ਖੁਦਾ

ਖੁਦਾ ਨਹੀਂ , ਖੁਦਾ ਨਹੀ ,

ਇਵੇਂ ਨਾ ਕਿਹਾ ਕਰ ।

ਤੂੰ ਉਸ ਦੀ ਰਜ਼ਾ ਵਿਚ ,

ਬਸ ਰਾਜ਼ੀ ਰਿਹਾ ਕਰ ।

ਖੁਦਾ ਨਹੀਂ ਜੁਦਾ ਤੈਥੋਂ ,

ਨਾਂ ਇਵੇਂ ਸਮਝਿਆ ਕਰ ।

ਤੂੰ ਮਜ਼੍ਹਬਾਂ ਦੇ ਨਾਂ ਤੇ ,

ਨਾਂ ਐਵੇਂ ਖਹਿਆ ਕਰ ,

ਨਾਂ ਝਗੜਿਆ ਕਰ ।

ਇਹ ਜ਼ਾਤਾਂ ਦੇ ਬੰਨੇ ,

ਨੇ ਬੰਦੇ ਨੇ ਪਾਏ ,

ਇਵੇਂ ਸਮਝਿਆ ਕਰ ,

ਇਵੇਂ ਸੋਚਿਆ ਕਰ

ਲਹੂ ਆਦਮੀ ਦਾ ,

ਵਹਾਉਣੋਂ ਤੂੰ ਪਹਿਲਾਂ ,

ਜ਼ਰਾ ਸੋਚਿਆ ਕਰ ।

ਜੇ ਇਨਸਾਨ ਬਨ ਜਾਏਂ ,

ਤਾਂ ਇਹ ਹੀ ਗਨੀਮਤ ,

ਤੂੰ ਨਫ਼ਰਤ ਤੋਂ ਮਨ ਨੂੰ ,

ਵੱਖ ਕਰ ਲਿਆ ਕਰ ।

ਇਹ ਸਾਂਝਾਂ ਦੀ ਦੁਨੀਆਂ ,

ਇੱਕਲਿਆਂ ਨਾ ਨਿਭੋਣੀ ,

ਤੇਰੀ ਜਿਲੰਦਗਾਨੀ

ਭਰੇ  ਕਾਫਿਲੇ ਤੋਂ ,

ਨਾਂ ਵਿਛਿੜਆ ਕਰ ।

ਤੂੰ ਜੁਗਨੂੰ ਦੇ ਵਾਂਗਰ ,

ੇਤੇ ਦੀਵੇ ਦੇ ਵਾਂਗਰ ,

ਹਨੇਰੇ ਚ ਸੱਭ ਨੂੰ ਤੂੰ ,

ਚਾਨਣ ਦਿਆ ਕਰ ।

ਇਹ ਸ਼ਾਮਾਂ ਸਵੇਰੇ,

ਖੁਦਾ ਦੀ ਬਦੌਲਤ ,

ਖੁਦਾ ਨੇ ਹੀ ਬਖਸ਼ੀ ਹੈ ,

ਸਾਹਾਂ ਦੀ ਦੌਲਤ ,

ਇਹ ਮੌਸਮ ਸੁਹਾਣੇ ,

ਖੁਦਾ ਦੀ ਹੈ ਬਰਕਤ ।

ਜਦੋਂ ਵੇਖਿਆ ਕਰ ,

ਖੁਦਾ ਹੈ , ਖੁਦਾ ਹੈ ,

ਇਵੇਂ ਆਖਿਆ ਕਰ ।

ਖੁਦਾ ਨਹੀਂ ,ਖੁਦਾ ਨਹੀਂ ,

ਇਵੇਂ ਨਾ ਕਿਹਾ ਕਰ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>