ਪੰਜਾਬੀ ਅਣਥਕ ਮਿਹਨਤੀ, ਸੂਝਵਾਨ ਅਤੇ ਅਗਾਂਹ ਵਧੂ ਸੋਚ ਵਾਲੇ- ਜੌਹਨ ਗਰੇਮੰਡੀਮਨਟੀਕਾ- ਪਿਛਲੇ ਦਿਨੀ ਸ੍ਰ: ਨਿਰਵੈਲ ਸਿੰਘ ਦੇ ਸਦੇ ਤੇ ਲੂਟੇਨੈਂਟ ਗਵਰਨਰ ਜੌਹਨ ਗਰੇਮੰਡੀ ਮਨਟੀਕੇ ਪਹੁੰਚੇ। ਉਥੇ ਉਨ੍ਹਾਂ ਨੇ ਪੰਜਾਬੀ ਕਮਿਊਨਟੀ ਦੇ ਲੋਕਾਂ ਨਾਲ ਬਜਟ ਕਟ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਗਵਰਨਰ ਆਰਨਲਡ ਸ਼ਵਾਰਜ਼ੀਨੇਗਰ ਦੇ ਬਜਟ ਕਟ ਨਾਲ ਕਾਫੀ ਸਮਸਿਆਵਾਂ ਆਈਆਂ ਹਨ। ਜਿਸ ਤਰ੍ਹਾਂ ਸੀਨੀਅਰ ਸਿਟੀਜਨ ਦੇ ਹੈਲਥ ਕੇਅਰ ਦੇ ਵੀ ਕਟ ਕੀਤੇ ਗਏ ਹਨ। ਗਰੇਮੰਡੀ ਨੇ ਇਹ ਵੀ ਕਿਹਾ ਕਿ ਡੈਮੋਕਰੇਟ ਪੂਰੀ ਕੋਸਿ਼ਸ਼ ਕਰ ਰਹੇ ਹਨ ਕਿ ਮਿਡਲ ਕਲਾਸ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹਈਆ ਕਰਵਾਈਆਂ ਜਾਣ। ਉਨ੍ਹਾਂ ਨੇ ਕਮਿਊਨਟੀ ਦੀਆਂ ਹੋਰ ਵੀ ਕਈ ਤਰ੍ਹਾਂ ਦੀਆਂ ਸਮਸਿਆਵਾਂ ਨੂੰ ਸੁਣਿਆ ਅਤੇ ਇਹ ਵਾਇਦਾ ਕੀਤਾ ਕਿ ਉਨ੍ਹਾਂ ਨੂੰ ਸੁਲਝਾਉਣ ਦੀ ਪੂਰੀ ਕੋਸਿ਼ਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਬਹੁਤ ਹੀ ਮਿਹਨਤੀ ਅਤੇ ਉਸਾਰੂ ਸੋਚ ਵਾਲੇ ਹਨ। ਅਮਰੀਕਾ ਦੀ ਤਰਕੀ ਵਿਚ ਪੰਜਾਬੀਆਂ ਦਾ ਕਾਫੀ ਯੋਗਦਾਨ ਹੈ। ਜੌਹਨ ਗਰੇਮੰਡੀ ਨੇ ਇਹ ਆਸ ਪ੍ਰਗਟਾਈ ਕਿ 2010 ਵਿਚ ਆਉਣ ਵਾਲੀਆਂ ਗਵਰਨਰ ਦੀਆਂ ਚੋਣਾਂ ਵਿਚ ਪੰਜਾਬੀ ਉਸ ਦੀ ਪੂਰੀ ਸਪੋਰਟ ਕਰਨਗੇ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਵਡੀ ਗਿਣਤੀ ਵਿਚ ਹੋਰ ਵੀ ਪਤਵੰਤੇ ਸਜਣ ਪਹੁੰਚੇ ਹੋਏ ਸਨ।
ਪੰਜਾਬੀ ਅਣਥਕ ਮਿਹਨਤੀ, ਸੂਝਵਾਨ ਅਤੇ ਅਗਾਂਹ ਵਧੂ ਸੋਚ ਵਾਲੇ- ਜੌਹਨ ਗਰੇਮੰਡੀ
This entry was posted in ਸਥਾਨਕ ਸਰਗਰਮੀਆਂ (ਅਮਰੀਕਾ).