ਕਾਹਿਰਾ- ਮਿਸਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਦੇ ਕਾਫ਼ਲੇ ਤੇ ਉਸ ਸਮੇਂ ਟਮਾਟਰ ਅਤੇ ਜੁੱਤੀਆਂ ਸੁੱਟੀਆਂ ਗਈਆਂ, ਜਦੋਂ ਉਹ ਅਲੈਕਸਜੇਂਡਰਿਆ ਵਿੱਚ ਨਵੇਂ ਵਪਾਰਿਕ ਦੂਤਾਵਾਸ ਤੋਂ ਵਾਪਿਸ ਪਰਤ ਰਹੀ ਸੀ। ਵਿਖਾਵਾਕਾਰੀ ਮੋਨਿਕਾ, ਮੋਨਿਕਾ ਕਹਿ ਕੇ ਵੀ ਫਿਕਰੇ ਕਸ ਰਹੇ ਸਨ।
ਹਿਲਰੀ ਕਲਿੰਟਨ ਦੇ ਕਾਫਿਲੇ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ, ਜਦੋਂ ਅਲੈਕਸਜੇਂਡਰੀਆ ਵਿੱਚ ਵਪਾਰਿਕ ਦੂਤਾਵਾਸ ਨੂੰ ਦੁਬਾਰਾ ਖੋਲ੍ਹੇ ਜਾਣ ਦੇ ਮੌਕੇ ਰੱਖੇ ਗਏ ਸਮਾਗਮ ਦੌਰਾਨ ਹਿਲਰੀ ਨੇ ਕਿਹਾ ਕਿ ਉਹ ਇਸ ਸ਼ਹਿਰ ਵਿੱਚ ਉਨ੍ਹਾਂ ਅਲੋਚਕਾਂ ਨੂੰ ਜਵਾਬ ਦੇਣ ਆਈ ਹੈ ਜੋ ਇਹ ਸਮਝਦੇ ਹਨ ਕਿ ਅਮਰੀਕਾ ਮਿਸਰ ਦੀ ਰਾਜਨੀਤੀ ਵਿੱਚ ਪੱਖਪਾਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਸਪੱਸ਼ਟ ਕਰਨਾ ਚਹੁੰਦੀ ਹਾਂ ਕਿ ਅਮਰੀਕਾ ਮਿਸਰ ਵਿੱਚ ਜਿੱਤਣ ਜਾਂ ਹਾਰਨ ਵਾਲਿਆਂ ਦੀ ਚੋਣ ਕਰਨ ਨਾਲ ਨਹੀਂ ਜੁੜਿਆ।
ਸਮਾਗਮ ਤੋਂ ਬਾਅਦ ਅਮਰੀਕਾ ਦੀ ਵਿਦੇਸ਼ਮੰਤਰੀ ਦੀ ਗੱਡੀ ਨੂੰ ਨਿਸ਼ਾਨਾ ਬਣਾਉਣ ਦਾ ਪੂਰਾ ਯਤਨ ਕੀਤਾ ਗਿਆ। ਪਰਦਰਸ਼ਨਕਾਰੀਆਂ ਨੇ ਕਾਫਿਲੇ ਤੇ ਟਮਾਟਰ, ਪਾਣੀ ਦੀਆਂ ਬੋਤਲਾਂ ਅਤੇ ਜੁੱਤੀਆਂ ਸੁੱਟੀਆਂ ਗਈਆਂ। ਭੜਕੀ ਹੋਈ ਭੀੜ ਨੂੰ ਕੰਟਰੋਲ ਕਰਨ ਲਈ ਦੰਗਾ ਵਿਰੋਧੀ ਸੁਰੱਖਿਆ ਦਲਾਂ ਨੂੰ ਕਾਫ਼ੀ ਮੁਸ਼ਕਤ ਕਰਨੀ ਪਈ। ਭਾਂਵੇ ਪਰਦਰਸ਼ਨਕਾਰੀ ਹਿਲਰੀ ਦੀ ਗੱਡੀ ਨੂੰ ਨਿਸ਼ਾਨਾ ਨਹੀਂ ਬਣਾ ਸਕੇ ਪਰ ਉਹ ਬਹੁਤ ਉਚੀ ਆਵਾਜ਼ ਵਿੱਚ ਮੋਨਿਕਾ, ਮੋਨਿਕਾ ਕਹਿ ਕੇ ਫਿਕਰੇ ਕਸ ਰਹੇ ਸਨ। ਇਸ ਦਾ ਮਤਲੱਬ ਬਿੱਲ ਕਲਿੰਟਨ ਨਾਲ ਜੁੜੇ ਮੋਨਿਕਾ ਲਵਿੰਸਕੀ ਕੇਸ ਨਾਲ ਸੀ।