ਲੰਡਨ- ਗਗਨ ਨਾਰੰਗ ਨੇ ਉਲੰਪਿਕ ਖੇਡਾਂ ਵਿੱਚ ਪਹਿਲਾ ਮੈਡਲ ਜਿੱਤ ਕੇ ਖਾਤਾ ਖੁਲ੍ਹਵਾਇਆ। ਏਅਰ ਰਾਈਫ਼ਲ ਦੇ 10 ਮੀਟਰ ਮੁਕਾਬਲੇ ਵਿੱਚ ਗਗਨ ਨਾਰੰਗ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗਗਨ ਨੇ 701.1 ਅੰਕਾਂ ਦੇ ਨਾਲ ਕਾਂਸੇ ਦਾ ਮੈਡਲ ਹਾਸਿਲ ਕੀਤਾ। ਭਾਰਤ ਮੈਡਲ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿੱਚ 22ਵੇਂ ਸਥਾਨ ਤੇ ਹੈ। ਚੀਨ ਮੈਡਲ ਪ੍ਰਾਪਤ ਕਰਨ ਵਿੱਚ ਪਹਿਲੇ ਨੰਬਰ ਤੇ ਹੈ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਹਿਲਾ ਮੈਡਲ ਜਿੱਤਣ ਤੇ ਨਾਰੰਗ ਨੂੰ ਵਧਾਈ ਦਿੱਤੀ ਹੈ। ਹਰਿਆਣਾ ਸਰਕਾਰ ਨੇ ਨਾਰੰਗ ਨੂੰ ਇੱਕ ਕਰੋੜ ਰੁਪੈ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਲੰਡਨ 2012 ਖੇਡਾਂ ਵਿੱਚ ਕਵਾਲੀਫਾਈ ਕਰਨ ਵਾਲੇ ਗਗਨ ਪਹਿਲੇ ਖਿਡਾਰੀ ਹਨ, ਜਿਨ੍ਹਾਂ ਨੇ ਕਵਾਲੀਫਾਈ ਰਾਂਊਡ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ।