ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ਤੇ ਰੱਖਿਆ ਸੂਤਰ ਤੇ ਰੱਖੜੀ ਬੰਨ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਦੀ ¦ਬੀ ਉਮਰ ਦੀ ਕਾਮਨਾ ਕੀਤੀ ਤੇ ਭਰਾਵਾਂ ਨੇ ਆਪਣੀ ਭੈਣ ਦੀ ਜੀਵਨ ਭਰ ਰੱਖਿਆ ਕਰਨ ਦਾ ਵਚਨ ਦਿੱਤਾ। ਭਰਾਵਾਂ ਨੇ ਆਪਣੀ ਭੈਣਾਂ ਨੂੰ ਤੋਹਫ਼ੇ ਵੀ ਦਿੱਤੇ। ਉਥੇ ਬਾਜ਼ਾਰਾਂ ਵਿਚ ਕਈ ਭੈਣਾਂ ਨੇ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨਣ ਲਈ ਆਉਂਦੀਆਂ-ਜਾਂਦੀਆਂ ਵਿਖਾਈ ਦਿੱਤੀਆਂ। ਰੱਖੜੀ ਨੂੰ ਲੈ ਕੇ ਬਾਜ਼ਾਰਾਂ ਵਿਚ ਰੱਖੜੀ ਦੀਆਂ ਦੁਕਾਨਾਂ, ਹਲਵਾਈ ਦੀਆਂ ਦੁਕਾਨਾਂ ਤੇ ਡਰਾਈਫਰੂਟ ਅਤੇ ਚਾਕਲੇਟ ਵਾਲੀਆਂ ਦੁਕਾਨਾਂ ’ਤੇ ਵੀ ਖੂਬ ਚਹਿਲ-ਪਹਿਲ ਰਹੀ। ਲੋਕ ਸਵੇਰੇ ਹੀ ਬਾਜ਼ਾਰਾਂ ਵਿਚ ਖਰੀਦਦਾਰੀ ਲਈ ਪਹੁੰਚਣੇ ਸ਼ੁਰੂ ਹੋ ਗਏ। ਖਾਸ ਗੱਲ ਇਹ ਰਹੀ ਕਿ ਇਸ ਵਾਰ ਲੋਕਾਂ ਨੇ ਮਿਠਾਈ ਦੀ ਬਜਾਏ ਡਰਾਈਫੂਟ ਤੇ ਚਾਕਲੇਟ ਦੀ ਖਰੀਦਦਾਰੀ ਨੂੰ ਤਰਜੀਹ ਦਿੱਤੀ। ਬੱਚੇ ਵੀ ਰੱਖੜੀ ਨੂੰ ਲੈ ਕੇ ਬਹੁਤ ਉਤਸਾਹਿਤ ਵਿਖਾਈ ਦਿੱਤੇ। ਬੱਚਿਆਂ ਦੇ ਹੱਥ ਰੱਖੜੀਆਂ ਨਾਲ ਭਰੇ ਹੋਏ ਸਨ। ਬੱਚਿਆਂ ਦੀ ਕਲਾਈ ਤੇ ਹਨੂੰਮਾਨ, ਗਨੇਸ਼ਾ, ਕ੍ਰਿਸ਼ਨਾਂ ਅਤੇ ਡਾਰੀਮਾਨ ਆਦਿ ਰੱਖੜੀਆਂ ਸਜੀਆਂ ਹੋਈਆਂ ਸਨ। ਗੌਰਤਲਬ ਹੈ ਕਿ ਰੱਖੜੀ ਦੀ ਪੂਰਵ ਸੰਧਿਆ ਤੇ ਵੀ ਭੈਣਾ ਨੇ ਆਪਣੇ ਭਰਾਵਾਂ ਲਈ ਰੱਖੜੀਆਂ ਦੀ ਜੰਮ ਕੇ ਖਰੀਦਦਾਰੀ ਕੀਤੀ ਸੀ।
ਧੂਮਧਾਮ ਨਾਲ ਮਨਾਇਆ ਰੱਖੜੀ ਦਾ ਤਿਉਹਾਰ : ਭੈਣਾਂ ਨੇ ਭਰਾਵਾਂ ਦੀ ਲੰਬੀ ਉਮਰ ਦੀ ਕੀਤੀ ਕਾਮਨਾ
This entry was posted in ਪੰਜਾਬ.