ਮੁੰਬਈ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਉਚ ਸਿੱਖਿਆ ਸਬੰਧੀ ਆਪਣੀ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਐਡਮਿਸ਼ਨ ਵਿੱਚ ਵੱਡੇ ਕਟ-ਆਫ਼ ਤੋਂ ਮੈਂ ਬਹੁਤ ਪਰੇਸ਼ਾਨ ਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਚੰਗੀਆਂ ਸੰਸਥਾਵਾਂ ਵਿੱਚ ਏਡੀ ਵੱਡੀ ਕਟ-ਆਫ਼ ਲਿਸਟ ਹੁੰਦੀ ਹੈ ਕਿ ਬਹੁਤ ਸਾਰੇ ਵਿਦਿਆਰਥੀ ਐਡਮਿਸ਼ਨ ਤੋਂ ਵੰਚਿਤ ਰਹਿ ਜਾਂਦੇ ਹਨ। ਆਈਆਈਟੀ ਵਰਗੀਆਂ ਸੰਸਥਾਵਾਂ ਵਿੱਚ ਜੋ ਵਿਦਿਆਰਥੀ ਦਾਖਿਲਾ ਲੈਣ ਦੇ ਯੋਗ ਹੁੰਦੇ ਹਨ,ਉਨ੍ਹਾਂ ਨੂੰ ਵੀ ਦਾਖਿਲਾ ਨਹੀਂ ਮਿਲਦਾ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਮੈਂ ਹਜ਼ਾਰਾਂ ਵਿਦਿਆਥੀਆਂ ਨੂੰ ਇਨ੍ਹਾਂ ਸੰਸਥਾਵਾਂ ਵਿੱਚ ਅਪਲਾਈ ਕਰਦੇ ਹੋਏ ਵੇਖਦਾ ਹਾਂ ਅਤੇ ਫਿਰ ਵੇਖਦਾ ਹਾਂ ਕਿ ਸੱਭ ਤੋਂ ਘੱਟ ਕਟ-ਆਫ਼ ਕਿੰਨਾ ਰਿਹਾ। ਪ੍ਰਧਾਨਮੰਤਰੀ ਨੇ ਕਿਹਾ ਕਿ ਇਸ ਗੱਲ ਤੇ ਮੇਰਾ ਮਨ ਬਹੁਤ ਦੁੱਖੀ ਹੁੰਦਾ ਹੈ ਕਿ ਸਾਡੇ ਨੌਜਵਾਨਾਂ ਲਈ ਕਿੰਨੇ ਘੱਟ ਮੌਕੇ ਹਨ।
ਪ੍ਰਧਾਨਮੰਤਰੀ ਨੇ ਮੁੰਬਈ ਵਿੱਚ ਆਈਆਈਟੀ ਦੀ ਗੋਲਡਨ ਜੁਬਲੀ ਕਾਨਵੋਕੇਸ਼ਨ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੋਲਡਨ ਜੁਬਲੀ ਪ੍ਰੋਗਰਾਮ ਸਾਡੇ ਲਈ ਬੜੀ ਗਰਵ ਦੀ ਗੱਲ ਹੈ ਪਰ ਦੇਸ਼ ਨੂੰ ਅਜਿਹੀਆਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੀ ਲੋੜ ਹੈ।ਉਨ੍ਹਾਂ ਨੇ ਕਿਹਾ ਕਿ ਪਿੱਛਲੇ 8 ਸਾਲਾਂ ਵਿੱਚ ਦੇਸ਼ ਦੇ ਸਕੈਂਡਰੀ ਅਤੇ ਟੈਕਨੀਕਲ ਐਜੂਕੇਸ਼ਨ ਵਿੱਚ ਬਹੁਤ ਨਿਵੇਸ਼ ਹੋਇਆ ਹੈ। ਇਸ ਕਰਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਅਜਿਹੀਆਂ ਸੰਸਥਾਵਾਂ ਖੋਲ੍ਹਣ ਦੀ ਪਰਕਿਰਿਆ ਜਾਰੀ ਹੈ।