾ ਕੇ ਮੌਜੂਦ ਪੱਤਰਕਾਰਾਂ ਅਤੇ ਫੋਟੋਗਰਾਫਰਾਂ ਦਾ ਧੰਨਵਾਦ ਕੀਤਾ। ਡੇਢ ਘੰਟੇ ਦੀ ਬੈਠਕ ਤੋਂ ਬਾਅਦ ਹੋਏ ਤਿੰਨ ਸਮਝੌਤਿਆਂ ਤੇ ਦਸਤਖਤ ਕਰਨ ਤੋਂ ਬਾਅਦ ਵੀ ਉਹ ਉਥੇ ਮੌਜੂਦ ਰਹੇ। ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਗੈਰਹਾਜ਼ਰੀ ਵਿਚ ਪ੍ਰਣਵ ਮੁਖਰਜੀ ਨੇ ਉਨ੍ਹਾਂ ਦਾ ਕੰਮਕਾਰ ਸੰਭਾਲਿਆ ਸੀ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਫਿਰ ਆਪਣਾ ਕੰਮਕਾਰ ਸੰਭਾਲਿਆ
This entry was posted in ਭਾਰਤ.