ਨਵੀਂ ਦਿੱਲੀ- ਸੰਸਦ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਕੋਇਲਾ ਬਲਾਕਾਂ ਦੇ ਵੰਡਣ ਦੇ ਮਸਲੇ ਤੇ ਹੰਗਾਮਾ ਕਰ ਰਹੀ ਭਾਜਪਾ ਦੇ ਅੰਦਰ ਵੀ ਤਰੇੜਾਂ ਪੈਣ ਲਗ ਪਈਆਂ ਹਨ। ਬੀਜੇਪੀ ਦੇ ਸੀਨੀਅਰ ਨੇਤਾ ਅਤੇ ਵਾਜਪਾਈ ਸਰਕਾਰ ਵਿੱਚ ਮੰਤਰੀ ਰਹੇ ਅਰੁਣ ਸ਼ੈਰੀ ਨੇ ਹੁਣ ਪਾਰਟੀ ਏਜੰਡੇ ਤੋਂ ਉਲਟ ਗੱਲ ਕਰਦੇ ਹੋਏ ਚੈਨਈ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਹੈ ਕਿ ਪ੍ਰਧਾਨਮੰਤਰੀ ਨੂੰ ਇਸ ਮਾਮਲੇ ਵਿੱਚ ਸਫਾਈ ਦੇਣ ਦਾ ਮੌਕਾ ਮਿਲਣਾ ਚਾਹੀਦਾ ਹੈ। ਸੰਸਦ ਦੀ ਕਾਰਵਾਈ ਬੰਦ ਕਰਨ ਨਾਲ ਵਿਰੋਧੀ ਧਿਰ ਨੂੰ ਕੁਝ ਹਾਸਿਲ ਹੋਣ ਵਾਲਾ ਨਹੀਂ ਹੈ। ਦੂਸਰੇ ਪਾਸੇ ਬੀਜੇਪੀ ਦੇ ਰਾਜ ਸੱਭਾ ਨੇਤਾ ਅਰੁਣ ਜੇਟਲੀ ਨੇ ਸ਼ਨਿਚਰਵਾਰ ਨੂੰ ਇਹ ਕਹਿ ਦਿੱਤਾ ਹੈ ਕਿ ਜਦੋਂ ਤੱਕ ਪ੍ਰਧਾਨਮੰਤਰੀ ਦੇ ਅਸਤੀਫ਼ੇ ਦੀ ਸਾਡੀ ਮੰਗ ਪੂਰੀ ਨਹੀਂ ਹੋ ਜਾਂਦੀ, ਉਹ ਸੰਸਦ ਨਹੀਂ ਚੱਲਣ ਦੇਣਗੇ।
ਸ਼ੈਰੀ ਦਾ ਕਹਿਣਾ ਹੈ ਕਿ ਪ੍ਰਧਾਨਮੰਤਰੀ ਉਸ ਦੌਰਾਨ ਖੁਦ ਕੋਇਲਾ ਵਿਭਾਗ ਸੰਭਾਲ ਰਹੇ ਸਨ। ਉਨ੍ਹਾਂ ਨੇ ਸਾਰੇ ਤੱਥਾਂ ਨੂੰ ਵਾਚਿਆ ਹੈ। ਇਸ ਲਈ ਉਨ੍ਹਾਂ ਨੂੰ ਸਫ਼ਾਈ ਪੇਸ਼ ਕਰਨ ਦਾ ਅਵਸਰ ਜਰੂਰ ਮਿਲਣਾ ਚਾਹੀਦਾ ਹੈ। ਸੰਸਦ ਦੀ ਕਾਰਵਾਈ ਠੱਪ ਕੀਤੇ ਜਾਣ ਸਬੰਧੀ ਉਨ੍ਹਾਂ ਨੇ ਕਿਹਾ ਕਿ ਜਿੱਤੋਂ ਤੱਕ ਮੇਰਾ ਖਿਆਲ ਹੈ ਵਿਰੋਧੀ ਧਿਰ ਨੂੰ ਬਹਿਸ ਤੋਂ ਕੋਈ ਸ਼ਿਕਾਇਤ ਨਹੀਂ ਹੈ, ਪਰ ਉਸ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਅਗਰ ਸਰਕਾਰ ਕਾਰਵਾਈ ਕਰਨ ਦਾ ਮਨਸੂਬਾ ਬਣਾਉਂਦੀ ਹੈ ਅਤੇ ਉਸ ਤੇ ਅੱਗੇ ਵੱਧਦੀ ਹੈ ਤਾਂ ਕਿਤੇ ਵੀ ਕੋਈ ਦਿਕਤ ਨਹੀਂ ਹੋਵੇਗੀ। ਸ਼ੈਰੀ ਨੇ ਕਿਹਾ ਕਿ ਚਿੰਦਾਬਰਮ ਦੇ ਮਾਮਲੇ ਵਿੱਚ ਵੀ ਕੁਝ ਦਿਨਾਂ ਬਾਅਦ ਸੱਭ ਭੁੱਲ ਗਏ ਸਨ ਅਤੇ ਉਨ੍ਹਾਂ ਨੇ ਸੰਸਦ ਵਿੱਚ ਬੋਲਣਾਂ ਜਾਰੀ ਰੱਖਿਆ ਸੀ। ਵਿਰੋਧੀ ਦੱਲ ਕੁਝ ਦਿਨਾਂ ਬਾਅਦ ਸੰਸਦ ਨੂੰ ਠੱਪ ਨਾਂ ਰੱਖਣ ਦਾ ਕੋਈ ਨਾਂ ਕੋਈ ਬਹਾਨਾਂ ਢੂੰਢ ਲੈਂਦਾ ਹੈ।
ਪ੍