ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਲਿਟਲ ਏਂਜਲਸ ਪ੍ਰੀਪੇਟ੍ਰੀ ਪਲੇਅ-ਵੇ ਸਕੂਲ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਫੈਂਸੀ ਡਰੈਸ ਮੁਕਾਬਲੇ ਵਿਚ ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚੇ ਰਾਧਾ-ਕ੍ਰਿਸ਼ਨ, ਸ੍ਰੀ ਰਾਮ ਚੰਦਰ-ਸੀਤਾ, ਲਛਮਣ, ਹਨੂੰਮਾਨ, ਕ੍ਰਿਸ਼ਨ-ਸੁਦਾਮਾ ਦੇ ਰੂਪ ਵਿਚ ਸਜੇ ਹੋਏ ਸਭ ਦਾ ਮਨ ਮੋਹ ਰਹੇ ਸਨ। ਸਮਾਰੋਹ ਦੇ ਦੌਰਾਨ ਨੰਨ੍ਹੇ-ਮੁੰਨ੍ਹੇ ਬਾਲ ਗੋਪਾਲਾਂ ਨੇ ਮਟਕੀ ਤੋੜਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਬੱਚਿਆਂ ਨੇ ਫ਼ਿਲਮੀ ਗੀਤਾਂ ਦੀਆਂ ਧੁੰਨਾਂ ’ਤੇ ਨ੍ਰਿੱਤ ਪੇਸ਼ ਕਰਦੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਬੱਚਿਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਿਹਾੜੇ ਦਾ ਮਹੱਤਵ ਵੀ ਦੱਸਿਆ ਗਿਆ। ਪ੍ਰੋਗਰਾਮ ਦਾ ਬੱਚਿਆਂ ਅਤੇ ਸਕੂਲ ਸਟਾਫ਼ ਨੇ ਭਰਪੂਰ ਆਨੰਦ ਮਾਣਿਆ। ਸਮਾਰੋਹ ਵਿਚ ਬੱਚਿਆਂ ਨੇ ‘ਮਇਆ ਯਸ਼ੋਦਾ ਯੇ ਤੇਰਾ ਕਨ੍ਹਈਆਂ ਪਨਘਟ ਪੇ ਮੇਰੀ ਪਕੜੇ ਹੈ ਬਈਆਂ…’, ‘ ਬੜਾ ਨਟਖਟ ਹੈ ਕ੍ਰਿਸ਼ਨ ਕਨ੍ਹਈਆਂ…’, ‘ਵੋ ਹੈ ਅਲਬੇਲਾ ਮਦ ਨੈਣੋਂ ਵਾਲਾ…’ ਅਤੇ ‘ਯਸ਼ੋਮਤੀ ਮਈਆਂ ਸੇ ਬੋਲੇ ਨੰਦਲਾਲਾ…’ ਆਦਿ ਗੀਤਾਂ ’ਤੇ ਨ੍ਰਿੱਤ ਕਰਕੇ ਮਨ ਮੋਹ ਲਿਆ। ਸਮਾਰੋਹ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਨੀਲਮ ਡੇਮਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਬੱਚਿਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ। ਇਸ ਲਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਦਾ ਵਿਧਾਨ ਹੈ। ਉਨ੍ਹਾਂ ਦੱਸਿਆ ਕਿ ਭਗਵਾਨ ਕ੍ਰਿਸ਼ਨ ਨੇ ਦੁਸ਼ਟਾਂ ਅਤੇ ਰਾਖ਼ਸ਼ਸਾਂ ਦਾ ਨਾਸ਼ ਕਰਨ ਦੇ ਲਈ ਵੀ ਧਰਤੀ ਉਤੇ ਅਵਤਾਰ ਲਿਆ ਸੀ। ਕ੍ਰਿਸ਼ਨ ਭਗਵਾਨ ਨੇ ਮਥੁਰਾ, ਵਰਿੰਦਾਵਨ ਅਤੇ ਬ੍ਰਜ ਵਾਸੀਆਂ ਨੂੰ ਰਾਖ਼ਸ਼ਸੀ ਸ਼ਕਤੀਆਂ ਤੋਂ ਕਈ ਵਾਰ ਬਚਾਇਆ। ਡਾਇਰੈਕਟਰ ਦਰਸ਼ਨ ਡੇਮਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਮਧੂ ਆਹੂਜਾ, ਮਧੂ ਖੁੰਗਰ, ਸਵੀਟੀ, ਪੂਜਾ ਸਮੇਤ ਸਕੂਲ ਦਾ ਸਟਾਫ਼ ਵੀ ਮੌਜੂਦ ਸੀ।