ਨਵੀਂ ਦਿੱਲੀ- ਲੰਡਨ ਉਲੰਪਿਕ ਵਿੱਚ ਸਿਲਵਰ ਮੈਡਲ ਜਿੱਤਣ ਤੇ ਸ਼ਸ਼ੀਲ ਕੁਮਾਰ ਤੇ ਇਨਾਮਾਂ ਦੀ ਬਾਰਿਸ਼ ਹੋਣ ਲਗੀ ਹੈ। ਹਰਿਆਣਾ ਦੇ ਮੁੱਖਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਪਹਿਲਵਾਨ ਸੁਸ਼ੀਲ ਨੂੰ ਡੇਢ ਕਰੋੜ ਰੁਪੈ ਨਕਦ ਧੰਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਨੇ ਇੱਕ ਕਰੋੜ ਰੁਪੈ ਦੇਣ ਦਾ ਐਲਾਨ ਕੀਤਾ ਹੈ।ਰੇਲ ਮੰਤਰੀ ਮੁਕੁਲ ਰਾਇ ਨੇ 75 ਲੱਖ ਰੁਪੈ ਦਾ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਸੁਸ਼ੀਲ ਨੇ ਉਲੰਪਿਕ ਵਿੱਚ 66 ਕਿਲੋਗਰਾਮ ਫਰੀ ਸਟਾਈਲ ਵਿੱਚ ਸਿਲਵਰ ਮੈਡਲ ਜਿੱਤਿਆ ਹੈ।
ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਵੀ ਸੁਸ਼ੀਲ ਨੂੰ ਇੱਕ ਕਰੋੜ ਰੁਪੈ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸ਼ੀਲਾ ਨੇ ਕਿਹਾ ਕਿ ਸੁਸ਼ੀਲ ਨੇ ਉਲੰਪਿਕ ਵਿੱਚ ਇਤਿਹਾਸ ਰਚ ਕੇ ਸਾਡਾ ਸੱਭ ਦਾ ਗੌਰਵ ਵਧਾਇਆ ਹੈ। ਹਰਿਆਣਾ ਸਰਕਾਰ ਨੇ ਸੋਨੀਪਤ ਵਿੱਚ ਕੁਸ਼ਤੀ ਅਕੈਡਮੀ ਬਣਾਉਣ ਲਈ ਸੁਸ਼ੀਲ ਕੁਮਾਰ ਨੂੰ ਜਮੀਨ ਦੇਣ ਦਾ ਵੀ ਐਲਾਨ ਕੀਤਾ ਹੈ। ਹੁੱਡਾ ਨੇ ਸੁਸ਼ੀਲ ਕੁਮਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਸ ਨੇ ਰਾਜ ਅਤੇ ਦੇਸ਼ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ।