ਓਸਲੋ-ਰੁਪਿੰਦਰ ਢਿੱਲੋ ਮੋਗਾ – ਇੰਡੀਅਨ ਵੈਲਫੇਅਰ ਸੋਸਾਇਟੀ ਨਾਰਵੇ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਸਹਿਯੋਗੀ ਸ੍ਰ. ਜੋਗਿੰਦਰ ਸਿੰਘ ਬੈਸ(ਤੱਲਣ), ਲਖਬੀਰ ਸਿੰਘ ਖਹਿਰਾ, ਸ਼ਾਮ ਲਾਲ ਜੀ, ਸੰਤੋਖ ਸਿੰਘ ਬੈਸ, ਰਣਜੀਤ ਸਿੰਘ ਪਾਵਾਰ, ਜਸਵਿੰਦਰ ਸਿੰਘ ਜੱਸਾ, ਧਰਮਿੰਦਰ ਸਿੰਘ ਰਾਜੂ, ਐਸ ਕੇ ਸ਼ਰਮਾ, ਹਰਮਿੰਦਰ ਸਿੰਘ ਪਲਾਹਾ ਕੁਲਵਿੰਦਰ ਸਿੰਘ ਰਾਣਾ,ਡਿੰਪੀ ਗਿੱਲ, ਜੋਰਾ ਸਿੰਘ ਆਦਿ ਹੋਰ ਬਹੁਤ ਸਾਰੇ ਸਹਿਯੋਗੀ ਵੀਰਾ ਦੇ ਸਹਿਯੋਗ ਸੱਦਕੇ ਭਾਰਤ ਦੀ ਆਜ਼ਾਦੀ ਦਿਵਸ ਸਮਾਰੋਹ ਅਤੇ ਆਜ਼ਾਦੀ ਦੇ ਸ਼ਹੀਦਾ ਨੂੰ ਸਮਰਪਿੱਤ ਖੇਡ ਮੇਲੇ ਦਾ ਆਜੋਯਨ ੳਸਲੋ ਦੇ ਇੱਕੀਆ ਨਜ਼ਦੀਕ ਖੁੱਲੇ ਖੇਡ ਮੈਦਾਨ ਚ ਬੜੀ ਧੂਮਧਾਮ ਨਾਲ ਕਰਾਇਆ ਗਿਆ। ਨਾਰਵੇ ਦੇ ਦੇਸੀ ਮੂਲ ਦੇ ਖਿਡਾਰੀਆ ਕੱਲਬਾਂ ਤੋ ਇਲਾਵਾ ਇੱਟਲੀ ਤੇ ਇੰਗਲੈਡ ਤੋ ਲੜਕੀਆ ਦੀ ਕੱਬਡੀ ਟੀਮਾਂ ਨੇ ਹਿੱਸਾ ਤੇ ਭਾਰੀ ਸੰਖਿਆ ਵਿੱਚ ਭਾਰਤੀ ਅਤੇ ਦੂਸਰੇ ਵਿਦੇਸ਼ੀ ਮੂਲ ਦੇ ਲੋਕਾ ਨੇ ਖੇਡ ਮੇਲਾ ਦਾ ਆਨੰਦ ਮਾਣਿਆ। 2 ਦਿਨ ਚੱਲੇ ਇਸ ਟੂਰਨਾਮੈਟ ਦੇ ਪਹਿਲੇ ਦਿਨ ਅਰਦਾਸ ਉਪਰੱਤ ਇਸ ਖੇਡ ਮੇਲੇ ਦਾ ਉਦਘਾਟਨ ਹੋਇਆ।ਮੋਸਮ ਦੇਵਤੇ ਦੀ ਕਰੋਪੀ ਕਾਰਨ ਕਿਣ ਮਿਣ ਹੁੰਦੀ ਰਹੀ ਪਰ ਖਿਡਾਰੀਆ ਅਤੇ ਦਰਸ਼ਕਾ ਦੇ ਹੋਸਲੇ ਬੁਲੰਦ ਰਹੇ ਅਤੇ ਮੀਹ ਚ ਵੀ ਮੈਚ ਅਤੇ ਦੂਸਰੀਆ ਖੇਡ ਜਾਰੀ ਰਹੀਆ। ਟੂਰਨਾਮੈਟ ਚ ਫੁੱਟਬਾਲ,ਬਾਲੀਬਾਲ, ਰੇਸਾ,ਹਾਕੀ ਆਦਿ ਦਾ ਨਜ਼ਾਰਾ ਦਰਸ਼ਕਾ ਮਾਣਦੇ ਰਹੇ ਅਤੇ ਵਰਦੇ ਮੀਹ ਚ ਟੈਟਾਂ ਹੇਠ ਸੀਪ ਦੀਆਂ ਬਾਜੀਆ ਵੀ ਚੱਲਦੀਆ ਰਹੀਆ।ਜਵਾਨ ਗਭਰੂਆ ਦੀ ਫੁੱਟਬਾਲ ਟਰਾਫੀ ਦਰਾਮਨ ਦੇ ਮੁੰਡੇ ਲੈ ਉਡੇ ਜੱਦ ਕਿ 15 ਸਾਲ ਦੀ ਉਮਰ ਤੱਕ ਲੜਕੇ ਲੜਕੀਆ ਦੇ ਫੁੱਟਬਾਲ ਮੈਚਾਂ ਤੇ ਕੱਬਡੀ ਚ ਸ਼ੇਰੇ ਪੰਜਾਬ ਦਰਾਮਨ ਫਸਟ ਅਤੇ ਏਕਤਾ ਵਾਲੇ ਸੈਕੰਡ ਰਹੇ, ਇਸ ਤੋ ਇਲਾਵਾ ਦਸਮੇਸ਼ ਸਪੋਰਟਸ ਕੱਲਬ ਦੇ ਬੱਚਿਆ ਨੇ ਵੀ ਹਿੱਸਾ ਲਿਆ। ਬਾਲੀਬਾਲ ਸੂਟਿੰਗ , ਸਮੈਸਿੰਗ ਚ ਆਜ਼ਾਦ ਕੱਲਬ ਨਾਰਵੇ ਵਾਲੇ ਬਾਜੀ ਮਾਰ ਗਏ। ਦੂਸਰੇ ਦਿਨ ਸੂਰਜ ਦੇਵਤਾ ਮੇਹਰਬਾਨ ਰਿਹਾ ਅਤੇ ਗਰਾਊਡ ਮੈਦਾਨ ਚ ਠਾਠਾ ਮਾਰਦੇ ਇੱਕਠ ਨੇ ਇੱਟਲੀ ਅਤੇ ਇੰਗਲੈਡ ਦੀ ਕੁੜੀਆ ਦਰਮਿਆਨ ਹੋਏ ਕੱਬਡੀ ਮੈਚਾ ਦਾ ਆਨੰਦ ਮਾਣਿਆ। ਇਹ ਪਹਿਲੀ ਵਾਰ ਹੈ ਕਿ ਨਾਰਵੇ ਵਿੱਚ ਲੜਕੀਆ ਦੀ ਕੱਬਡੀ ਹੋਈ ਅਤੇ ਭਾਰੀ ਗਿਣਤੀ ਚ ਅਰੋਤਾ ਲੜਕੀਆ ਨੇ ਇਹ ਮੈਚ ਵੇਖੇ ਅਤੇ ਇਸ ਮੈਚ ਚ ਇੰਗਲੈਡ ਦੀਆ ਗੋਰੀਆ ਜੈਤੂ ਰਹੀਆ। ਕੱਬਡੀ ਲੜਕਿਆ ਚ ਖਾਲਸਾ ਕੱਬਡੀ ਕੱਲਬ ਨਾਰਵੇ ਅਤੇ ਖਾਲਸਾ ਕੱਬਡੀ ਕੱਲਬ ਇੰਡੀਆ ਦੇ ਵਿਚਕਾਰ ਮੈਚ ਹੋਏ।ਇੱਕ ਕੱਲਬ ਦੀਆਂ ਦੋ ਟੀਮਾਂ ਵਿਚਕਾਰ ਹੋਏ ਮੈਚ ਚ ਦੋਨੋ ਟੀਮਾ ਦੇ ਖਿਡਾਰੀਆ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਦਰਸ਼ਕਾ ਨੇ ਜਗਰੋਸ਼ਨ , ਕੈਨੀ, ਹਰਵਿੰਦਰ, ਬਿੱਲਾ, ਮਲਕੀਤ ਆਦਿ ਖਿਡਾਰੀਆ ਦੀ ਖੇਡ ਦਾ ਪ੍ਰਦਰਸ਼ਨ ਕੀਤਾ। ਦੋਵੇ ਦਿਨ ਗੁਰੂ ਕਾ ਲੰਗਰ ਅਟੁੱਟ ਵਰਤਦਾ ਰਿਹਾ। ਖੇਡ ਮੇਲੇ ਦੀ ਸਮਾਪਤੀ ਤੇ ਜੇਤੂ ਟੀਮਾ ਦੇ ਖਿਡਾਰੀਆ ਨੂੰ ਸੋਹਣੇ ਇਨਾਮ ਦੇ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲਾ ਦਾ ਨਜ਼ਾਰਾ ਇੰਡੀਅਨ ਅੰਬੈਸੀ ਨਾਰਵੇ ਦੇ ਰਾਜਦੂਤ ਸ੍ਰੀ ਆਰ ਕੇ ਤਿਆਗੀ, ਫਸਟ ਸੈਕਟਰੀ ਡੀ ਕੇ ਨੰਦਾ, ਇੰਡੀਆ ਤੋ ਆਏ ਆਰਮੀ ਜਨ ਲੈਫ ਸੁਸ਼ੀਲ ਗੁਪਤਾ, ਇੰਡੀਅਨ ਅੰਬੈਸੀ ਸਟਾਫ ਤੋ ਇਲਾਵਾ ਅਕਾਲੀ ਦਲ ਨਾਰਵੇ ਦ ਚੇਅਰਮੈਨ ਸ੍ਰ ਕਸਮੀਰ ਸਿੰਘ ਬੋਪਾਰਾਏ,ਸ੍ਰ ਜਰਨੈਲ ਸਿੰਘ ਦਿਉਲ,ਸ੍ਰ ਗੁਰਦੇਵ ਸਿੰਘ ਕੋੜਾ ਪ੍ਰਧਾਨ ਅਕਾਲੀ ਦਲ ਨਾਰਵੇ, ਲਹਿੰਬਰ ਸਿੰਘ ਦਾਹੀਆ, ਹਰਨੇਕ ਸਿੰਘ ਦਿਉਲ, ਹਰਪਾਲ ਸਿੰਘ, ਸ੍ਰ ਮਲਕੀਅਤ ਸਿੰਘ ਬਿੱਟੂ,ਜਗਦੀਪ ਸਿੰਘ ਰੇਹਾਲ, ਗਰੁਚਰਨ ਸਿੰਘ ਕੁਲਾਰ,ਹਰਵਿੰਦਰ ਪਰਾਸ਼ਰ,ਗੁਰਦੀਪ ਸਿੰਘ ਕੋੜਾ,ਮਲਕੀਤ ਸਿੰਘਕੁਲਾਰ, ਦਰਬਾਰਾ ਸਿੰਘ ਮਾਲੂਪੁਰੀਆ,ਬਾਬਾ ਅਜਮੇਰ ਸਿੰਘ, ਹਰਜੀਤ ਸਿੰਘ ਪੰਨੂ,ਪਰਮਿੰਦਰ ਸ਼ਰਮਾ(ਇੱਟਲੀ) ਸ੍ਰ ਕਰਨੈਲ ਸਿੰਘ ਖੈਹਿਰਾ(ਯੂ ਕੇ) ਸ੍ਰੀ ਅਸ਼ੋਕ ਦਾਸ(ਯੂ ਕੇ) ਗੁਰਦਿਆ ਸਿੰਘ ਆਸਕਰ,ਬਲਵਿੰਦਰ ਸਿੰਘ ਭੁੱਲਰ,ਰਸ਼ਪਿੰਦਰ ਸੰਧੂ,ਰੇਸ਼ਮ ਸਿੰਘ, ਸ੍ਰ ਗੁਰਮੇਲ ਸਿੰਘ ਬੈਸ,ਅਮਨਦੀਪ ਕੋਰ ਪ੍ਰੰਬੱਧਕ ਗੁਰੂ ਘਰ ੳਸਲੋ, ਸ੍ਰ ਅਜੈਬ ਸਿੰਘ ਪ੍ਰੰਬੱਧਕ ਲੀਅਰ ਗੁਰੂ ਘਰ, ਕੰਵਲਜੀਤ ਸਿੰਘ ,ਸਰਬਜੀਤ ਵਿਰਕ, ਡਿੰਪਾ ਵਿਰਕ,ਹਰਿੰਦਰ ਸਿੰਘ ਬੀੜ ਚੜਿਕ, ਬਿੰਦਰ ਮੱਲੀ ਰਾਮਪੁਰਾ ਫੁਲ ਤੋ ਇਲਾਵਾ ਨਾਰਵੇ ਵਿੱਚ ਵੱਸੇ ਭਾਰਤੀ ਮੂਲ ਦੀਆ ਜਾਣੀਆ ਮਾਣੀਆ ਹਸਤੀਆ ਨੇ ਮਾਣਿਆ।ਪ੍ਰੋਗਰਾਮ ਦੀ ਸਮਾਪਤੀ ਤੋ ਪਹਿਲਾ ਇੰਗਲੈਡ ਤੋ ਆਏ ਜਾਣੇ ਮਾਣੇ ਪੰਜਾਬੀ ਸਿੰਗਰ ਬਲਵਿੰਦਰ ਸਫਰੀ ਤੇ ਜੀਨ ਅਤੇ ਸੀਤਲ ਗੁਰੱਪ ਨੇ ਆਪਣੇ ਚਰਚਿੱਤ ਗੀਤ ਗਾ ਮਾਹੋਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ।ਜਿੱਥੇ ਇੰਗਲੈਡ ਦੀ ਟੀਮ ਦੀਆ ਗੋਰੀਆ ਨੇ ਖੂਬ ਭੰਗੜਾ ਪਾਇਆ , ਉਥੇ ਹੀ ਕਿ ਅਰੋਤਾ ਕਿ ਲੜਕੀਆ ਬਾਕੀ ਸੋਕੀਨਾ ਨੇ ਖੂਬ ਸਿੰਗਰ ਦੇ ਗਾਣਿਆ ਤੇ ਭੰਗੜਾ ਪਾਇਆ। ਯੂ ਕੇ ਤੋ ਸਿੱਖ ਚੈਨਲ ਤੋ ਸ੍ਰ ਸਿੱਧੂ ਜੀ ਅਤੇ ਸ੍ਰ ਕਾਬਲ ਸਿੰਘ ਹੋਣਾ ਨੇ ਪੂਰੇ ਪ੍ਰੋਗਰਾਮ ਦੀ ਰਿੰਕਾਡਿੰਗ ਕੀਤੀ।ਖੇਡ ਸਮਾਪਤੀ ਵੇਲੇ ਪ੍ਰੰਬੱਧਕਾ ਵੱਲੋ ਹਰ ਆਏ ਹੋਏ ਦਰਸ਼ਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।
ਆਜ਼ਾਦੀ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੁਸਾਇਟੀ ਨਾਰਵੇ ਵੱਲੋ ਖੇਡ ਮੇਲਾ ਕਰਵਾਇਆ ਗਿਆ
This entry was posted in ਸਰਗਰਮੀਆਂ.