ਫਤਹਿਗੜ੍ਹ ਸਾਹਿਬ -“ਗਵਰਨਰ ਦਾ ਅਹੁਦਾ ਸੈਂਟਰ ਵੱਲੋਂ ਕਿਸੇ ਸੂਬੇ ਦੀਆਂ ਸਮੁੱਚੀਆਂ ਕੌਮਾਂ, ਧਰਮਾਂ ਅਤੇ ਫਿਰਕਿਆਂ ਦੀ ਨਿਰਪੱਖਤਾਂ ਨਾਲ ਨੁਮਾਇੰਦਗੀ ਕਰਨ ਵਾਲਾ ਅਤੇ ਸਭਨਾਂ ਨੂੰ ਬਰਾਬਰਤਾ ਦੀ ਸੋਚ ਤੇ ਨਿਆਂ ਅਤੇ ਇਨਸਾਫ਼ ਦੇਣ ਵਾਲਾ ਹੁੰਦਾ ਹੈ । ਇਸ ਲਈ ਗਵਰਨਰ ਨੂੰ ਕਿਸੇ ਇਕ ਵਿਸੇਸ ਫਿਰਕੇ ਕੌਮ ਜਾਂ ਧਰਮ ਲਈ ਸਰਗਰਮ ਨਹੀ ਹੋਣਾ ਚਾਹੀਦਾ । ਬਲਕਿ ਸਮੁੱਚੀਆਂ ਕੌਮਾਂ, ਧਰਮਾਂ ਦੀ ਬਹਿਤਰੀ ਕਰਨ ਅਤੇ ਉਹਨਾਂ ਨੂੰ ਦਰਪੇਸ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਫਰਜ਼ ਅਦਾ ਕਰਨੇ ਚਾਹੀਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਰਨਲ ਐਨ.ਐਨ.ਵੋਹਰਾ ਗਵਰਨਰ ਜੰਮੂ-ਕਸ਼ਮੀਰ ਵੱਲੋਂ ਬਹੁਗਿਣਤੀ ਹਿੰਦੂ ਅਤੇ ਪੰਡਤਾਂ ਲਈ ਹੀ ਕੰਮ ਕਰਨ ਦੇ ਵਿਤਰਕੇ ਭਰੇ ਅਮਲ ਕੀਤੇ ਜਾਣ ਉਤੇ ਆਪਣੇ ਵਿਚਾਰ ਪ੍ਰਗਟਾਉਦੇ ਹੋਏ, ਇਸ ਕਾਰਵਾਈ ਨੂੰ ਵਿਧਾਨਿਕ ਜਿੰਮੇਵਾਰੀਆਂ ਦੀ ਘੋਰ ਉਲੰਘਣਾਂ ਕਰਨ ਕਰਾਰ ਦਿੰਦੇ ਹੋਏ ਪ੍ਰਗਟਾਏ । ਉਹਨਾਂ ਕਿਹਾ ਕਿ ਜਰਨਲ ਵੋਹਰਾ ਅਤੇ ਸੈਂਟਰ ਵਜ਼ੀਰ ਸ੍ਰੀ ਅਸਵਨੀ ਕੁਮਾਰ ਵੱਲੋਂ ਪਹਿਲੇ ਲੰਮਾਂ ਸਮਾਂ ਵੈਸਨੋ ਦੇਵੀ ਦੀ ਯਾਤਰਾ ਵਿਚ ਪੂਰੀ ਤਰ੍ਹਾਂ ਖੁੱਬੇ ਰਹਿਣ, ਫਿਰ ਹਿੰਦ ਸਮਾਚਾਰ ਗਰੁੱਪ ਵੱਲੋਂ ਹਿੰਦੂਆਂ ਲਈ ਚਲਾਏ ਗਏ ਸ਼ਹੀਦੀ ਫੰਡ ਤ ੇ ਸਮਾਗਮਾਂ ਵਿਚ ਸਮੂਲੀਅਤ ਕਰਕੇ ਮਾਲੀ ਸਹਾਇਤਾ ਦੇਣ, ਫਿਰ ਬੀਤੇ ਦਿਨ “ਕਸ਼ਮੀਰੀ ਸਮਾਜ” ਦੇ ਨਾਮ ਤੇ ਕੀਤੇ ਗਏ ਇਕੱਠ ਵਿਚ ਕੇਵਲ ਕਸ਼ਮੀਰੀ ਪੰਡਤਾਂ ਨੂੰ ਬੁਲਾਕੇ, ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਅਤੇ ਹਿੰਦੂਆਂ ਲਈ ਨੌਕਰੀ ਦੇ ਪ੍ਰਬੰਧ ਦੇ ਕੀਤੀਆ ਜਾ ਰਹੀਆ ਪੱਖਪਾਤੀ ਕਾਰਵਾਈਆਂ ਦਾ ਸਖ਼ਤ ਨੋਟਿਸ ਲੈਦੇ ਹੋਏ ਕਿਹਾ ਕਿ ਕਸ਼ਮੀਰੀ ਸਮਾਜ ਵਿਚ ਉੱਥੋ ਦੇ ਸਿੱਖ ਅਤੇ ਮੁਸਲਮਾਨ ਵੀ ਆਉਦੇ ਹਨ । ਇਸ ਸਮਾਗਮ ਵਿਚ ਸਿੱਖਾਂ ਅਤੇ ਮੁਸਲਮਾਨ ਨੁਮਾਇੰਦਿਆਂ ਨੂੰ ਨਾ ਬੁਲਾਉਣ ਦੇ ਅਮਲ ਐਨ.ਐਨ.ਵੋਹਰਾ ਨੂੰ ਹਿੰਦੂ ਪੱਖੀ ਸਪੱਸਟ ਤੌਰ ਤੇ ਜ਼ਾਹਿਰ ਕਰਦੇ ਹਨ । ਉਹਨਾਂ ਕਿਹਾ ਕਿ ਬੇਸ਼ੱਕ ਜੰਮੂ-ਕਸ਼ਮੀਰ ਸੂਬੇ ਵਿਚ ਹਕੂਮਤ ਦੀਆਂ ਗਲਤ ਸੋਚ ਕਾਰਨ, ਉਥੇ ਹਾਲਾਤ ਚਿੰਤਾ ਜਨਕ ਰਹਿੰਦੇ ਹਨ । ਪਰ ਅੱਜ ਤੱਕ ਕਿਸੇ ਇਕ ਵੀ ਸਿੱਖ ਨੇ ਉਥੋ ਹਿਜ਼ਰਤ ਨਹੀ ਕੀਤੀ । ਬਲਕਿ ਹਰ ਮੁਸ਼ਕਿਲ ਦਾ ਟਾਕਰਾ ਕੀਤਾ । ਜਦੋ ਕਿ ਹਿੰਦੂ ਉਥੋਂ ਹਿਜ਼ਰਤ ਕਰ ਰਿਹਾ ਹੈ । ਫਿਰ ਕੇਵਲ ਪੰਡਤਾਂ ਜਾ ਹਿੰਦੂਆਂ ਦੀ ਗਵਰਨਰ ਵੱਲੋਂ ਗੱਲ ਕਰਨਾ ਉਥੋ ਦੇ ਸਿੱਖਾਂ ਦੇ ਹੱਕ-ਹਕੂਕਾ ਦੀ ਰੱਖਿਆ ਨਾ ਕਰਨਾ ਕਿਥੋ ਦਾ ਇਨਸਾਫ ਹੈ ? ਉਹਨਾਂ ਕਿਹਾ ਕਿ 20 ਮਾਰਚ 2000 ਨੂੰ ਚਿੱਠੀ ਸਿੰਘ ਪੁਰਾ ਵਿਖੇ 36 ਬੇਕਸੂਰ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਮਾਰ ਦੇਣ ਦੀ ਦੁਖਾਂਤਿਕ ਘਟਨਾ ਨੂੰ 12 ਸਾਲ ਬੀਤ ਜਾਣ ਉਪਰੰਤ ਵੀ ਕਾਤਿਲਾਂ ਨੂੰ ਸਾਹਮਣੇ ਨਾ ਲਿਆਉਣ ਅਤੇ ਛਾਂਣਬੀਨ ਕਰਨ ਦੀ ਕੋਸਿ਼ਸ਼ ਇਸ ਕਰਕੇ ਨਹੀ ਕੀਤੀ ਗਈ ਕਿਉਂਕਿ ਇਹ ਕਾਰਾ ਹਿੰਦੂਤਵ ਏਜੰਸੀਆਂ, ਰਾਅ ਤੇ ਆਈ.ਬੀ. ਦਾ ਸੀ ਅਤੇ ਇਸ ਨੂੰ ਮੁਸਲਿਮ ਕੌਮ ਸਿਰ ਇਸ ਕਰਕੇ ਮੜਿਆ ਗਿਆ ਕਿ ਇਹ ਕਾਰਾ ਮੁਸਲਿਮ ਖਾੜਕੂ ਜਥੇਬੰਦੀਆਂ ਨੇ ਕੀਤਾ ਹੈ ਤਾਂ ਕਿ ਮੁਸਲਿਮ ਅਤੇ ਸਿੱਖ ਕੌਮ ਵਿਚ ਵੱਧਦੀ ਨੇੜਤਾ ਵਿਚ ਦੂਰੀਆ ਪਾਈਆ ਜਾ ਸਕਣ ।
ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਕਿਹਾ ਕਿ ਪਾਕਿਸਤਾਨ ਤੋ ਜੋ ਹਿੰਦੂ ਹਿਜ਼ਰਤ ਕਰਕੇ ਆ ਰਹੇ ਹਨ, ਹਿੰਦੂਤਵ ਹਕੂਮਤ ਉਹਨਾਂ ਨੂੰ ਹਰ ਤਰ੍ਹਾਂ ਸਹੂਲਤਾ ਦੇ ਰਹੀ ਹੈ, ਜੋ ਇਨਸਾਨੀਅਤ ਵਾਲੀ ਗੱਲ ਹੈ, ਲੇਕਿਨ ਦੁੱਖਾਂ ਦੇ ਮਾਰੇ ਜੋ ਮੁਸਲਮਾਨ ਬੰਗਲਾਦੇਸ ਤੋ ਆਸਾਮ ਵਿਚ ਆ ਰਹੇ ਹਨ, ਉਹਨਾਂ ਵਿਰੁੱਧ ਇਥੋ ਦਾ ਹਿੰਦੂ ਸਾਜਿਸ਼ਾਂ ਰਚ ਕੇ ਦੰਗੇ-ਫਸਾਂਦ ਕਿਉਂ ਕਰਵਾ ਰਿਹਾ ਹੈ ? ਇਥੋ ਦੀ ਹਿੰਦੂ ਹਕੂਮਤ ਉਹਨਾਂ ਲਈ ਇਨਸਾਨੀਅਤ ਦੇ ਨਿਯਮਾਂ ਨੂੰ ਛਿੱਕੇ ਟੰਗਕੇ ਮਨੁੱਖਤਾ ਦਾ ਲਹੂ-ਲੁਹਾਨ ਵਹਾਉਣ ਦੇ ਗੈਰ ਇਨਸਾਨੀਅਤ ਅਮਲ ਕਿਉਂ ਕਰ ਰਹੀ ਹੈ ? ਕੀ ਦੋਹਰੇ ਮਾਪਦੰਡ ਅਪਣਾਉਣ ਦੀ ਹਿੰਦ ਦਾ ਵਿਧਾਨ ਜਾਂ ਇਨਸਾਨੀਅਤ ਕਾਇਦੇ-ਕਾਨੂੰਨ ਇੱਜ਼ਜਾਤ ਦਿੰਦੇ ਹਨ ?