ਅਹਿਮਦਾਬਾਦ- ਬੀਜੇਪੀ ਨੇਤਾ ਕੇਸ਼ੂਭਾਈ ਪਟੇਲ ਨੇ ਗੁਜਰਾਤ ਦੇ ਮੁੱਖਮੰਤਰੀ ਦੀ ਸਦਭਾਵਨਾ ਯਾਤਰਾ ਤੇ ਸਵਾਲ ਉਠਾਉਂਦੇ ਹੋਏ ਅਰੋਪ ਲਗਾਇਆ ਹੈ ਕਿ ਨਰੇਂਦਰ ਮੋਦੀ ਕੋਲ ਝੂਠ ਬੋਲਣ ਦਾ ਏਕਾਅਧਿਕਾਰ ਹੈ।
ਗੁਜਰਾਤ ਵਿੱਚ ‘ਟੋਟਲ ਸਿਸਟਮ ਚੇਂਜ ਫੋਰਮ’ ਵੱਲੋਂ ਬਲਾਈ ਗਈ ਰੈਲੀ ਨੂੰ ਸੰਬੋਧਨ ਕਰਦੇ ਹੋਏ ਗੁਜਰਾਤ ਦੇ ਸਾਬਕਾ ਮੁੱਖਮੰਤਰੀ ਕੇਸ਼ੂਭਾਈ ਪਟੇਲ ਨੇ ਕਿਹਾ, ‘ਇੱਕ ਵਿਅਕਤੀ ਦਾ ਲੋਕਾਂ ਨਾਲ ਝੂਠ ਬੋਲਣ ਅਤੇ ਗੁੰਮਰਾਹ ਕਰਨ ਦਾ ਏਕਾਅਧਿਕਾਰ ਹੈ ਅਤੇ ਉਸ ਵਿਅਕਤੀ ਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹੋ।’
ਕੇਸ਼ੂਭਾਈ ਪਟੇਲ ਨੇ ਮੋਦੀ ਦੇ ਸਦਭਾਵਨਾ ਮਿਸ਼ਨ ਨੂੰ ਇੱਕ ਨਾਟਕ ਕਰਾਰ ਦਿੰਦੇ ਹੋਏ ਕਿਹਾ ਕਿ ਮੋਦੀ ਦਾ ਨਵਾਂ ਸਦਭਾਵਨਾ ਆਮ ਲੋਕਾਂ ਦੇ ਲਈ ਨਹੀਂ ਹੈ, ਜੇ ਆਮ ਲੋਕਾਂ ਲਈ ਹੁੰਦਾ ਤਾਂ 2002 ਵਿੱਚ ਵੀ ਇਹ ਸ਼ਬਦ ਲੋਕਾਂ ਦੇ ਕੰਨਾਂ ਤੱਕ ਪਹੁੰਚਿਆ ਹੁੰਦਾ। ਉਸ ਸਮੇਂ ਜੇ ਅਜਿਹਾ ਹੋਇਆ ਹੁੰਦਾ ਤਾਂ ਬਹੁਤ ਸਾਰੇ ਨਿਰਦੋਸ਼ ਲੋਕ ਸੰਪਰਦਾਇਕਤਾ ਦਾ ਸ਼ਿਕਾਰ ਨਾਂ ਹੁੰਦੇ। ਉਨ੍ਹਾਂ ਨੇ ਕਿਹਾ ਚੰਗਾ ਸ਼ਾਸਨ ਪਿਆਰ ਅਤੇ ਨਿਡਰਤਾ ਤੇ ਅਧਾਰਿਤ ਹੁੰਦਾ ਹੈ ਪਰ ਬਦਕਿਸਮਤੀ ਨਾਲ ਗੁਜਰਾਤ ਵਿੱਚ ਲੋਕ ਇਸ ਦੀ ਘਾਟ ਮਹਿਸੂਸ ਕਰਦੇ ਹਨ।