ਪੈਰਿਸ, (ਸੁਖਵੀਰ ਸਿੰਘ ਸੰਧੂ) – ਇਹ ਸ਼ਹਿਰ ਟੁਰਿਸਟ ਲੋਕਾਂ ਲਈ ਖਿੱਚ ਦਾ ਕੇਂਦਰ ਹੋਣ ਕਾਰਨ ਇਸ ਦੀ ਖੂਬਸੁਰਤੀ ਨੂੰ ਵੇਖਣ ਲਈ ਹਰ ਸਾਲ ਲੱਖਾਂ ਲੋਕੀ ਵਿਦੇਸ਼ਾਂ ਤੋਂ ਵਹੀਰਾਂ ਘੱਤ ਕੇ ਆਉਦੇ ਹਨ।ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ।ਸਾਲ 2011 ਦੇ ਪਹਿਲੇ ਛਿਮਾਹੀ ਦੇ ਮੁਕਾਬਲੇ ਵਿੱਚ ਇਸ ਸਾਲ ਭਾਵ 2012 ਦੇ ਪਹਿਲੇ ਛੇ ਮਹੀਨਿਆਂ ਵਿੱਚ ਟੁਰਿਸਟ ਲੋਕਾਂ ਦੀ ਗਿਣਤੀ ਵਿੱਚ 6 ਪ੍ਰਤੀਸ਼ਤ ਵਾਧਾ ਹੋਇਆ ਹੈ।ਭਾਵ ਇਸ ਦੀ ਚਮਕ ਦਮਕ ਨੂੰ ਵੇਖਣ ਲਈ 36 ਲੱਖ 42 ਹਜ਼ਾਰ ਲੋਕੀ ਆਏ।ਜਿਹਨਾਂ ਵਿੱਚ ਜਿਆਦਾ ਕਰਕੇ ਇੰਗਲੈਂਡ,ਚੀਨ,ਜਪਾਨ ਅਤੇ ਅਮਰੀਕਾ ਦੇ ਲੋਕੀ ਸਨ।ਇਸ ਗੱਲ ਦਾ ਪ੍ਰਗਟਾਵਾ ਪੈਰਿਸ ਦੇ ਟੂਰਿਸਟ ਵਿਭਾਗ ਨੇ ਕੀਤਾ ਹੈ।