ਨਵੀਂ ਦਿੱਲੀ- ਪ੍ਰਣਬ ਮੁੱਖਰਜੀ ਦੇਸ਼ ਦੇ 13ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸੰਗਮਾ ਨੂੰ ਭਾਰੀ ਫਰਕ ਨਾਲ ਹਰਾਇਆ। ਪ੍ਰਣਬ ਨੂੰ 7,13,763 ਵੋਟ ਮਿਲੇ ਜਦ ਕੇ ਸੰਗਮਾ ਨੂੰ 3,13,987 ਵੋਟ ਮਿਲੇ। ਇਸ ਤਰ੍ਹਾਂ ਪ੍ਰਣਬ ਨੂੰ 69% ਅਤੇ ਸੰਗਮਾ ਨੂੰ 31% ਵੋਟ ਮਿਲੇ।
ਪ੍ਰਣਬ ਨੇ ਬਹੁਮੱਤ ਹਾਸਿਲ ਕਰਨ ਤੋਂ ਬਾਅਦ ਦੇਸ਼ ਦੀ ਜਨਤਾ ਦਾ ਧੰਨਵਾਦ ਕੀਤਾ। ਪ੍ਰਧਾਨਮੰਤਰੀ ਮਨਮੋਹਨ ਸਿੰਘ ਆਪਣੀ ਪਤਨੀ ਸਮੇਤ ਪ੍ਰਣਬ ਦੇ ਨਿਵਾਸ ਤੇ ਪਹੁੰਚੇ ਅਤੇ ਊਨ੍ਹਾਂ ਨੂੰ ਵਧਾਈ ਦਿੱਤੀ। ਸੋਨੀਆ ਗਾਂਧੀ ਵੀ ਆਪਣੇ ਪੁੱਤਰ ਰਾਹੁਲ ਗਾਂਧੀ ਨਾਲ ਵਧਾਈ ਦੇਣ ਪਹੁੰਚੀ। ਉਮੀਧ ਹੈ ਕਿ 25 ਜੁਲਾਈ ਨੂੰ ਪ੍ਰਣਬ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕ ਲੈਣਗੇ। ਪ੍ਰਣਬ ਦੇ ਨਿਵਾਸ 13 ਤਾਲਕਟੋਰਾ ਦੇ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਵੀ ਸਖਤ ਕਰ ਦਿੱਤੇ ਗਏ ਹਨ।
ਮੁੱਖਰਜੀ ਨੂੰ ਯੂਪੀਏ ਤੋਂ ਇਲਾਵਾ ਸਮਾਜਵਾਦੀ ਪਾਰਟੀ, ਬਸਪਾ, ਆਰਜੇਡੀ ਅਤੇ ਜਨਤਾ ਦਲ ਦਾ ਵੀ ਸਮਰਥੱਣ ਮਿਲਿਆ।ਤ੍ਰਿਣਮੂਲ ਕਾਂਗਰਸ ਨੇ ਵੀ ਕਾਫ਼ੀ ਜਦਜਿਹਿਦ ਤੋਂ ਬਾਅਦ ਸਮਰਥੱਣ ਦੇ ਦਿੱਤਾ ਸੀ। ਵਿਰੋਧੀ ਧਿਰ ਦੇ ਉਮੀਦਵਾਰ ਸੰਗਮਾ ਨੂੰ ਭਾਰਤੀ ਜਨਤਾ ਪਾਰਟੀ, ਅਕਾਲੀ ਦਲ, ਅਸਾਮ ਗਣ ਪ੍ਰੀਸ਼ਦ, ਝਾਰਖੰਡ ਮੁਕਤੀ ਮੋਰਚਾ, ਏਆਈਏਡੀਐਮਕੇ ਅਤੇ ਬੀਜੇਡੀ ਦਾ ਸਮਰਥੱਣ ਮਿਲਿਆ। ਸੀਪੀਆਈ, ਟੀਡੀਪੀ ਅਤੇ ਟੀਆਰਐਸ ਨੇ ਮੱਤਦਾਨ ਵਿੱਚ ਹਿੱਸਾ ਨਹੀੰ ਲਿਆ। ਕਰਨਾਟਕਾ ਵਿੱਚ ਕਰਾਸ ਵੋਟਿੰਗ ਵੀ ਹੋਈ।