ਮੁੰਬਈ- ਈਸ਼ਾ ਦਿਓਲ ਫਿਲਮੀ ਦੁਨੀਆਂ ਵਿੱਚ ਭਾਂਵੇ ਸਫਲ ਨਹੀਂ ਹੋ ਸਕੀ ਅਤੇ ਇੱਕ ਵਪਾਰੀ ਨਾਲ ਵਿਆਹ ਕਰਵਾ ਕੇ ਆਪਣੀ ਗ੍ਰਹਿਸਤੀ ਵਸਾ ਚੁੱਕੀ ਹੈ। ਫਿਰ ਵੀ ਉਸ ਦਾ ਕਹਿਣਾ ਹੈ ਕਿ ਉਹ ਡਾਨਸ ਨਾਲੋਂ ਆਪਣਾ ਸਬੰਧ ਨਹੀਂ ਤੋੜ ਸਕਦੀ।
ਈਸ਼ਾ ਓਡੀਸੀ ਨਾਚ ਦੀ ਇੱਕ ਚੰਗੀ ਨਰਤਕੀ ਹੈ। ਉਸ ਦਾ ਕਹਿਣਾ ਹੈ ਕਿ ਇਹ ਸ਼ੌਂਕ ਉਸ ਨੂੰ ਅਤੇ ਉਸ ਦੀ ਭੈਣ ਆਹਨਾ ਨੂੰ ਮਾਂ ਹੇਮਾ ਮਾਲਿਨੀ ਤੋਂ ਵਿਰਸੇ ਵਿੱਚ ਮਿਲਿਆ ਹੈ ਅਤੇ ਉਹ ਇਸ ਨੂੰ ਜਾਰੀ ਰੱਖੇਗੀ। ਈਸ਼ਾਂ ਦਾ ਕਹਿਣਾ ਹੈ ਕਿ ਮੈਂ ਨਾਚ ਕਦੇ ਨਹੀੰ ਛੱਡ ਸਕਦੀ। ਈਸ਼ਾਂ ਨੇ ਮੁੰਬਈ ਵਿੱਚ ਦਹੀਂ ਹਾਂਡੀ ਦੇ ਮੌਕੇ ਤੇ ਪ੍ਰਸਿੱਧ ਮੰਗਲਾਚਰਣ ਓਡੀਸੀ ਨਾਚ ਪੇਸ਼ ਕੀਤਾ। ਉਹ ਪਹਿਲਾਂ ਵੀ ਅਜਿਹੇ ਪ੍ਰੋਗਰਾਮ ਆਪਣੀ ਮਾਂ ਅਤੇ ਭੈਣ ਨਾਲ ਪੇਸ਼ ਕਰ ਚੁੱਕੀ ਹੈ ਪਰ ਇਸ ਵਾਰ ਉਸ ਨੇ ਇੱਕਲੀ ਨੇ ਹੀ ਇਹ ਪਰਫਾਰਮੈਂਸ ਦਿੱਤੀ। ਉਸ ਨੇ ਕਿਹਾ ਕਿ ਮੈਨੂੰ ਜਨਮ ਅਸ਼ਟਮੀ ਤੇ ਇਹ ਨਾਚ ਪੇਸ਼ ਕਰਕੇ ਬਹੁਤ ਖੁਸ਼ੀ ਹੋਈ ਹੈ।ਉਸ ਨੇ ਕਿਹਾ ਕਿ ਬੱਚਪਨ ਤੋਂ ਹੀ ਉਹ ਕ੍ਰਿਸ਼ਨ ਭਗਤ ਹੈ ਅਤੇ ਉਸ ਦਾ ਵਿਆਹ ਵੀ ਕ੍ਰਿਸ਼ਨ ਮੰਦਿਰ ਵਿੱਚ ਹੀ ਹੋਇਆ ਹੈ।