ਫਤਹਿਗੜ੍ਹ ਸਾਹਿਬ – “ਜਦੋ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫੌਜੀ ਹਮਲਾਂ ਹੋਇਆ ਸੀ ਅਤੇ ਜਿਸ ਸਾਜਿਸ਼ ਵਿਚ ਕਾਂਗਰਸ ਤੇ ਬੀਜੇਪੀ ਦੋਵੇ ਸਿਆਸੀ ਜਮਾਤਾਂ ਸਾਮਿਲ ਸਨ, ਉਸ ਸਮੇਂ ਬਾਬਾ ਰਾਮਦੇਵ ਜਾਂ ਸ੍ਰੀ ਅੰਨਾ ਹਜਾਰੇ ਵਰਗੇ ਆਪਣੇ ਆਪ ਨੂੰ ਇਨਸਾਨੀਅਤ ਕਦਰਾ-ਕੀਮਤਾ ਦੇ ਹਾਮੀ ਕਹਾਉਣ ਵਾਲੇ ਇਨ੍ਹਾਂ ਲੋਕਾ ਦੇ ਬੁੱਲ੍ਹ ਕਿਉ ਸੀਤੇ ਰਹੇ ਅਤੇ ਜ਼ਮੀਰਾਂ ਕਿਉ ਮਰ ਗਈਆ ਸਨ ? ਅੱਜ 28 ਸਾਲਾ ਦੇ ਲੰਮੇ ਵੱਕਫੇ ਤੋ ਬਾਅਦ ਇਨ੍ਹਾਂ ਨੂੰ ਸਿੱਖ ਕੌਮ ਨਾਲ ਜਾਂ ਸਿੱਖ ਸ਼ਹੀਦਾਂ ਨਾਲ ਹਮਦਰਦੀ ਕਿਉ ਜਾਗ ਪਈ । ਇਸ ਪਿਛੇ ਆਰ.ਐਸ.ਐਸ. ਬੀਜਪੀ ਅਤੇ ਕਾਂਗਰਸ ਹਿੰਦੂਤਵ ਜਮਾਤਾਂ ਦੀ ਸੋਚ ਕੰਮ ਕਰ ਰਹੀ ਹੈ । ਕਿਉਕਿ ਸ੍ਰੀ ਹਰਨਾਮ ਸਿੰਘ ਧੂੰਮਾਂ, ਸੰਤ ਸਮਾਜ, ਦਮਦਮੀ ਟਕਸਾਲ, ਅਖੌਤੀ ਫੈਡਰੇਸ਼ਨੀਏ, ਡੇਰਿਆ ਦੇ ਮੁੱਖੀ ਸਭ ਹਿੰਦੂਤਵ ਜਮਾਤਾਂ ਦੇ ਏਜੈਟ ਬਣਕੇ ਕੰਮ ਕਰ ਰਹੇ ਹਨ । ਸਿੱਖ ਕੌਮ ਵਿਚੋ ਵਿਸਵਾਸ ਗੁਆ ਚੁੱਕੇ ਸ੍ਰੀ ਹਰਨਾਮ ਸਿੰਘ ਧੂੰਮੇ ਵਰਗਿਆ ਨੂੰ ਸਥਾਪਿਤ ਕਰਨ ਹਿੱਤ ਆਰ.ਐਸ.ਐਸ. ਨੇ ਬਾਬਾ ਰਾਮਦੇਵ ਨੂੰ ਉਚੇਚੇ ਤੌਰਤੇ “ਸ਼ਹੀਦੀ ਯਾਦਗਾਰ” ਸੰਬੰਧੀ ਗੱਲ ਕਰਕੇ ਸਿੱਖਾਂ ਦੀ ਝੂਠੀ ਹਮਦਰਦੀ ਕਰਨ ਲਈ ਭੇਜਿਆ ਹੈ । ਜਿਸ ਤੋ ਸਿੱਖ ਕੋਮ ਨੂੰ ਸੁਚੇਤ ਰਹਿਣ ਅਤੇ ਇਨ੍ਹਾਂ ਮੁਤੱਸਵੀਆ ਦੀਆਂ ਡੂੰਘੀਆਂ ਸਾਜਿਸ਼ਾਂ ਨੂੰ ਸਮਝਨ ਦੀ ਅੱਜ ਸਖ਼ਤ ਲੋੜ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਬਾਬਾ ਰਾਮਦੇਵ ਵਰਗਿਆ ਆਰ.ਐਸ.ਐਸ ਤੇ ਬੀਜੇਪੀ ਦੇ ਪੈਰੋਕਾਰਾਂ ਵੱਲੋਂ ਸਿੱਖ ਕੌਮ ਕੋਲ “ਮੱਗਰਮੱਛ ਦੇ ਹੰਝੂ” ਵਹਾਕੇ ਹਮਦਰਦੀ ਜਿੱਤਣ ਅਤੇ ਫਿਰ ਕਿਸੇ ਹੋਰ ਡੂੰਘੀ ਸਾਜਿਸ਼ ਵਿਚ ਉਲਝਾਉਣ ਲਈ ਕੀਤੀਆ ਜਾ ਰਹੀਆ ਅਸਫ਼ਲ ਕੋਸਿਸਾਂ ਉਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਜਾਹਿਰ ਕੀਤੇ । ਸ. ਮਾਨ ਨੇ ਬਾਬਾ ਰਾਮਦੇਵ, ਕੁਲਦੀਪ ਨਈਅਰ, ਤਰਲੋਚਨ ਸਿੰਘ, ਪ੍ਰੇਮ ਭਾਟੀਆ ਵਰਗੇ ਭਾਜਪਾ ਅਤੇ ਕਾਂਗਰਸ ਦੇ “ਕੈਟਾ” ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜਦੋ ਭਾਜਪਾ ਅਤੇ ਆਰ.ਐਸ.ਐਸ ਦੇ ਕੱਟੜ ਸਮਰੱਥਕ ਸ੍ਰੀ ਅਡਵਾਨੀ ਨੇ ਆਪਣੇ ਵੱਲੋਂ ਲਿਖੀ ਕਿਤਾਬ “ਮਾਈ ਕੰਟਰੀ, ਮਾਈ ਲਾਇਫ਼” ਵਿਚ ਪ੍ਰਵਾਨ ਕੀਤਾ ਹੈ । ਕਿ ਬਲਿਊ ਸਟਾਰ ਦਾ ਫੌਜੀ ਹਮਲਾ ਅਸੀਂ ਕਰਵਾਇਆ ਹੈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਇਸ ਕਿਤਾਬ ਵਿਚ “ਭੱਸਮਾਸੁਰ” (ਦੈਂਤ) ਦਾ ਨਾਮ ਦਿੱਤਾ ਹੈ ਅਤੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ, ਉਹ ਸਿੱਖ ਕੌਮ ਦੇ ਕਾਤਿਲ ਸ੍ਰੀ ਅਡਵਾਨੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਬੰਦ ਕਮਰਿਆ ਵਿਚ ਸਿਰਪਾਓ ਦੇਣ ਸਮੇਂ ਇਨ੍ਹਾਂ ਲੋਕਾਂ ਦੀ ਜ਼ਮੀਰ ਕਿਥੇ ਸੀ ? ਸਿੱਖਾਂ ਦੇ ਕਾਤਿਲਾਂ ਨੂੰ ਅਤੇ ਸਾਜਿਸ਼ਾਂ ਰਚਣ ਵਾਲਿਆ ਨੂੰ ਦਰਬਾਰ ਸਾਹਿਬ ਜਾਂ ਕਿਸੇ ਹੋਰ ਗੁਰੂਘਰ ਵਿਚ ਬੀਤੇ ਇਤਿਹਾਸ ਨੇ ਕਦੀ ਸਨਮਾਨਿਤ ਨਹੀ ਕੀਤਾ । ਬਲਕਿ ਮੱਸੇਰੰਘੜ, ਅਬਦਾਲੀ, ਮੀਰ ਮੰਨੂੰ ਵਰਗੇ ਜਾਲਿਮ ਹੁਕਮਰਾਨਾਂ ਨੂੰ ਸਿੱਖ ਰਿਵਾਇਤਾਂ ਅਨੁਸਾਰ ਸਜ਼ਾਵਾਂ ਦਿੱਤੀਆ ਜਾਦੀਆ ਰਹੀਆ ਹਨ । ਫਿਰ ਆਰ.ਐਸ.ਐਸ ਤੇ ਬੀਜੇਪੀ ਦੀ ਪੈਰੋਕਾਰ ਬਣੀ ਬਾਦਲ ਹਕੂਮਤ, ਐਸਜੀਪੀਸੀ ਦੇ ਅਧਿਕਾਰੀ, ਜਥੇਦਾਰ ਸਾਹਿਬਾਨ, ਦਮਦਮੀ ਟਕਸਾਲ, ਸੰਤ ਸਮਾਜ, ਅਤੇ ਅਖੌਤੀ ਫੈਡਰੇਸਨੀਏ ਸਿੱਖਾਂ ਦੇ ਕਾਤਿਲਾਂ ਨੂੰ ਸਿਰਪਾਓ ਦੇਣ ਦੀ ਸਿੱਖ ਵਿਰੋਧੀ ਹੋ ਰਹੇ ਅਮਲਾ ਦੀ ਵਿਰੋਧਤਾਂ ਕਿਉ ਨਹੀ ਕਰਦੇ ? ਉਹਨਾਂ ਕਿਹਾ ਕਿ ਸਾਰੇ ਹੀ ਸੁਸਰੀ ਵਾਂਗ ਸੋ ਚੁੱਕੇ ਹਨ ਅਤੇ ਸ਼ਹੀਦੀ ਯਾਦਗਾਰ ਬਣਾਉਣ ਨਾਲ ਸੰਬੰਧਿਤ ਸਮੂਹ ਕੌਮੀ ਪੱਖਾਂ ਨੂੰ ਵਿਸਾਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਹੋਰ ਗੁਰੂਘਰ ਨੂੰ ਹੋਂਦ ਵਿਚ ਲਿਆਕੇ ਕੀ ਸ੍ਰੀ ਦਰਬਾਰ ਸਾਹਿਬ ਦੀ ਮਹਾਨਤਾਂ ਨੂੰ ਘਟਾਉਣ ਲਈ ਬੀਜੇਪੀ ਅਤੇ ਆਰ.ਐਸ.ਐਸ ਦੇ ਹੁਕਮਾਂ ਨੂੰ ਪਾਲਣ ਦੀ ਗੁਸਤਾਖ਼ੀ ਨਹੀ ਕਰਨ ਜਾ ਰਹੇ ? ਉਹਨਾਂ ਕਿਹਾ ਕਿ ਅਸੀਂ ਸ਼ਹੀਦੀ ਯਾਦਗਾਰ ਬਣਾਉਣ ਦੀ ਕਦੀ ਵਿਰੋਧਤਾ ਨਹੀ ਕੀਤੀ । ਲੇਕਿਨ ਇਹ ਸਾਡੀ ਕੌਮੀ ਮੰਗ ਹੈ ਕਿ ਸ਼ਹੀਦੀ ਯਾਦਗਾਰ ਦਾ ਨਮੂਨਾ, ਨਕਸਾ ਅੰਦਰਲੀ ਤੇ ਬਾਹਰਲੀ ਦਿਖ ਬਣਾਕੇ ਪਹਿਲਾ ਸਮੁੱਚੀਆ ਜਥੇਬੰਦੀਆਂ ਤੋ ਪ੍ਰਵਾਨਗੀ ਲਈ ਜਾਵੇ । ਇਸ ਯਾਦਗਾਰ ਦੀ ਰੂਪ-ਰੇਖਾ ਵਿਚੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸਖਸ਼ੀਅਤ ਅਤੇ ਜਾਬਰ ਹੁਕਮਰਾਨਾਂ ਤੇ ਮੁਤੱਸਵੀ ਜਮਾਤਾਂ ਦੇ ਜ਼ਬਰ-ਜੁਲਮ ਨੂੰ ਮਨਫੀ ਕਰਕੇ ਸਰਕਾਰੀ ਕਾਰ-ਸੇਵਾ ਰਾਹੀ ਇਕ ਹੋਰ ਗੁਰਦੁਆਰਾ ਉਸਾਰਨ ਦੀ ਅਸੀਂ ਵਿਰੋਧਤਾ ਕੀਤੀ ਹੈ, ਕਰਦੇ ਰਹਾਂਗੇ ਅਤੇ ਸਾਡਾ ਦਾਅਵਾ ਹੈ ਕਿ ਸ੍ਰੀ ਧੂੰਮੇਂ ਦੀ ਅਗਵਾਈ ਹੇਠ ਕੀਤੀ ਜਾ ਰਹੀ ਸਰਕਾਰੀ ਸੇਵਾ ਰਾਹੀ ਬਣਾਈ ਜਾ ਰਹੀ ਯਾਦਗਾਰ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀ ਕਰੇਗੀ ਅਤੇ ਆਰ.ਐਸ.ਐਸ, ਬੀਜੇਪੀ ਜਾਂ ਕਾਂਗਰਸ ਦੇ ਦਿਸਾ ਨਿਰਦੇਸਾ ਉਤੇ ਪੰਥਕ ਪਹਿਰਾਵੇ ਵਿਚ ਕਿਸੇ ਵੀ ਆਗੂ ਦੀ ਅਗਵਾਈ ਪ੍ਰਵਾਨ ਨਹੀ ਕਰੇਗੀ ।