ਪਟਿਆਲਾ – ਅੱਜ ਇੱਥੇ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਉਘੇ ਬਜੁਰਗ ਮਿੰਨੀ ਕਹਾਣੀ ਲੇਖਕ ਅੱਵਲ ਸਰਹੱਦੀ ਦੇ ਮਿੰਨੀ ਕਹਾਣੀ ਸੰਗ੍ਰਹਿ ‘ਖ਼ਬਰਨਾਮਾ’ ਦੇ ਦੂਜੇ ਸੰਸਕਰਣ ਦਾ ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ਆਸ਼ਟ, ਅੱਵਲ ਸਰਹੱਦੀ, ਡਾ. ਨਾਇਬ ਸਿੰਘ ਮੰਡੇਰ (ਹਰਿਆਣਾ), ਬੀਬੀ ਜੌਹਰੀ, ਸੁਖਦੇਵ ਸਿੰਘ ਸ਼ਾਂਤ ਅਤੇ ਬਾਬੂ ਸਿੰਘ ਰੈਹਲ ਸ਼ਾਮਿਲ ਹੋਏ। ਵੱਡੀ ਗਿਣਤੀ ਵਿਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਅਤੇ ਵਿਸ਼ੇਸ਼ ਕਰਕੇ ਹਰਿਆਣਾ ਤੋਂ ਪੁੱਜੇ ਸਾਹਿਤਕਾਰਾਂ ਨੂੰ ਜੀ ਆਇਆਂ ਕਹਿੰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਨੇੜ ਭਵਿੱਖ ਵਿਚ ਸਭਾ ਦੀ ਇਕ ਸਾਂਝੀ ਪੁਸਤਕ ਛਾਪਣ ਦੀ ਵਿਉਂਤ ਬਾਰੇ ਦੱਸਿਆ। ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਮਿੰਨੀ ਕਹਾਣੀ ਸੰਗ੍ਰਹਿ ‘ਖ਼ਬਰਨਾਮਾ’ ਰਿਲੀਜ਼ ਕੀਤਾ ਗਿਆ। ਇਸ ਪੁਸਤਕ ਉਪਰ ਪਰਚਾ ਪੜ੍ਹਦਿਆਂ ਉਘੇ ਮਿੰਨੀ ਕਹਾਣੀ ਲੇਖਕ ਸੁਖਦੇਵ ਸਿੰਘ ਸ਼ਾਂਤ ਨੇ ਪੁਸਤਕ ਦੇ ਵਿਸ਼ਾ ਵਸਤੂ ਅਤੇ ਸ਼ਿਲਪ ਵਿਧਾਨ ਬਾਰੇ ਰੌਸ਼ਨੀ ਪਾਈ। ਡਾ. ਸੁਖਮਿੰਦਰ ਸਿੰਘ ਸੇਖੋਂ ਅਤੇ ਹਰਪ੍ਰੀਤ ਸਿੰਘ ਰਾਣਾ ਦੀ ਇਸ ਪੁਸਤਕ ਬਾਰੇ ਸਾਂਝੀ ਰਾਏ ਇਹ ਸੀ ਕਿ ਜੇ ਅੱਜ ਵਿਦਵਾਨ ਮਿੰਨੀ ਕਹਾਣੀ ਨੂੰ ਸਾਹਿਤਕ ਵਿਧਾ ਵਜੋਂ ਸਵੀਕ੍ਰਿਤੀ ਦੇਣ ਲੱਗੇ ਹਨ ਤਾਂ ਇਸ ਪਿੱਛੇ ਸਰਹੱਦੀ ਵਰਗੇ ਮੁੱਢਲੇ ਮਿੰਨੀ ਕਹਾਣੀ ਲੇਖਕਾਂ ਦੀ ਰਚਨਾ ਦਾ ਵੱਡਾ ਹੱਥ ਹੈ। ਮਿੰਨੀ ਕਹਾਣੀ ਬਾਰੇ ਪੀ.ਐਚ ਡੀ. ਕਰਨ ਵਾਲੇ ਡਾ. ਨਾਇਬ ਸਿੰਘ ਮੰਡੇਰ ਦਾ ਕਹਿਣਾ ਸੀ ਕਿ ਸਮਾਜਿਕ ਸਰੋਕਾਰਾਂ ਪੱਖੋਂ ਇਹ ਪੁਸਤਕ ਪੰਜਾਬੀ ਮਿੰਨੀ ਕਹਾਣੀ ਦੀ ਰਵਾਇਤ ਨੂੰ ਅੱਗੇ ਤੋਰਦੀ ਹੈ।
ਸਾਢੇ ਤਿੰਨ ਘੰਟੇ ਤੱਕ ਚੱਲੇ ਇਸ ਸਮਾਗਮ ਦੇ ਦੂਜੇ ਹਿੱਸੇ ਵਿਚ ਵੱਖ ਵੱਖ ਪ੍ਰਸਿੱਧ ਲਿਖਾਰੀਆਂ ਵਿਚੋਂ ਡਾ. ਮਨਜੀਤ ਸਿੰਘ ਬੱਲ, ਡਾ. ਹਰਜੀਤ ਸਿੰਘ ਸੱਧਰ, ਮਨਜੀਤ ਪੱਟੀ, ਸੁਖਦੇਵ ਸਿੰਘ ਚਹਿਲ, ਸ਼ਾਇਰ ਕੁਲਵੰਤ ਸਿੰਘ, ਸ੍ਰੀਮਤੀ ਸੁਕੀਰਤੀ ਭਟਨਾਗਰ, ਡਾ. ਅਰਵਿੰਦਰ ਕੌਰ, ਡਾ. ਰਾਜਵੰਤ ਕੌਰ ਪੰਜਾਬੀ, ਸੁਰਿੰਦਰ ਕੌਰ ਬਾੜਾ, ਡਾ. ਗਗਨਦੀਪ ਕੌਰ, ਰਜਵੰਤ ਕੌਰ ਖਹਿਰਾ, ਗੁਸਈਆਂ ਦੇ ਸੰਪਾਦਕ ਕੁਲਵੰਤ ਸਿੰਘ ਨਾਰੀਕੇ, ਸਰਬਜੀਤ ਕੌਰ ਜੱਸ, ਰੇਨੂੰ ਵਰਮਾ, ਸੁਖਵਿੰਦਰ ਕੌਰ ਆਹੀ, ਕੈਪਟਨ ਮਹਿੰਦਰ ਸਿੰਘ, ਹਰੀ ਸਿੰਘ ਚਮਕ, ਅਮਰਜੀਤ ਕੌਰ ਮਾਨ, ਰਘਬੀਰ ਮਹਿਮੀ, ਜੰਟੀ ਬੇਤਾਬ ਬੀਂਬੜ, ਕ੍ਰਿਸ਼ਨ ਧੀਮਾਨ, ਅੰਗਰੇਜ਼ ਕਲੇਰ, ਹਰੀਦੱਤ ਹਬੀਬ, ਅਸ਼ੋਕ ਗੁਪਤਾ, ਐਮ.ਐਸ.ਜੱਗੀ, ਬਲਬੀਰ ਜਲਾਲਾਬਾਦੀ, ਐਮ. ਰਮਜ਼ਾਨ ਕੰਗਣਵਾਲਵੀ, ਭੁਪਿੰਦਰ ਉਪਰਾਮ, ਸਿਮਰਨਜੀਤ ਸਿੰਘ ਸਿਮਰ, ਬਲਵਿੰਦਰ ਭੱਟੀ, ਗੁਰਦਰਸ਼ਨ ਸਿੰਘ ਗੁਸੀਲ, ਬਲਬੀਰ ਸਿੰਘ ਖਹਿਰਾ, ਨਿਰੰਜਣ ਸਿੰਘ ਸੈਲਾਨੀ, ਗੁਰਪ੍ਰੀਤ, ਡਾ. ਜੀ.ਐਸ.ਆਨੰਦ, ਪੰਮੀ ਫੱਗੂਵਾਲੀਆ ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਪੜ੍ਹੀਆਂ।
ਸਮਾਗਮ ਵਿਚ ਅੰਮ੍ਰਿਤ ਸਿੰਘ ਸੂਲਰ, ਪ੍ਰੋ. ਜੀ.ਐਸ.ਭਟਨਾਗਰ, ਅਨਾਇਤ ਅਲੀ, ਅਨੀਤਾ ਵਰਮਾ, ਨਰਿੰਦਰ ਸਿੰਘ ਤੇਜਾਂ, ਦਵਿੰਦਰ ਪਟਿਆਲਵੀ, ਰਮਿੰਦਰ ਸਿੰਘ, ਰੰਗਕਰਮੀ ਜਗਜੀਤ ਸਰੀਨ, ਚਰਨ ਬੰਬੀਹਾ ਭਾਈ ਆਦਿ ਲੇਖਕ ਅਤੇ ਸਾਹਿਤ ਪ੍ਰੇਮੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਅੰਤ ਵਿਚ ਅਮਰੀਕਾ ਵਿਚ ਪੰਜਾਬੀ ਭਾਈਚਾਰੇ ਨਾਲ ਵਾਪਰੀ ਘਟਨਾ ਦੌਰਾਨ ਵਿਛੋੜਾ ਦੇ ਗਈਆਂ ਰੂਹਾਂ, ਕਹਾਣੀਕਾਰ ਹਰਭਜਨ ਸਿੰਘ ਨੀਰ, ਸਭਾ ਦੇ ਮੈਂਬਰ ਹਰੀ ਸਿੰਘ ਚਮਕ ਦੇ ਭੈਣ ਜੀ ਮਨਜੀਤ ਕੌਰ ਦੇ ਅਕਾਲ ਚਲਾਣੇ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪਟਿਆਲਾ ਦੇ ਸਟੇਜੀ ਸ਼ਾਇਰ ਅਨੋਖ ਸਿੰਘ ਜ਼ਖ਼ਮੀ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ।
ਸੰਚਾਲਨ ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਨਿਭਾਇਆ।