ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਸੇਨ ਏ ਮਾਰੀਨ ਨਾਂ ਦੇ ਇਲਾਕੇ ਵਿੱਚ ਫਰਾਂਸ ਦਾ ਸਭ ਤੋਂ ਪਹਿਲਾ 374 ਸਾਲ ਪੁਰਾਣਾ ਕਾਲਜ਼ ਕਰਜੇ ਦੇ ਭਾਰ ਥੱਲੇ ਦੱਬ ਕੇ ਬੰਦ ਹੋ ਗਿਆ ਹੈ।ਇਸ ਜੂਲੀ ਨਾਂ ਦੇ ਕਾਲਜ਼ ਨੂੰ 1638 ਵਿੱਚ ਫਰਾਂਸ ਦੇ ਰਾਜੇ ਲੂਈਸ 8 ਨੇ ਬਣਾਇਆ ਸੀ।ਇਸ ਕਾਲਜ਼ ਵਿੱਚ ਫਰਾਂਸ ਦੇ ਮਸ਼ਹੂਰ ਫਿਲਾਸਫਰਾਂ ਨੇ ਡਿੱਗਰੀਆਂ ਹਾਸਲ ਕੀਤੀਆਂ ਸਨ।ਇਥੇ ਪੜ੍ਹਾਈ ਅਤੇ ਹੋਸਟਲ ਦਾ ਪ੍ਰਤੀ ਵਿਦਿਆਰਥੀ 8500 ਐਰੋ ਸਾਲ ਦਾ ਖਰਚਾ ਆਉਦਾ ਸੀ।ਇਸ 23 ਹੈਕਟਰ ਵਿੱਚ ਬਣੇ ਹੋਏ ਕਾਲਜ਼ ਨੂੰ ਪਿਛਲੀ 4 ਜੁਲਾਈ ਨੂੰ ਅਦਾਲਤ ਨੇ ਲੱਖਾਂ ਐਰੋ ਦੇ ਕਰਜ਼ੇ ਥੱਲੇ ਦੱਬੇ ਹੋਏ ਨੂੰ ਕੁਰਕੀ ਕਰਨ ਦਾ ਹੁਕਮ ਸੁਣਾਇਆ ਹੈ।ਇਥੇ ਇਹ ਵੀ ਯਿਕਰ ਯੋਗ ਹੈ ਕਿ ਸਾਲ 2008 ਤੋਂ ਵਿਦਿਆਰਥੀਆਂ ਦੇ ਦਾਖਲੇ ਵਿੱਚ ਦਿੱਨ ਬ ਦਿੱਨ ਕਮੀ ਹੋ ਰਹੀ ਸੀ।ਜਿਸ ਦਾ ਕਾਰਨ ਮਾੜੇ ਨਤੀਜ਼ੇ ਅਤੇ ਘੱਟ ਡਿੱਗਰੀਆਂ ਨੂੰ ਜੁਮੇਵਾਰ ਦੱਸਿਆ ਜਾਦਾਂ ਹੈ।