ਓਸਲੋ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਅਨੁਸਾਰ ਬੀਤੇ ਦਿਨੀ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਅਤੇ ਸਮੂਹ ਮੈਬਰਾਂ ਦੇ ਸਹਿਯੋਗ ਨਾਲ ਭਾਰਤ ਦੀ ਆਜਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਈ ਗਈ। ਜਿਸ ਵਿੱਚ ਫਿਨਲੈਡ ਵੱਸਦੇ ਭਾਰਤੀਆ ਨੇ ਭਾਰੀ ਗਿਣਤੀ ਚ ਸ਼ਾਮਿਲ ਹੋ ਇਸ ਪ੍ਰੋਗਰਾਮ ਚ ਸ਼ਿਰਕਤ ਕੀਤੀ। ਫਿਨਲੈਡ ਸਥਿਤ ਭਾਰਤੀ ਦੂਤ ਸ਼੍ਰੀ ਏ ਮਨੀਕਾਮ,ਸ੍ਰੀ ਲਲਿਤ ਪ੍ਰਸਾਦ ਆਦਿ ਹੋਣਾ ਨੇ ਸ਼ਾਮਿਲ ਹੋ ਪ੍ਰੋਗਰਾਮ ਦੀ ਰੋਣਕ ਵਧਾਈ ਅਤੇ ਭਾਰਤੀਆ ਨੂੰ ਇਸ ਦਿਵਸ ਦੀ ਵਧਾਈ ਦਿੱਤੀ।ਮਾਨਯੋਗ ਭਾਰਤੀ ਦੂਤ ਨੇ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਦੀ ਅਤਿ ਸ਼ਲਾਘਾ ਕੀਤੀ ਜੋ ਭਾਰਤੀਆ ਨੂੰ ਫਿਨਲੈਡ ਚ ਇੱਕ ਪਲੇਟ ਫਾਰਮ ਤੇ ਇੱਕਠੇ ਕਰ ਦਿਨ ਤਿਉਹਾਰ ਬੜੇ ਚਾਂਵਾ ਨਾਲ ਮਨਾਉਦੇ ਹਨ, ਇਸ ਤੋ ਇਲਾਵਾ ਵਿਸ਼ੇਸ ਤੋਰ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ੍ਰ ਜਗਮਹੋਨ ਸਿੰਘ ਕੰਗ ਦੇ ਓ ਐਸ ਡੀ ਸ੍ਰੀ ਵਿਜੈ ਕੁਮਾਰ ਸੋਨੀ ਅਤੇ ਐਨ ਆਰ ਆਈ ਫਾਊਡੇਸ਼ਨ ਦੇ ਪ੍ਰੈਸੀਡੈਟ ਰਾਜਵੀਰ ਸਿੰਘ ਚੋਹਾਨ ਹੋਣਾ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਦੇ ਰਾਸ਼ਟਰੀ ਗੀਤ ਗਾ ਕੀਤੀ ਗਈ ਅਤੇ ਇਸ ਉਪਰੰਤ ਬੱਚਿਆ ਨੇ ਦੇਸ਼ ਭਗਤੀ ਦੇ ਗੀਤ, ਬਾਲੀਵੂਡ ਗਾਣਿਆ ਤੇ ਡਾਂਸ, ਸੱਕਿਟ ਆਦਿ ਪੇਸ਼ ਕੀਤੇ। ਗਾਇਕ ਹਰਮਿੰਦਰ ਨੂਰਪੂਰੀ ਅਤੇ ਫਿਨਿਸ਼ ਸ਼ਾਵਾ ਗੁਰੱਪ ਨੇ ਆਪਣੇ ਗਾਣਿਆ ਅਤੇ ਕਲਾ ਨਾਲ ਲੋਕਾ ਦਾ ਖੂਬ ਮੰਨੋਰੰਜਨ ਕਰ ਪ੍ਰੋਗਰਾਮ ਦੇ ਆਖਿਰ ਤੱਕ ਲੋਕਾ ਨੂੰ ਨਚਾਈ ਰੱਖਿਆ।ਪਾਰਟੀ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਨੇ ਆਏ ਹੋਏ ਮਹਿਮਾਨਾ ਨੂੰ ਇਸ ਇਤਿਹਾਸਿਕ ਦਿਵਸ ਦੀ ਹਰ ਇੱਕ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਦੇਸ਼ ਦੀ ਆਜ਼ਾਦੀ ਦੀ ਲੜਾਈ ਚ ਕਾਗਰਸ ਦੀ ਕੁਰਬਾਨੀਆ ਦਾ ਜਿ਼ਕਰ ਆਏ ਹੋਏ ਸੱਜਣਾ ਨਾਲ ਸਾਂਝਾ ਕੀਤਾ।ਪ੍ਰੰਬੱਧਕਾ ਵੱਲੋ ਆਏ ਹੋਏ ਮਹਿਮਾਨਾ ਲਈ ਖਾਣ ਪੀਣ ਦਾ ਵੀ ਸਹੋਣਾ ਪ੍ਰੰਬੱਧ ਕੀਤਾ ਗਿਆ, ਹੋਰਨਾ ਤੋ ਇਲਾਵਾ ਇਸ ਪ੍ਰੋਗਰਾਮ ਚ ਫਿਨਿਸ਼ ਇੰਡੀਅਨ ਫੈਰਡਸ਼ਿਪ ਦੇ ਅਸ਼ੂ ਪਟਪਟੀਆ,ਇੰਡੀਅਨ ਕਲਚਰਲ ਕੱਲਬ ਸ੍ਰ ਸੁਖਦਰਸ਼ਨ ਸਿੰਘ ਗਿੱਲ(ਮੋਗਾ) ਵਾਨਤਾ ਤੋ ਕੋਸਲਰ ਸ੍ਰ ਰਣਬੀਰ ਸਿੰਘ ਸੌਢੀ,ਪੰਜਾਬ ਕੱਲਚਰਲ ਕੱਲਬ ਦੇ ਸ੍ਰ ਗੁਰਵਿੰਦਰ ਸਿੰਘ ,ਸ਼ਰ ਜੰਗ ਬਹਾਦਰ ਸਿੰਘ, ਨਰੇਸ਼ ਪਾਲ ਜੀ ਬੁੱਘੀ ਪੁਰਾ(ਮੋਗਾ) ਮਾਵਵ ਫੁੱਲ, ਨਿਰਮਲ ਸਿੰਘ ਥਿਮਦ, ਤਾਪਰੇ ਤੋ ਹਰਨਰਾਇਣ ਸਿੰਘ ਬਗੜ,ਦਲਜੀਤ ਸਿੰਘ ਮਲਕ, ਅਨਿਲ ਕੁਮਾਰ ਸੋਨਾ, ਅਮਰੀਕ ਸੈਣੀ, ਮਨਜੀਤ ਸੈਣੀ, ਹਰਪ੍ਰੀਤ ਸਿੰਘ,ਗੁਰਦੀਪ ਮਾਨ, ਪ੍ਰੀਤਮ ਸੈਣੀ, ਦੀਪਕ ਚੋਹਾਨ,ਮਨੋਜ ਸ਼ਰਮਾਂ, ਮਨਜੀਤ ਸਿੰਘ, ਮਾਨ ਸਿੰਘ ਮੈਹੰਦਵਾਨ, ਮੁਨੀਸ਼ ਸ਼ਰਮਾਂ ਆਦਿ ਬਹੁਤ ਸਾਰੇ ਹੋਰ ਪਤਵੰਤੇ ਸੱਜਣਾ ਨੇ ਪ੍ਰੋਗਰਾਮ ਦੀ ਰੋਣਕ ਵਧਾਈ। ਪ੍ਰੋਗਰਾਮ ਦੀ ਸਮਾਪਤੀ ਵੇਲੇ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਅਤੇ ਸਾਥੀਆ ਵੱਲੋ ਆਜਾਦੀ ਦਿਵਸ ਦੀਆ ਖੁਸ਼ੀਆ ਨੂੰ ਇੱਕਠੇ ਹੋ ਮਨਾਉਣ ਆਏ ਸੱਜਣਾ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।
ਫਿਨਲੈਡ ਵਿੱਚ ਇੰਡੀਅਨ ਓਵਰਸੀਜ ਕਾਗਰਸ ਫਿਨਲੈਡ ਵੱਲੋ ਭਾਰਤ ਦੀ ਆਜ਼ਾਦੀ ਦਿਵਸ ਮਨਾਇਆ ਗਿਆ
This entry was posted in ਸਰਗਰਮੀਆਂ.