ਲੁਧਿਆਣਾ – ਟੀ.ਈ.ਟੀ.ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਪੰਜਾਬ ਦੀ ਇਕਾਈ ਲੁਧਿਆਣਾ ਦੇ ਬਲਾਕ ਪ੍ਰਧਾਨਾਂ ਅਤੇ ਸਰਗਰਮ ਮੈਂਬਰਾਂ ਦੀ ਅਹਿਮ ਮੀਟਿੰਗ ਸਥਾਨਕ ਭਾਈ ਚਤਰ ਸਿੰਘ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਦੀਪ ਰਾਜਾ ਅਤੇ ਸੂਬਾ ਕਮੇਟੀ ਮੈਂਬਰ ਪ੍ਰਿੰਸ ਅਰੋੜਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਵੱਖ-ਵੱਖ ਮੈਂਬਰਾਂ ਦੀਆਂ 19 ਅਗਸਤ ਦੀ ਲੁਧਿਆਣਾ ਰੈਲੀ ਸਬੰਧੀ ਡਿਊਟੀਆਂ ਲਗਾਈਆਂ ਗਈਆਂ। ਪ੍ਰਿੰਸ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਚੱ ਯੋਗਤਾ ਪ੍ਰਾਪਤ ਟੀ.ਈ.ਟੀ.ਪਾਸ ਬੇਰੁਜਗਾਰ ਅਧਿਆਪਕਾਂ ਨੂੰ ਨਿਯੁਕਤ ਨਾ ਕਰਕੇ ਸਰਾਸਰ ਵਧੀਕੀ ਕਰ ਰਹੀ ਹੈ । ਪਿਛਲੇ ਇਕ ਸਾਲ ਤੋਂ ਅਧਿਆਪਕਾਂ ਨੂੰ ਲਾਰੇ ਲਗਾਏ ਜਾ ਰਹੇ ਹਨ ਜਿਸਦੀ ਯੂਨੀਅਨ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ । ਦੀਪ ਰਾਜਾ ਨੇ ਕਿਹਾ ਕਿ 15 ਅਗਸਤ ਨੂੰ ਯੂਨੀਅਨ ਵੱਲੋਂ ਬਠਿੰਡਾ, ਪਟਿਆਲਾ, ਮੁਹਾਲੀ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਸ਼ਾਂਤੀਪੂਰਵਕ ਰੋਸ ਮੁਜਾਹਰਾ ਕੀਤਾ ਜਾਣਾ ਸੀ ਪਰ ਆਜ਼ਾਦੀ ਦਿਵਸ ਦੇ ਮੌਕੇ ਤੇ ਇਹਨਾਂ ਬੇਰੁਜਗਾਰ ਅਧਿਆਪਕ-ਅਧਿਆਪਕਾਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਸਾਰਾ ਦਿਨ ਨਜ਼ਰਬੰਦ ਰੱਖਿਆ ਜੋ ਕਿ ਸ਼ਰੇਆਮ ਮਨੁੱਖੀ ਅਧਿਕਾਰਾਂ ਦਾ ਕਤਲ ਹੈ । ਰੋਜ਼ਗਾਰ ਦੇਣ ਦੀ ਥਾਂ ਸਰਕਾਰ ਉਚ ਯੋਗਤਾ ਪ੍ਰਾਪਤ ਬੇਰੁਜਗਾਰਾਂ ਨੂੰ ਸਰੀਰਿਕ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੀ ਹੈ । ਹਰਸ਼ ਖੰਨਾ ਨੇ ਕਿਹਾ ਕਿ 19 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਟੀ.ਈ.ਟੀ.ਪਾਸ ਬੇਰੁਜਗਾਰ ਅਧਿਆਪਕ ਸ਼ਾਮਿਲ ਹੋਣਗੇ । ਜੇਕਰ ਕੋਈ ਵੀ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਇਸਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਹੋਵੇਗੀ । ਜਸਵੀਰ ਕੌਰ ਨੇ ਕਿਹਾ ਕਿ ਸਰਕਾਰ ਵਾਅਦਾ ਖਿਲਾਫੀ ਨੂੰ ਛੱਡ ਕੇ ਜਲਦ ਤੋਂ ਜਲਦ ਟੀ.ਈ.ਟੀ.ਪਾਸ ਅਧਿਆਪਕਾਂ ਨੂੰ ਨਿਯੁਕਤ ਕਰਕੇ ਸਕੂਲਾਂ ਵਿੱਚ ਭੇਜੇ ਤਾਂ ਜੋ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ । ਇਸ ਮੌਕੇ ਮੈਡਮ ਪੂਨਮ ਸ਼ਰਮਾ, ਕੀਰਤੀ ਖੰਨਾ, ਅੰਮ੍ਰਿਤਪਾਲ ਕੌਰ, ਕਿਰਨਪਾਲ ਕੌਰ, ਪਰਮਜੀਤ ਕੌਰ, ਪ੍ਰਵੀਨ ਕੌਰ, ਜਸਵੰਤ ਮਾਛੀਵਾੜਾ, ਕੁਲ ਭੂਸ਼ਣ, ਸੰਦੀਪ ਸਮਰਾਲਾ, ਮਨਪ੍ਰੀਤ ਸਿੰਘ, ਲਾਲ ਸਿੰਘ, ਸੁਖਦੀਪ ਸਿੰਘ, ਮਨਸਿਮਰਨ, ਪਲਵਿੰਦਰ ਮਹੇਰਨਾ, ਚਰਨਜੀਤ ਸਿੰਘ, ਹਰਮਿੰਦਰ ਕੈਂਥ ਆਦਿ ਯੂਨੀਅਨ ਆਗੂ ਹਾਜ਼ਰ ਸਨ ।
ਟੀ.ਈ.ਟੀ.ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੀ 19 ਦੀ ਲੁਧਿਆਣਾ ਰੈਲੀ ਦੀਆਂ ਤਿਆਰੀਆਂ ਮੁਕੰਮਲ
This entry was posted in ਪੰਜਾਬ.