ਜਲੰਧਰ- ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਕੀਤੇ ਗਏ ਵਾਧੇ ਤੇ ਅਕਾਲੀ-ਭਾਜਪਾ ਸਰਕਾਰ ਦੀ ਜਮ ਕੇ ਅਲੋਚਨਾ ਕੀਤੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਬਿਜਲੀ ਦੀਆਂ ਵਧੀਆਂ ਹੋਈਆਂ ਦਰਾਂ ਦਾ ਅਪਰੈਲ ਮਹੀਨੇ ਤੋਂ ਭੁਗਤਾਨ ਨਾਂ ਕਰਨ। ਪੰਜਾਬ ਸਰਕਾਰ ਜੇ ਬਕਾਇਆ ਵਸੂਲੀ ਲਈ ਤਾਕਤ ਦਾ ਪ੍ਰਯੋਗ ਕਰੇ ਤਾਂ ਉਹ ਕਾਂਗਰਸ ਦੇ ਕੋਲ ਆਉਣ। ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ ਅਤੇ ਸਰਕਾਰ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ।ਕੈਪਟਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਹਿਲਾਂ ਹੀ ਦੇਸ਼ ਵਿੱਚ ਸੱਭ ਤੋਂ ਜਿਆਦਾ ਬਿਜਲੀ ਦੀਆਂ ਦਰਾਂ ਵਧਾ ਕੇ ਜਨਤਾ ਨਾਲ ਧੱਕਾ ਕੀਤਾ ਹੈ ਅਤੇ ਇਹ ਰੇਟ ਅਪਰੈਲ ਤੋਂ ਵਧਾ ਕੇ ਹੋਰ ਵੀ ਜੁਲਮ ਕੀਤਾ ਹੈ। ਸਰਕਾਰ ਨੂੰ ਨਵੀਆਂ ਦਰਾਂ ਨੋਟੀਫਿਕੇਸ਼ਨ ਵਾਲੇ ਦਿਨ ਤੋਂ ਹੀ ਲਾਗੂ ਕਰਨੀਆਂ ਚਾਹੀਦੀਆਂ ਹਨ।
ਮਹਿੰਗਾਈ ਦੇ ਖਿਲਾਫ਼ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿਘ ਨੇ ਕਿਹਾ ਮੁੱਖਮੰਤਰੀ ਬਾਦਲ ਅਤੇ ਸੁਖਬੀਰ ਬਾਦਲ ਨਿਜੀ ਕੰਪਨੀਆਂ ਵੱਲੋਂ ਲਗਾਏ ਗਏ ਪਾਵਰ ਪਲਾਂਟਾਂ ਦੇ ਆਧਾਰ ਤੇ ਬਿਜਲੀ ਸਰਪਲਸ ਹੋਣ ਦੇ ਦਾਅਵੇ ਕਰ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਨਿਜੀ ਕੰਪਨੀਆਂ ਰਾਜ ਨੂੰ ਬਿਜਲੀ ਦੇਣ ਲਈ ਪਾਬੰਦ ਨਹੀਂ ਹਨ।ਉਨ੍ਹਾਂ ਨੂੰ ਜਿਹੜਾ ਵੀ ਸੂਬਾ ਵੱਧ ਰੇਟ ਦੇਵੇਗਾ ਉਹ ਊਸ ਨੂੰ ਹੀ ਬਿਜਲੀ ਦੀ ਸਪਲਾਈ ਮੁਹਈਆ ਕਰਨਗੀਆਂ। ਪੰਜਾਬ ਵਿੱਚ ਇਸ ਸਮੇਂ 10 ਹਜ਼ਾਰ ਮੇਗਾਵਾਟ ਬਿਜਲੀ ਦੀ ਜਰੂਰਤ ਹੈ ਪਰ ਰਾਜ ਕੋਲ ਸਿਰਫ਼ 6300 ਮੇਗਾਵਾਟ ਹੀ ਹੈ। ਇਨ੍ਹਾਂ ਵਿੱਚ ਕੁਝ ਅਜਿਹੇ ਪਲਾਂਟ ਵੀ ਹਨ ਜਿਨ੍ਹਾਂ ਦਾ ਅਜੇ ਤੱਕ ਕੋਇਲੇ ਦੀ ਸਪਲਾਈ ਸਬੰਧੀ ਕੋਈ ਐਗਰੀਮੈਂਟ ਵੀ ਨਹੀਂ ਹੋ ਸਕਿਆ ਹੈ। ਕੈਪਟਨ ਨੇ ਇਹ ਵੀ ਕਿਹਾ ਕਿ ਜਲਦੀ ਹੀ ਬਾਦਲ ਸਰਕਾਰ ਪੰਜਾਬ ਦੇ ਲੋਕਾਂ ਤੇ 9 ਹਜ਼ਾਰ ਕਰੋੜ ਦੇ ਹੋਰ ਟੈਕਸ ਲਗਾਉਣ ਜਾ ਰਹੀ ਹੈ।
STATEMENT TA BAHUT VADIYAN HAI PER KOI THOS KADAM B CHUK KE DIKHYO JI